14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਹੁਣ ਵੋਟਰਾਂ ਨੂੰ ਡੱਬਵਾਲੀ-ਔਢਾਂ ਨਹੀਂ ਜਾਣਾ ਪਵੇਗਾ ਬੂਥ ‘ ਤੇ ਹੀ ਬੀਐਲਓ ਤੇ ਸੁਪਰਵਾਈਜ਼ਰ ਕਰਨਗੇ ਦਸਤਾਵੇਜ਼ਾਂ ਦੀ ਪ੍ਰਕਿਰਿਆ

ਡੱਬਵਾਲੀ, 13 ਅਗਸਤ (ਇਕਬਾਲ ਸਿੰਘ ਸ਼ਾਂਤ)-ਐਸਆਈਆਰ ਦੇ ਦੂਜੇ ਪੜਾਅ ਦੌਰਾਨ ਲੋਕਾਂ ਨੂੰ ਦਰਪੇਸ਼ ਦਿੱਕਤਾਂ ਦੇ ਮੱਦੇਨਜ਼ਰ ਸਾਬਕਾ ਵਿਧਾਇਕ ਅਮਿਤ ਸਿਹਾਗ ਮੂਹਰੇ ਆਏ ਹਨ। ਉਨ੍ਹਾਂ ਦੇ ਯਤਨਾਂ ਸਦਕਾ ਮੈਪਿੰਗ ਦੀਆਂ ਖ਼ਾਮੀਆਂ ਕਾਰਨ ਡਰਾਫ਼ਟ ਸੂਚੀ ਵਿਚ ਸ਼ੱਕ ਦੇ ਘੇਰੇ ਹੇਠਲੇ ਵੋਟਰਾਂ ਨੂੰ ਹੁਣ ਦਸਤਾਵੇਜ਼ ਲੈ ਕੇ ਡੱਬਵਾਲੀ ਜਾਂ ਔਢਾਂ ਨਹੀਂ ਜਾਣਾ ਪਵੇਗਾ।

ਅਜੀਤ ਡੈਸਕ 14-08-2026
ਡੱਬਵਾਲੀ, 13 ਅਗਸਤ (ਇਕਬਾਲ ਸਿੰਘ ਸ਼ਾਂਤ)-ਐਸਆਈਆਰ ਦੇ ਦੂਜੇ ਪੜਾਅ ਦੌਰਾਨ ਲੋਕਾਂ ਨੂੰ ਦਰਪੇਸ਼ ਦਿੱਕਤਾਂ ਦੇ ਮੱਦੇਨਜ਼ਰ ਸਾਬਕਾ ਵਿਧਾਇਕ ਅਮਿਤ ਸਿਹਾਗ ਮੂਹਰੇ ਆਏ ਹਨ। ਉਨ੍ਹਾਂ ਦੇ ਯਤਨਾਂ ਸਦਕਾ ਮੈਪਿੰਗ ਦੀਆਂ ਖ਼ਾਮੀਆਂ ਕਾਰਨ ਡਰਾਫ਼ਟ ਸੂਚੀ ਵਿਚ ਸ਼ੱਕ ਦੇ ਘੇਰੇ ਹੇਠਲੇ ਵੋਟਰਾਂ ਨੂੰ ਹੁਣ ਦਸਤਾਵੇਜ਼ ਲੈ ਕੇ ਡੱਬਵਾਲੀ ਜਾਂ ਔਢਾਂ ਨਹੀਂ ਜਾਣਾ ਪਵੇਗਾ। ਸਾਬਕਾ ਵਿਧਾਇਕ ਨੇ ਪ੍ਰਸ਼ਾਸਨ ਤੋਂ ਇਹ ਪ੍ਰਕਿਰਿਆ ਪਿੰਡ ਜਾਂ ਸ਼ਹਿਰ ਦੇ ਬੂਥ ‘ਤੇ ਹੀ ਬੀਐਲਓ ਰਾਹੀਂ ਕਰਵਾਉਣ ਦੀ ਮੰਗ ਰੱਖੀ ਸੀ। ਉਨ੍ਹਾਂ ਦੀ ਮੰਗ ‘ਤੇ ਪ੍ਰਸ਼ਾਸਨ ਨੇ ਪ੍ਰਕਿਰਿਆ ਬੂਥ ਪੱਧਰ ‘ਤੇ ਪੂਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।ਜਾਣਕਾਰੀ ਮੁਤਾਬਿਕ ਔਸਤਨ ਹਰੇਕ ਬੂਥ ‘ਤੇ ਕਰੀਬ ਇੱਕ ਸੌ ਤੋਂ ਵੱਧ ਵੋਟਰ ਸ਼ੱਕ ਦੇ ਘੇਰੇ ਹੇਠ ਹਨ ਅਤੇ ਹਲਕੇ ਵਿਚ ਕੁੱਲ 213 ਬੂਥ ਹਨ। ਇਨ੍ਹਾਂ ਨਿਰਦੇਸ਼ਾਂ ਨਾਲ ਔਰਤਾਂ ਤੇ ਬਜ਼ੁਰਗਾਂ ਨੂੰ ਰਾਹਤ ਮਿਲੇਗੀ। ਸੂਤਰਾਂ ਮੁਤਾਬਿਕ ਡੱਬਵਾਲੀ ਹਲਕੇ ਵਿਚ ਮੈਪਿੰਗ ਦੀਆਂ ਖ਼ਾਮੀਆਂ ਕਾਰਨ 27 ਹਜ਼ਾਰ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਦਰਅਸਲ, ਪਹਿਲਾਂ ਅਜਿਹੇ ਵੋਟਰਾਂ ਨੂੰ ਬੂਥ ਵਾਈਜ਼ ਦਸਤਾਵੇਜ਼ ਲੈ ਕੇ ਬਲਾਕ ਪੱਧਰ ‘ਤੇ ਡੱਬਵਾਲੀ ਜਾਂ ਔਢਾਂ ਸਥਿਤ ਸਬੰਧਿਤ ਏਈਆਰਓ ਕੋਲ ਨਿਰਧਾਰਿਤ ਤਾਰੀਖ਼ ਤੇ ਸਮੇਂ ‘ਤੇ ਬੁਲਾਇਆ ਜਾ ਰਿਹਾ ਸੀ। ਇਨ੍ਹਾਂ ਵਿਚ ਵੱਡੀ ਗਿਣਤੀ ਔਰਤਾਂ ਅਤੇ ਬਜ਼ੁਰਗਾਂ ਦੀ ਸੀ। ਦੂਜੇ ਪਾਸੇ ਐਸਆਈਆਰ ਨੂੰ ਲੈ ਕੇ ਐਸਡੀਐਮ ਡਾ. ਵੇਦ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਮੀਟਿੰਗ ਵੀ ਹੋਈ। ਇਸ ਵਿਚ ਸਬੰਧਿਤ ਅਧਿਕਾਰੀਆਂ ਤੇ ਸੁਪਰਵਾਈਜ਼ਰਾਂ ਨੇ ਭਾਗ ਲਿਆ। ਐਸ.ਡੀ.ਐਮ. ਨੇ ਸਮੁੱਚੀ ਪ੍ਰਕਿਰਿਆ ਸਮੇਂ ਸਿਰ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ।
ਪਿਛਲੀ ਖ਼ਬਰ ਗਰਭਵਤੀ ਔਰਤਾਂ ਲਈ ਮਹੀਨੇ ਵਿਚ ਦੋ ਵਾਰ ਲਗਾਏ ਜਾਂਦੇ ਹਨ ਸਪੈਸ਼ਲ ਜਾਂਚ ਕੈਂਪ ਅਗਲੀ ਖ਼ਬਰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਮੈਂਬਰ ਪ੍ਰਿਅੰਕ ਕਾਨੂੰਗੋ ਨੇ ਭੁੱਚੋ ਮੰਡੀ ਦੇ ਝੁੱਗੀ-ਝੌਂਪੜੀ ਖੇਤਰ ਦਾ ਕੀਤਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।