14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਸੀ. ਐਚ. ਸੀ. ਗੋਨਿਆਣਾ ਵਿਖੇ ਸਫ਼ਲਤਾ ਨਾਲ ਹੋ ਰਹੇ ਹਨ ਲੈਪਰੋਸਕੋਪੀ ਵਿਧੀ ਨਾਲ ਆਪ੍ਰੇਸ਼ਨ-ਡਾ: ਧੀਰਾ ਗੁਪਤਾ

ਗੋਨਿਆਣਾ, 13 ਅਗਸਤ (ਲਛਮਣ ਦਾਸ ਗਰਗ)-ਸਥਾਨਕ ਸੀ. ਐਚ.

ਆਪ੍ਰੇਸ਼ਨ ਸੰਬੰਧੀ ਜਾਣਕਾਰੀ ਦਿੰਦੇ ਡਾ: ਛਾਬੜਾ ਅਤੇ ਨਾਲ ਖੜ੍ਹਾ ਮਰੀਜ਼। ਤਸਵੀਰ: ਲਛਮਣ ਦਾਸ ਗਰਗ 14-08-2026
ਗੋਨਿਆਣਾ, 13 ਅਗਸਤ (ਲਛਮਣ ਦਾਸ ਗਰਗ)-ਸਥਾਨਕ ਸੀ. ਐਚ. ਸੀ. ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਦੱਸਿਆ ਕਿ ਇੱਥੇ ਹਾਲ ਵਿਚ ਹੀ ਸਰਜਨ ਡਾ: ਵਿਕਾਸ ਛਾਬੜਾ ਨੇ ਆਪਣਾ ਅਹੁੱਦਾ ਸੰਭਾਲ ਲਿਆ ਹੈ, ਜਿਸ ਨਾਲ ਮਰੀਜ਼ਾਂ ਨੂੰ ਰੋਜ਼ਾਨਾ ਅਪਰੇਸ਼ਨ ਕਰਵਾਉਣ ਦੀ ਸਹੂਲਤ ਮਿਲਣੀ ਸ਼ੁਰੂ ਹੋਈ ਹੈ। ਉਨ੍ਹਾਂ ਦੱਸਿਆ ਕਿ ਲੈਪਰੋਸਕੋਪੀ ਵਿਧੀ ਨਾਲ ਡਾ: ਛਾਬੜਾ ਰੋਜ਼ਾਨਾ ਅਨੇਕਾਂ ਮਰੀਜ਼ਾਂ ਨੂੰ ਅਪਰੇਸ਼ਨ ਦੀ ਸਹੂਲਤ ਦੇ ਰਹੇ ਹਨ। ਡਾ: ਛਾਬੜਾ ਨੇ ਦੱਸਿਆ ਕਿ ਲੈਪਰੋਸਕੋਪੀ ਉਹ ਵਿਧੀ ਹੈ ਜਿਸ ਨਾਲ ਜ਼ਿਆਦਾ ਚੀਰ-ਫਾੜ ਨਹੀਂ ਕਰਨੀ ਪੈਂਦੀ ਅਤੇ ਮਰੀਜ਼ ਨੂੰ ਵੀ ਜਲਦੀ ਰਾਹਤ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪਹਿਲਾ ਮਰੀਜ਼ ਮੁਹੰਮਦ ਸ਼ਾਹ ਵਾਸੀ ਭੋਖੜਾ ਆਇਆ ਸੀ, ਜੋ ਕਿ ਪੱਥਰੀ ਦੇ ਦਰਦ ਤੋਂ ਪੀੜ੍ਹਤ ਸੀ। ਉਨ੍ਹਾਂ ਦੱਸਿਆ ਕਿ ਇਸ ਵਿਚ ਖੂਨ ਦੀ ਵੀ ਕਮੀ ਸੀ, ਜਿਸ ਦਾ ਖੂਨ ਪੂਰਾ ਕਰਵਾਉਣ ਉਪਰੰਤ ਉਪਰੋਕਤ ਵਿਧੀ ਨਾਲ ਉਸ ਦੇ ਪਿੱਤੇ ਦਾ ਅਪਰੇਸ਼ਨ ਕੀਤਾ ਗਿਆ, ਜਿਸ ਉਪਰੰਤ ਉਹ ਹੁਣ ਪੂਰੀ ਤਰ੍ਹਾਂ ਤੰਦਰੁਸਤ ਹੈ। ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਨੇ ਦੱਸਿਆ ਕਿ ਸੀ. ਐਚ. ਸੀ. ’ਤੇ ਇਹ ਸੁਵਿਧਾ ਪੂਰੀ ਤਰ੍ਹਾਂ ਮੁਫ਼ਤ ਹੈ ਅਤੇ ਡਾਕਟਰ ਛਾਬੜਾ ਹਰ ਦਿਨ ਦੋ ਤੋਂ ਤਿੰਨ ਆਪਰੇਸ਼ਨ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇਸ ਸੁਵਿਧਾ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਕਿਉਂਕਿ ਇਹ ਨਿੱਜੀ ਹਸਪਤਾਲਾਂ ਵਿਚ ਉਪਲੱਬਧ ਨਹੀਂ ਹੈ।
ਪਿਛਲੀ ਖ਼ਬਰ ਔਰਤ ਦੀਆਂ ਫੋਟੋ-ਰੀਲਾਂ ਤੋਂ ਬਣਾਇਆ ਜਾਅਲੀ ਇੰਸਟਾਗ੍ਰਾਮ ਅਕਾਊਂਟ, ਕੇਸ ਦਰਜ ਅਗਲੀ ਖ਼ਬਰ ਗਰਭਵਤੀ ਔਰਤਾਂ ਲਈ ਮਹੀਨੇ ਵਿਚ ਦੋ ਵਾਰ ਲਗਾਏ ਜਾਂਦੇ ਹਨ ਸਪੈਸ਼ਲ ਜਾਂਚ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।