13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵਿਧਾਇਕ ਬਲਕਾਰ ਸਿੱਧੂ ਵਲੋਂ ਪਿੰਡ ਗੁਰੂਸਰ ਵਿਖੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ <br/>

ਅਜੀਤ ਡੈਸਕ 10-05-2026
ਭਗਤਾ ਭਾਈਕਾ, 9 ਮਈ (ਸੋਨੀ)- ਪੰਜਾਬ ਸਰਕਾਰ ਵਲੋਂ ਲਗਭਗ 27 ਲੱਖ ਰੁਪਏ ਦੀ ਲਾਗਤ ਨਾਲ 1 ਏਕੜ ਵਿਚ ਤਿਆਰ ਕਰਵਾਏ ਗਏ ਹਲਕਾ ਰਾਮਪੁਰਾ ਫੂਲ ਦੇ ਪਿੰਡ ਗੁਰੂਸਰ ਵਿਖੇ ਆਧੁਨਿਕ ਖੇਡ ਸਟੇਡੀਅਮ ਦਾ ਅੱਜ ਵਿਧਾਇਕ ਬਲਕਾਰ ਸਿੰਘ ਸਿੱਧੂ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ¢ ਇਸ ਮੌਕੇ ਪਿੰਡ ਵਾਸੀਆਂ, ਖਿਡਾਰੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ¢ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ¢ ਇਸੇ ਮੰਤਵ ਤਹਿਤ ਪਿੰਡਾਂ ਵਿਚ ਖੇਡ ਸਟੇਡੀਅਮ ਅਤੇ ਹੋਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਪਿੰਡਾਂ ਦੇ ਬੱਚੇ ਵੀ ਖੇਡਾਂ ਦੇ ਖੇਤਰ ਵਿਚ ਅੱਗੇ ਵੱਧ ਸਕਣ¢ ਇਸ ਮੌਕੇ ਵਿਧਾਇਕ ਵਲੋਂ ਪਿੰਡ ਦੇ ਬੱਚਿਆਂ ਅਤੇ ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਲਈ ਕ੍ਰਿਕਟ ਕਿੱਟਾਂ, ਵਾਲੀਬਾਲ ਕਿਟਾਂ, ਫੁੱਟਬਾਲਾਂ ਅਤੇ ਹੋਰ ਖੇਡ ਸਮੱਗਰੀ ਵੰਡੀਆਂ ਗਈਆਂ¢ ਬੱਚਿਆਂ ਵਿਚ ਖੇਡ ਸਮਾਨ ਪ੍ਰਾਪਤ ਕਰਕੇ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ¢ ਇਸ ਮੌਕੇ ਭੁਪਿੰਦਰ ਸਿੰਘ ਚੌਹਾਨ, ਮਨਪ੍ਰੀਤ ਸਿੰਘ ਬਰਾੜ, ਗੁਰਮੁੱਖ ਸਿੰਘ ਕੋਇਰ ਸਿੰਘ ਵਾਲਾ, ਮੱਖਣ ਸਿੰਘ ਆਕਲੀਆ, ਰਾਜਾ ਹਮੀਰਗੜ੍ਹ ਸਮੇਤ ਪਿੰਡ ਦੀ ਪੰਚਾਇਤ, ਖੇਡ ਪ੍ਰੇਮੀ, ਨੌਜਵਾਨ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਮਾਸਟਰ ਮਾਨ ਸਿੰਘ ਰਠੌੜ ਬਣੇ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਜਾਬ ਦੇ ਮੀਤ ਪ੍ਰਧਾਨ <br/> ਅਗਲੀ ਖ਼ਬਰ ਜਨਗਣਨਾ 2027 ਦੇ ਫਾਰਮ ਵਿਚ ਐਸ.ਸੀ. ਸਮਾਜ ਪ੍ਰਤੀ ਗੈਰਇਖਲਾਕੀ ਸ਼ਬਦ ਲਿਖ ਕੇ ਸਰਕਾਰ ਨੇ ਐਸ ਸੀ ਵਿਰੋਧੀ ਹੋਣ ਦਾ ਸਬੂਤ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।