13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜਨਗਣਨਾ 2027 ਦੇ ਫਾਰਮ ਵਿਚ ਐਸ.ਸੀ. ਸਮਾਜ ਪ੍ਰਤੀ ਗੈਰਇਖਲਾਕੀ ਸ਼ਬਦ ਲਿਖ ਕੇ ਸਰਕਾਰ ਨੇ ਐਸ ਸੀ ਵਿਰੋਧੀ ਹੋਣ ਦਾ ਸਬੂਤ ਦਿੱਤਾ- ਰਾਜਵੰਤ ਸਿੰਘ ਕੋਟਭਾਰਾ <br/>

ਅਜੀਤ ਡੈਸਕ 10-05-2026
ਮੌੜ ਮੰਡੀ, 9 ਮਈ (ਗੁਰਜੀਤ ਸਿੰਘ ਕਮਾਲੂ)- ਜਨਗਣਨਾ 2017 ਦੇ ਇਕ ਫਾਰਮ ਵਿਚ ਐਸ ਸੀ ਸਮਾਜ ਦੀਆਂ ਕੁਝ ਕੈਟਾਗਰੀਆਂ ਲਈ ਸਰਕਾਰ ਵੱਲੋਂ ਬਣਾਏ ਗਏ ਫਾਰਮ ਵਿਚ ਗੈਰਇਖਲਾਕੀ ਸ਼ਬਦਾਂ ਦਾ ਲਿਖਿਆ ਜਾਣਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਸਰਕਾਰ ਐਸ ਸੀ ਸਮਾਜ ਪ੍ਰਤੀ ਘਿ੍ਣਾ ਦੀ ਨੀਤੀ ਰੱਖਦੀ ਹੈ ਇਸੇ ਕਰਕੇ ਜਨਗਣਨਾ ਦੇ ਇਸ ਫਾਰਮ ਵਿਚ ਇਹ ਸ਼ਬਦ ਲਿਖੇ ਗਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਦੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਕੋਟਭਾਰਾ ਨੇ ਕੀਤਾ | ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਕੁਝ ਅਧਿਕਾਰੀਆਂ ਨੇ ਆਪਣੀ ਮਨੂੰਵਾਦੀ ਸੋਚ ਦੇ ਚੱਲਦਿਆਂ ਅਜਿਹੇ ਸ਼ਬਦ ਜਾਣ ਬੁਝ ਕੇ ਲਿਖੇ ਹਨ ਤਾਂ ਜੋ ਇਨ੍ਹਾਂ ਕੈਟਾਗਰੀਆਂ ਨੂੰ ਜ਼ਲੀਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਜਦ ਦੇਸ਼ ਦੇ ਕਾਨੂੰਨ ਵਿਚ ਅਜਿਹੇ ਸ਼ਬਦਾਂ ਨੂੰ ਬੋਲਣ ਤੇ ਐਸ ਸੀ ਐਸ ਟੀ ਐਕਟ ਦਾ ਮਾਮਲਾ ਦਰਜ਼ ਕੀਤਾ ਜਾਂ ਸਕਦਾ ਹੈ ਤਾਂ ਸਰਕਾਰ ਦੇ ਇਹ ਅਧਿਕਾਰੀ ਜਨਗਣਨਾ ਦੇ ਫਾਰਮ ਵਿਚ ਅਜਿਹੇ ਗੈਰ-ਇਖਲਾਕੀ ਸ਼ਬਦਾਂ ਦਾ ਪ੍ਰਯੋਗ ਕਿਵੇਂ ਕਰ ਸਕਦੇ ਹਨ | ਇਸ ਵਿਚ ਇਕ ਡੂੰਘੀ ਸਾਜ਼ਿਸ਼ ਦੀ ਬੋਅ ਆਉਂਦੀ ਹੈ ਜਿਸ ਤਹਿਤ ਕੁਝ ਲੋਕ ਅੱਜ ਵੀ ਇਹ ਚਾਹੁੰਦੇ ਹਨ ਕਿ ਐਸ ਸੀ ਸਮਾਜ ਨੂੰ ਮੁੜ ਤੋਂ ਜ਼ਲੀਲ ਕੀਤਾ ਜਾ ਸਕੇ | ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਕੌਮਾਂ ਨੂੰ ਆਪਣੇ ਪੁੱਤਰਾਂ ਦਾ ਦਰਜਾ ਦਿੱਤਾ ਹੈ ਤਾਂ ਇਹ ਲੋਕ ਕਿਵੇਂ ਅਜਿਹੇ ਸ਼ਬਦਾਂ ਨੂੰ ਦੁਬਾਰਾ ਲਿਆ ਕੇ ਆਪਣੀ ਘਟੀਆ ਸੋਚ ਨੂੰ ਉਜਾਗਰ ਕਰ ਸਕਦੇ ਹਨ | ਕੋਟਭਾਰਾ ਨੇ ਮੰਗ ਕੀਤੀ ਕਿ ਜਨਗਣਨਾ ਫਾਰਮ ਵਿਚ ਇਹਨਾਂ ਸ਼ਬਦਾਂ ਨੂੰ ਲਿਖਣ ਵਾਲੇ ਅਧਿਕਾਰੀਆਂ ਖਿਲਾਫ ਐਸ ਸੀ ਐਸ ਟੀ ਐਕਟ ਤਹਿਤ ਮਾਮਲਾ ਦਰਜ਼ ਕੀਤਾ ਜਾਵੇ ਅਤੇ ਸਰਕਾਰ ਇਸ ਫਾਰਮ ਨੂੰ ਜਲਦੀ ਤੋਂ ਜਲਦੀ ਸੋਧ ਕਰੇ | ਜੇਕਰ ਅਜਿਹਾ ਨਹੀ ਕੀਤਾ ਜਾਂਦਾ ਤਾਂ ਪੂਰਾ ਐਸ ਸੀ ਸਮਾਜ ਸਰਕਾਰ ਖਿਲਾਫ ਆਪਣਾ ਮੋਰਚਾ ਖੋਲੇ੍ਹਗਾ |

ਪਿਛਲੀ ਖ਼ਬਰ ਵਿਧਾਇਕ ਬਲਕਾਰ ਸਿੱਧੂ ਵਲੋਂ ਪਿੰਡ ਗੁਰੂਸਰ ਵਿਖੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ <br/> ਅਗਲੀ ਖ਼ਬਰ ਉਗਰਾਹਾਂ ਵਲੋਂ ਸੰਗਰੂਰ ਵਿਖੇ ਸੂਬਾ ਪੱਧਰੀ ਕਨਵੈੱਨਸ਼ਨ ਅੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।