12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵੱਖ-ਵੱਖ ਸਕੂਲਾਂ 'ਚ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਏ <br/>

ਅਜੀਤ ਡੈਸਕ 10-05-2026
ਮਾਨਸਾ, 9 ਮਈ (ਧਾਲੀਵਾਲ)- ਸਥਾਨਕ ਡੀ. ਏ. ਵੀ. ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਨੰਨੇ-ਮੁੰਨੇ ਵਿਦਿਆਰਥੀਆਂ ਵਲੋਂ ਮਨਮੋਹਕ ਨਾਚ, ਭਾਵਪੂਰਨ ਕਵਿਤਾਵਾਂ ਅਤੇ ਛੋਟੇ-ਛੋਟੇ ਨਾਟਕਾਂ ਨੇ ਮਾਂ ਦੇ ਤਿਆਗ, ਮਮਤਾ ਅਤੇ ਸਮਰਪਣ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ | ਨਰਸਰੀ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਮਾਂ ਲਈ ਸੋਹਣੀਆਂ ਕਵਿਤਾਵਾਂ ਅਤੇ ਪਿਆਰ ਭਰੇ ਸੰਦੇਸ਼ ਲਿਖ ਕੇ ਆਪਣਾ ਸਤਿਕਾਰ ਪ੍ਰਗਟ ਕੀਤਾ ਗਿਆ | ਪਿ੍ੰਸੀਪਲ ਵਿਨੋਦ ਰਾਣਾ ਨੇ ਕਿਹਾ ਕਿ ਕਿਹਾ ਮਾਂ ਸਾਡੇ ਜੀਵਨ ਦੀ ਪਹਿਲੀ ਅਧਿਆਪਕ ਹੁੰਦੀ ਹੈ |
ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਮਾਂ ਦਿਵਸ ਮਨਾਇਆ
ਭੀਖੀ ਤੋਂ ਸਹੋਤਾ ਅਨੁਸਾਰ- ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਿਰ (ਸੀ.ਬੀ.ਐਸ.ਸੀ) ਵਿਖੇ ਮਾਂ ਦਿਵਸ ਸ਼ਰਧਾ ਅਤੇ ਭਾਵੁਕਤਾ ਨਾਲ ਮਨਾਇਆ ਗਿਆ | ਵਿਦਿਆਰਥੀਆਂ ਵਲੋਂ ਮਾਂ ਦੇ ਸਨਮਾਨ ਵਿਚ ਕਵਿਤਾਵਾਂ, ਗੀਤ, ਭਾਸ਼ਣ ਆਦਿ ਪੇਸ਼ਕਾਰੀਆਂ ਕੀਤੀਆਂ ਗਈਆਂ | ਮਾਤਾ ਸੁੰਦਰੀ ਯੂਨੀਵਰਸਿਟੀ ਕਾਲਜ ਮਾਨਸਾ ਦੀ ਪਿ੍ੰਸੀਪਲ ਡਾ. ਬਰਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆ ਕਿਹਾ ਕਿ ਮਾਤਾ ਬੱਚੇ ਦੀ ਜਨਨ ਹਾਰੀ ਹੀ ਨਹੀ ਬਲਕਿ ਪਹਿਲੀ ਅਧਿਆਪਕਾਂ ਵੀ ਹੁੰਦੀ ਹੈ | ਕਿਸੇ ਬੱਚੇ ਦੀ ਕਾਮਯਾਬੀ ਉਸ ਦੀ ਮਾਤਾ ਵਲੋਂ ਦਿੱਤੇ ਸੰਸਕਾਰ ਹੀ ਤੈਅ ਕਰਦੇ ਹਨ | ਕਮੇਟੀ ਮੈਂਬਰ ਸਨੇਹ ਜਿੰਦਲ, ਸਿੱਪੀ ਜਿੰਦਲ, ਪੱਲਵੀ ਤੋਂ ਇਲਾਵਾ ਬੱਚਿਆਂ ਦੀਆਂ ਮਾਵਾਂ ਹਾਜ਼ਰ ਸਨ |
ਅਕਾਲ ਅਕੈਡਮੀ ਕੌੜੀਵਾੜਾ ਵਿਖੇ ਮਾਂ ਦਿਵਸ ਮਨਾਇਆ
ਸਰਦੂਲਗੜ੍ਹ ਤੋਂ ਅਰੋੜਾ ਅਨੁਸਾਰ- ਅਕਾਲ ਅਕੈਡਮੀ ਕੌੜੀਵਾੜਾ ਵਿਖੇ ਮਾਂ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਭਾਵਪੂਰਨ ਸ਼ਬਦ ਗਾਇਨ ਨਾਲ ਹੋਈ | ਵਿਦਿਆਰਥੀਆਂ ਨੇ ਗ੍ਰੀਟਿੰਗ ਕਾਰਡਾਂ, ਸੁੰਦਰ ਸੰਦੇਸ਼ਾਂ ਅਤੇ ਰਚਨਾਤਮਿਕ ਗਤੀਵਿਧੀਆਂ ਰਾਹੀਂ ਆਪਣੀਆਂ ਮਾਵਾਂ ਪ੍ਰਤੀ ਪਿਆਰ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ | ਮਾਵਾਂ ਤੇ ਬੱਚਿਆਂ ਲਈ ਕਈ ਮਨੋਰੰਜਕ ਖੇਡਾਂ ਅਤੇ ਇੰਟਰਐਕਟਿਵ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਪਿ੍ੰਸੀਪਲ ਬਲਜੀਤ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਆਪਣੀ ਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ |


ਪਿਛਲੀ ਖ਼ਬਰ ਸਤਿਗੁਰੂ ਪਬਲਿਕ ਸਕੂਲ ਕਲਾਲਵਾਲਾ ਵਿਚ ਮਨਾਇਆ ਮਾਂ ਦਿਵਸ <br/> ਅਗਲੀ ਖ਼ਬਰ ਨਹਿਰੀ ਖਾਲ ਦੇ ਠੇਕੇਦਾਰ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।