ਬਠਿੰਡਾ, 31 ਮਾਰਚ (ਸੱਤਪਾਲ ਸਿੰਘ ਸਿਵੀਆਂ)-ਇਕ ਪਾਸੇ ਪੰਜਾਬ 'ਚ ਅੱਜ ਤੋਂ ਕਣਕ ਦੀ ਖਰੀਦ ਸ਼ੁਰੂ ਹੈ ਪਰ ਦੂਜੇ ਪਾਸੇ ਆਪਣੇ ਕਮਿਸ਼ਨਰ (ਆੜ੍ਹਤ) ਵਿਚ ਵਾਧੇ ਦੀ ਮੰਗ ਨੂੰ ਲੈ ਕੇ ਸੂਬੇ ਭਰ ਦੇ ਆੜ੍ਹਤੀ ਹੜ੍ਹਤਾਲ 'ਤੇ ਚਲੇ ਗਏ ਹਨ | ਬਠਿੰਡਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਹੜ੍ਹਤਾਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਲ 2019 ਤੋਂ ਉਨ੍ਹਾਂ ਦਾ ਕਮਿਸ਼ਨ ਢਾਈ ਫੀਸਦੀ (46 ਰੁਪਏ ਪ੍ਰਤੀ ਕੁਇੰਟਲ) ਚੱਲਦਾ ਆ ਰਿਹਾ ਹੈ, ਜਦਕਿ ਮਹਿੰਗਾਈ ਦੀ ਦਰ ਗਈ ਗੁਣਾਂ ਵੱਧ ਗਈ ਹੈ, ਜਿਸ ਦੇ ਅਨੁਸਾਰ ਉਨ੍ਹਾਂ ਦਾ ਮੌਜੂਦਾ ਸਮੇਂ ਕਮਿਸ਼ਨਰ 64 ਰੁਪਏ 62 ਪੈਸੇ ਬਣਦਾ ਹੈ | ਉਹ ਇਸ ਵਾਧੇ ਦੀ ਲਗਾਤਾਰ ਮੰਗ ਕਰ ਰਹੇ ਹਨ ਪਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੈ ਕਾਲੜਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਣਕ ਦੀ ਖਰੀਦ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਹੈ, ਜੋ ਕਮਿਸ਼ਨ 'ਚ ਬਣਦਾ ਵਾਧਾ ਨਾ ਕੀਤੇ ਜਾਣ ਤੱਕ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀ ਸਰਕਾਰ ਪਿਛਲੇ ਦੋ ਸਾਲਾਂ ਤੋਂ 10 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੈਸਾ ਆੜ੍ਹਤੀਆਂ ਨੂੰ ਆਪਣੇ ਪੱਲਿਓਾ ਦੇ ਰਹੀ ਹੈ ਪਰ ਪੰਜਾਬ ਸਰਕਾਰ ਨੇ ਚੁੱਪ ਧਾਰੀ ਹੋਈ ਹੈ |
ਆੜ੍ਹਤੀਆਂ ਵਲੋਂ ਕਮਿਸ਼ਨ 'ਚ ਵਾਧਾ ਨਾ ਹੋਣ ਤੱਕ ਖ਼ਰੀਦ ਬੰਦ ਰੱਖਣ ਦਾ ਫ਼ੈਸਲਾ
ਅਜੀਤ ਡੈਸਕ
01-04-2026