ਬਠਿੰਡਾ, 30 ਮਾਰਚ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪਿ੍ੰਸੀਪਲ ਗੁਰਮੇਲ ਸਿੰਘ ਸਿੱਧੂ ਸਿੱਖਿਆ ਵਿਭਾਗ 'ਚ 32 ਸਾਲ ਆਪਣੀਆਂ ਸ਼ਾਨਦਾਰ ਤੇ ਬੇਦਾਗ਼ ਸੇਵਾਵਾਂ ਨਿਭਾਉਣ ਉਪਰੰਤ ਅੱਜ ਬਠਿੰਡਾ ਦੇ ਪਰਸਰਾਮ ਨਗਰ ਵਿਖੇ ਸਥਿਤ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚੋਂ ਸੇਵਾਮੁਕਤ ਹੋ ਰਹੇ ਹਨ, ਜਿਨ੍ਹਾਂ ਨੂੰ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਨਿੱਘੀ ਵਿਦਾਇਗੀ ਦਿੱਤੀ ਜਾਵੇਗੀ | ਗੁਰਮੇਲ ਸਿੰਘ ਨੇ ਜਥੇਦਾਰ ਜਸਵੰਤ ਸਿੰਘ ਸਿੱਧੂ ਦੇ ਘਰ ਮਾਤਾ ਜੰਗੀਰ ਕੌਰ ਦੀ ਕੁੱਖੋਂ 10 ਅਗਸਤ 1966 ਨੂੰ ਪਿੰਡ ਹਰਰਾਏਪੁਰ (ਬਠਿੰਡਾ) ਵਿਖੇ ਜਨਮ ਲਿਆ | ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ 1990 ਵਿਚ ਪੰਜਾਬੀ ਐਮ.ਏ., 1992 ਵਿਚ ਐਮ.ਫਿਲ ਅਤੇ 1993 ਵਿਚ ਐੱਮ.ਐੱਡ. ਦੀ ਉਚੇਰੀ ਵਿੱਦਿਆ ਹਾਸਲ ਕਰਦਿਆਂ 24 ਫਰਵਰੀ 1994 ਨੂੰ ਅਧਿਆਪਨ ਦੇ ਕਿੱਤੇ 'ਚ ਪ੍ਰਵੇਸ਼ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਠਾ ਗੁਰੁ (ਬਠਿੰਡਾ) ਵਿਖੇ ਬਤੌਰ ਸਮਾਜਿਕ ਸਿੱਖਿਆ ਅਧਿਆਪਕ ਨਿਯੁਕਤ ਹੋਏ | ਇਸ ਦੌਰਾਨ ਉਨ੍ਹਾਂ ਨੇ ਐਮ.ਐੱਸ.ਸੀ. (ਆਈ.ਟੀ.), ਐਮ.ਬੀ.ਏ. ਅਤੇ ਐਲ.ਐਲ.ਬੀ. ਦੀ ਉੱਚ-ਵਿੱਦਿਆ ਹਾਸਲ ਕੀਤੀ ਤੇ 16 ਮਾਰਚ 1996 ਨੂੰ ਬਤੌਰ ਲੈਕਚਰਾਰ (ਪੰਜਾਬੀ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਵਿਖੇ ਤਾਇਨਾਤ ਹੋਏ ਅਤੇ ਉਪਰੰਤ ਜੱਸੀ ਪੌ ਵਾਲੀ, ਸ਼ਹੀਦ ਸੰਦੀਪ ਸਿੰਘ ਸਕੂਲ ਪਰਸਰਾਮ ਨਗਰ ਬਠਿੰਡਾ ਵਿਖੇ ਸੇਵਾ ਨਿਭਾਈ ਤੇ ਇੱਥੋਂ ਹੀ 27 ਫਰਵਰੀ 2017 ਨੂੰ ਪਿ੍ੰਸੀਪਲ ਪਦਉੱਨਤ ਹੁੰਦਿਆਂ ਕੋਠੇ ਚੇਤ ਸਿੰਘ ਵਾਲਾ ਦੇ ਸਕੂਲ 'ਚ ਬਤੌਰ ਪਿ੍ੰਸੀਪਲ ਸੇਵਾ ਨਿਭਾਈ ਅਤੇ ਉੱਥੋਂ 26 ਅਪ੍ਰੈਲ 2020 ਨੂੰ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਸਰਾਮ ਨਗਰ ਬਠਿੰਡਾ 'ਚ ਬਤੌਰ ਪਿ੍ੰਸੀਪਲ ਤਾਇਨਾਤ ਹੋਏ, ਜਿੱਥੋਂ ਉਹ ਅੱਜ ਸੇਵਾਮੁਕਤ ਹੋ ਰਹੇ ਹਨ | ਉਨ੍ਹਾਂ ਦੇ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਬਦਲੇ ਪੰਜਾਬ ਸਰਕਾਰ ਵਲੋਂ 2007 ਵਿਚ ਰਾਜ ਪੱਧਰੀ ਸਨਮਾਨ ਦਿੱਤਾ ਗਿਆ ਅਤੇ ਯੁਵਕ ਸੇਵਾਵਾਂ ਵਿਭਾਗ ਵਲੋਂ ਵੀ ਉਨ੍ਹਾਂ ਦਾ ਰਾਜ ਪੱਧਰੀ ਸਨਮਾਨ ਕੀਤਾ ਗਿਆ | ਉਹ ਲੰਬਾ ਸਮਾਂ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸੈਕਟਰੀ ਰਹੇ ਹਨ | ਪਿ੍ੰਸੀਪਲ ਗੁਰਮੇਲ ਸਿੰਘ ਸਿੱਧੂ ਆਪਣੀ ਜੀਵਨ ਸਾਥੀ ਅਧਿਆਪਕਾ ਭੁਪਿੰਦਰ ਕੌਰ ਨਾਲ ਬਠਿੰਡਾ 'ਚ ਆਪਣਾ ਜੀਵਨ ਬਸਰ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਦੋ ਧੀਆਂ ਡਾ: ਖ਼ੁਸ਼ਪ੍ਰੀਤ ਕੌਰ, ਡਾ: ਨਵਦੀਪ ਕੌਰ ਅਤੇ ਬੇਟਾ ਡਾ: ਹਰਮਨਜੋਤ ਸਿੰਘ ਸਿੱਧੂ ਸਿਹਤ ਦੇ ਖੇਤਰ ਵਿਚ ਆਪਣਾ ਯੋਗਦਾਨ ਪਾ ਰਹੇ ਹਨ |