ਬਠਿੰਡਾ 30 ਮਾਰਚ (ਵੀਰਪਾਲ ਸਿੰਘ)-ਬਠਿੰਡਾ ਵਿਚ 31 ਮਾਰਚ ਤੋਂ ਬਾਅਦ ਠੇਕੇ ਟੁੱਟਣ ਨਾਲ ਸ਼ਰਾਬ ਦੇ ਰੇਟਾਂ ਵਿਚ ਭਾਰੀ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ | ਪਿਛਲਾ ਸਟਾਕ ਖ਼ਤਮ ਕਰਨ ਲਈ ਠੇਕੇਦਾਰਾਂ ਵਲੋਂ ਲਾਲ ਪਰੀ ਦੇ ਸ਼ੌਕੀਨ ਸ਼ਰਾਬ ਦੇ ਪਿਆਕੜਾਂ ਨੂੰ ਸ਼ਰਾਬ ਦੇ ਰੇਟਾਂ ਵਿਚ ਭਾਰੀ ਹੋਣ ਦਿੱਤੀ ਜਾ ਰਹੀ ਹੈ¢ ਇਕ ਦਰਜਨ ਦੇ ਕਰੀਬ ਆਲਾ ਦਰਜੇ ਦੇ ਬ੍ਰਾਂਡ 50 ਫ਼ੀਸਦੀ ਸਸਤੇ ਕਰ ਦਿੱਤੇ ਹਨ, ਸਰਕਾਰੀ ਰੇਟਾਂ 'ਤੇ 700 ਤੋਂ ਵੱਧ ਵਿਕਣ ਵਾਲੀਆਂ ਸ਼ਰਾਬ ਦੀ ਬੋਤਲ ਹੁਣ 350 ਪਏ ਤੱਕ ਵੇਚੀਆਂ ਜਾ ਰਹੀਆਂ ਹਨ | ਇਸ ਦੇ ਨਾਲ ਦੇਸੀ ਸ਼ਰਾਬ ਜੇ ਰੇਟਾਂ ਵਿਚ ਵੀ ਭਾਰੀ ਕਮੀ ਕੀਤੀ ਗਈ ਹੈ | ਖਾਸਾ ਸੋਫੀਆ ਵੋਦਕਾ ਸ਼ਰਾਬ ਦੀਆਂ ਬੋਤਲਾਂ 130 ਰੁਪਏ ਪ੍ਰਤੀ ਬੋਤਲ ਵਿਕ ਰਹੀਆਂ ਹਨ, ਇਸ ਦੇ ਨਾਲ ਠੰਡੀ ਬੀਅਰ ਕੋਲਡ ਡਰਿੰਕ ਤੋਂ ਵੀ ਸਸਤੀ ਮਿਲ ਰਹੀ ਹੈ | ਸਸਤੇ ਭਾਵਾਂ ਨੂੰ ਵੇਖਦਿਆਂ ਹੋਇਆਂ ਸ਼ਰਾਬ ਪੀਣ ਦੇ ਸ਼ੌਕੀਨਾਂ ਵਲੋਂ ਆਪਣਾ ਮਹੀਨਿਆਂ ਬੱਧੀ ਸਟਾਕ ਜਮ੍ਹਾ ਕਰਨ ਲਈ ਠੇਕਿਆਂ ਵੱਲ ਸ਼ਰਾਬ ਖ਼ਰੀਦਣ ਲਈ ਵਹੀਰਾਂ ਘੱਤ ਦਿੱਤੀਆਂ ਹਨ | 31 ਮਾਰਚ ਚਾਲੂ ਸਾਲ ਦਾ ਅਖੀਰਲਾ ਦਿਨਾਂ ਵਿਚ ਸਸਤੀ ਸ਼ਰਾਬ ਵੇਚੀ ਜਾ ਰਹੀ ਹੈ, ਆਬਕਾਰੀ ਨਿਯਮਾਂ ਅਨੁਸਾਰ ਸਰਕਾਰੀ ਰੇਟਾਂ ਤੋਂ ਘੱਟ ਰੇਟਾਂ ਤੇ ਸ਼ਰਾਬ ਵੇਚਣ ਵਿਚ ਮਨਾਹੀ ਹੈ | ਠੇਕੇਦਾਰਾਂ ਵਲੋਂ ਆਪਣਾ ਜਮ੍ਹਾਂ ਸਟਾਕ ਖ਼ਤਮ ਕਰਨ ਲਈ ਸਾਲ ਦੇ ਅਖੀਰਲੇ ਦਿਨਾਂ ਵਿਚ ਸਸਤੀ ਸ਼ਰਾਬ ਵੇਚ ਕੇ ਆਬਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ | ਦੂਸਰੇ ਪਾਸੇ ਇਹ ਗੱਲ ਵੀ ਦੱਸਣ ਯੋਗ ਹੈ ਕਿ ਆਉਣ ਵਾਲੇ ਚਾਲੂ ਸਾਲ ਵਿਚ ਸ਼ਰਾਬ ਦੇ ਭਾਅ ਕੁਝ ਵੱਧ ਸਕਦੇ ਹਨ, ਸੂਬਾ ਸਰਕਾਰ ਦਾ ਮੁੱਖ ਟੀਚਾ ਸ਼ਰਾਬ ਦੀ ਵਿਕਰੀ ਤੋਂ ਵੱਧ ਤੋਂ ਵੱਧ ਮਾਲੀਆ ਇਕੱਠਾ ਕਰਨਾ ਹੈ |