07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪ੍ਰਧਾਨ ਮੰਤਰੀ ਨੇ ਫਿਰ ਫੜੀ ਦੇਸ਼ ਵਾਸੀਆਂ ਅਤੇ ਤੇਲ ਕੰਪਨੀਆਂ ਦੀ ਬਾਂਹ <br/>

ਅਜੀਤ ਡੈਸਕ 28-03-2026
ਬਠਿੰਡਾ, 27 ਮਾਰਚ (ਅੰਮਿ੍ਤਪਾਲ ਵਲ੍ਹਾਣ)-ਮੋਦੀ ਜੈਸਾ ਕੋਈ ਨਹੀਂ, ਜੋ ਆਪਣੇ ਦੇਸ਼ ਦੀ ਮਜ਼ਬੂਤੀ ਲਈ ਵੱਡੇ ਦਿਲ ਨਾਲ ਵੱਡੇ ਫ਼ੈਸਲੇ ਲਵੇ, ਕਿਉਂਕਿ ਕੇਂਦਰ ਸਰਕਾਰ ਹਮੇਸ਼ਾ ਦੇਸ਼ ਵਾਸੀਆਂ ਲਈ ਕੰਮ ਕਰਦੀ ਆਈ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਪੂਰੀ ਦੁਨੀਆ ਵਿਚ ਲੜਾਈ ਕਰਕੇ ਮਚੀ ਹਾਹਾਕਾਰ ਦੇ ਮਾਹੌਲ ਵਿਚ ਪ੍ਰਧਾਨ ਮੰਤਰੀ ਆਪਣੇ ਦੇਸ਼ ਵਾਸੀਆਂ ਦੇ ਨਾਲ ਖੜੇ੍ਹ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਵਲੋਂ ਡੀਜ਼ਲ ਅਤੇ ਪੈਟਰੋਲ ਤੇ ਤੇਲ ਕੰਪਨੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਘਟਾਈ ਐਕਸਾਈਜ਼ ਡਿਊਟੀ ਦਾ ਸਵਾਗਤ ਕਰਦੇ ਹੋਏ ਕੀਤਾ | ਸਿੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਦਿਲ ਵੱਡਾ ਹੈ ਜਦੋਂ ਕਿ ਕਾਂਗਰਸ ਸਿਆਸਤ ਸੂਬਿਆਂ ਵਿਚ ਤੇਲ ਕੀਮਤਾਂ ਵੱਧ ਰਹੀਆਂ ਹਨ, ਜਿਸ ਕਰਕੇ ਲੋਕਾਂ ਨੂੰ ਦੇਸ਼ ਵਿਰੋਧੀ ਸੋਚ ਵਾਲੀ ਕਾਂਗਰਸ ਨੂੰ ਚੱਲਦਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਮਾੜੇ ਦੌਰ ਵਿਚ ਵੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਵਾਸੀਆਂ ਦੀ ਬਾਂਹ ਫੜ੍ਹੀ ਅਤੇ ਹਰ ਤਰ੍ਹਾਂ ਦੀ ਵਿੱਤੀ ਮਦਦ ਦਿੱਤੀ, ਕਿਸਾਨਾਂ ਨੂੰ ਤਿਮਾਹੀ ਕਿਸ਼ਤ ਦੇ ਕੇ ਵਿੱਤੀ ਮਦਦ ਨਾਲ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ, ਉਜਵਲਾ ਯੋਜਨਾ ਤਹਿਤ ਘਰ-ਘਰ ਸਿਲੰਡਰ ਮੁਹੱਈਆ ਕਰਵਾਏ, ਪੰਜਾਬ ਲਈ ਸੜਕੀ ਅਤੇ ਰੇਲ ਨੈੱਟਵਰਕ ਨੂੰ ਮਜ਼ਬੂਤ ਕਰਦੇ ਹੋਏ ਵਪਾਰੀਆਂ ਲਈ ਵੱਡੇ ਤੋਹਫ਼ੇ ਦਿੱਤੇ, ਜਿਸ ਕਰਕੇ ਦੇਸ਼ ਅਤੇ ਪੰਜਾਬ ਤਰੱਕੀ ਵੱਲ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਈਰਾਨ, ਇਜ਼ਰਾਇਲ ਅਤੇ ਅਮਰੀਕਾ ਵਿਚ ਲੱਗੀ ਲੜਾਈ ਦਾ ਅਸਰ ਪੈ ਰਿਹਾ ਹੈ ਅਤੇ ਆਰਥਿਕ ਸੰਕਟ ਵੀ ਵਧ ਰਿਹਾ ਹੈ, ਪਰ ਅਜਿਹੇ ਹਾਲਾਤ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇਸ਼ ਵਾਸੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਯਤਨਸ਼ੀਲ

ਪਿਛਲੀ ਖ਼ਬਰ ਬੇਹੋਸ਼ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਅਗਲੀ ਖ਼ਬਰ ਅਧਿਆਪਕਾ ਸਿਮਰਨ ਕੌਰ ਨੇ 45ਵੀਂ ਰਾਸ਼ਟਰੀ ਵੈਟਰਨ ਅਥਲੈਟਿਕਸ ਚੈਂਪੀਅਨਸ਼ਿਪ 'ਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਜਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।