07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਖੱਡੇ ’ਚ ਧਸੀ

ਕੋਟਕਪੂਰਾ, 6 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਤੇ ਫੈਕਟਰੀ ਰੋਡ ’ਤੇ ਵਾਟਰ ਵਰਕਸ, ਸੀਵਰੇਜ ਆਦਿ ਦੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਦੌਰਾਨ ਖੱਡਿਆਂ ਵਿਚ ਮਿੱਟੀ ਪਾਉਣ ਤੋਂ ਬਾਅਦ ਲੰਘਦੀ ਗੱਠਾਂ ਨਾਲ ਭਰੀ ਟਰਾਲੀ ਉਸ ਖੱਡੇ ਵਿਚ ਧੱਸ ਗਈ। ਜਿਸ ਨਾਲ ਆਵਾਜਾਈ ਵਿਚ ਵੀ ਕਾਫ਼ੀ ਵਿਘਨ ਪਿਆ।

ਅਜੀਤ ਡੈਸਕ 07-09-2026
ਕੋਟਕਪੂਰਾ, 6 ਸਤੰਬਰ (ਰਿੰਕੂ ਮਲਹੋਤਰਾ)- ਕੋਟਕਪੂਰਾ ਤੇ ਫੈਕਟਰੀ ਰੋਡ ’ਤੇ ਵਾਟਰ ਵਰਕਸ, ਸੀਵਰੇਜ ਆਦਿ ਦੀਆਂ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਦੌਰਾਨ ਖੱਡਿਆਂ ਵਿਚ ਮਿੱਟੀ ਪਾਉਣ ਤੋਂ ਬਾਅਦ ਲੰਘਦੀ ਗੱਠਾਂ ਨਾਲ ਭਰੀ ਟਰਾਲੀ ਉਸ ਖੱਡੇ ਵਿਚ ਧੱਸ ਗਈ। ਜਿਸ ਨਾਲ ਆਵਾਜਾਈ ਵਿਚ ਵੀ ਕਾਫ਼ੀ ਵਿਘਨ ਪਿਆ। ਇੱਥੇ ਦੱਸਣਾ ਬਣਦਾ ਕਿ ਇਸ ਸਥਾਨ ’ਤੇ ਹਮੇਸ਼ਾ ਆਵਾਜਾਈ ਬਣੀ ਰਹਿੰਦੀ ਹੈ ਰੇਲਵੇ ਫਾਟਕ ਨਜ਼ਦੀਕ, ਰੇਲਵੇ ਸਟੇਸ਼ਨ, ਬਾਜ਼ਾਰ ਨੇੜੇ ਹੋਣ ਕਾਰਨ ਹਮੇਸ਼ਾ ਸ਼ਹਿਰੀ ਖੇਤਰ ਵਿਚ ਵਹੀਕਲਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਅਤੇ ਪੱਕੇ ਤੌਰ ’ਤੇ ਖੱਡੇ ਭਰੇ ਜਾਣ ਤਾਂ ਜੋ ਕੋਈ ਆਵਾਜਾਈ ਵਿਚ ਵਹੀਕਲ ਖੱਡਿਆਂ ਵਿਚ ਨਾ ਫਸੇ।
ਪਿਛਲੀ ਖ਼ਬਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਰੀਦਕੋਟ-2 ਨੇ 23 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਅਗਲੀ ਖ਼ਬਰ ਕੋਟਕਪੂਰਾ ’ਚ ਜਨਤਕ ਥਾਵਾਂ ’ਤੇ ਬਣੇ ਕੂੜੇ ਦੇ ਢੇਰ ਦੇ ਰਹੇ ਹਨ ਬਿਮਾਰੀਆਂ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।