21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਕਤਲ ਦੇ ਮਾਮਲੇ 'ਚੋਂ ਤਿੰਨ ਬਰੀ

ਅਜੀਤ ਡੈਸਕ 27-03-2026
ਬਠਿੰਡਾ, 26 ਮਾਰਚ (ਪੱਤਰ ਪ੍ਰੇਰਕ)-ਬਠਿੰਡਾ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਕਰੀਬ ਸਾਢੇ 7 ਸਾਲ ਪਹਿਲਾਂ ਦਰਜ ਹੋਏ ਇਕ ਕਤਲ ਮਾਮਲੇ ਦੀ ਸੁਣਵਾਈ ਕਰਦਿਆਂ 3 ਜਣਿਆਂ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਗੌਰਤਲਬ ਹੈ ਕਿ 14 ਸਤੰਬਰ 2018 ਦੀ ਰਾਤ ਹਰਜਿੰਦਰ ਸਿੰਘ ਵਾਸੀ ਚੈਨਾ ਦਾ ਕਤਲ ਹੋ ਗਿਆ ਸੀ ਅਤੇ ਉਸ ਦੀ ਲਾਸ਼ ਅਗਲੇ ਦਿਨ ਕੋਠਾ ਗੁਰੂ ਤੋਂ ਬੁਰਜ ਥਰੋੜ ਨੂੰ ਜਾਂਦੀ ਸੜਕ 'ਤੇ ਪੈਂਦੀ ਡਰੇਨ ਵਿਚੋਂ ਬਰਾਮਦ ਹੋਈ ਸੀ | ਇਸ ਸਬੰਧੀ ਥਾਣਾ ਦਿਆਲਪੁਰਾ ਦੀ ਪੁਲਿਸ ਨੇ ਗੁਰਪਿਆਰ ਸਿੰਘ ਵਾਸੀ ਬਰਗਾੜੀ, ਗੁਰਪ੍ਰੀਤ ਸਿੰਘ ਵਾਸੀ ਬਰਗਾੜੀ ਤੇ ਜਗਦੀਪ ਸਿੰਘ ਵਾਸੀ ਭਗਤੂਆਣਾ, ਗੁਰਮੇਲ ਕੌਰ ਵਾਸੀ ਕੋਠਾ ਗੁਰੂ ਅਤੇ ਜਸਪ੍ਰੀਤ ਕੌਰ ਵਾਸੀ ਮਲੂਕਾ ਖਿਲਾਫ ਧਾਰਾ 302 ਤਹਿਤ ਮੁਕੱਦਮਾ ਦਰਜ ਦਰਜ ਕਰ ਲਿਆ ਸੀ | ਉਕਤਾਂ ਨੇ ਆਪਣੇ ਕੇਸ ਦੀ ਪੈਰਵਾਈ ਲਈ ਵਕੀਲ ਹਰਪਾਲ ਸਿੰਘ ਖਾਰਾ ਨੂੰ ਮੁਕੱਰਰ ਕੀਤਾ ਸੀ, ਜਿਨ੍ਹਾਂ ਵਲੋਂ ਦਿੱਤੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਤੇ ਸਬੂਤਾਂ ਦੇ ਘਾਟ ਦੇ ਚੱਲਦਿਆਂ ਅਦਾਲਤ ਨੇ ਗੁਰਪ੍ਰੀਤ ਸਿੰਘ, ਗੁਰਪਿਆਰ ਸਿੰਘ ਅਤੇ ਜਗਦੀਪ ਸਿੰਘ ਨੂੰ ਬਰੀ ਕਰ ਦਿੱਤਾ ਹੈ | ਜਦਕਿ ਚਲਦੇ ਕੇਸ ਦੌਰਾਨ ਗੁਰਮੇਲ ਕੌਰ ਵਾਸੀ ਕੋਠਾ ਗੁਰੂ ਦੀ ਮੌਤ ਹੋ ਚੁੱਕੀ ਹੈ | ਇਸ ਤੋਂ ਇਲਾਵਾ ਇਕ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਹੈ |
ਪਿਛਲੀ ਖ਼ਬਰ ਸਰਪੰਚ ਗੁਰਧਿਆਨ ਸਿੰਘ ਢਿੱਲੋਂ ਦੀ ਅਨੋਖੀ ਪਹਿਲ, ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਰਾਮਪੁਰਾ ਫੂਲ ਵਿਖੇ ਟਰੇਡ ਵਿੰਗ ਦੀ ਵਿਸ਼ੇਸ਼ ਮਿਲਣੀ ਵਪਾਰੀਆਂ ਦੀਆਂ ਸਮੱਸਿਆਵਾਂ 'ਤੇ ਹੋਈ ਖੁੱਲ੍ਹੀ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।