21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸ੍ਰੀ ਸ਼ਕਤੀ ਕੀਰਤਨ ਮੰਡਲ ਵਲੋਂ 501 ਕੰਜਕਾਂ ਦਾ ਪੂਜਨ <br/>

ਅਜੀਤ ਡੈਸਕ 27-03-2026
ਮਾਨਸਾ, 26 ਮਾਰਚ (ਸੱਭਿ.ਪ੍ਰਤੀ)-ਸ੍ਰੀ ਸ਼ਕਤੀ ਕੀਰਤਨ ਮੰਡਲ ਵਲੋਂ ਸਥਾਨਕ ਜੈ ਮਾਂ ਮੰਦਰ ਵਿਖੇ 42ਵਾਂ 501 ਕੰਜਕਾਂ ਪੂਜਨ ਸ਼ਰਧਾ ਤੇ ਉਤਸ਼ਾਹ ਨਾਲ ਕੀਤਾ ਗਿਆ | ਪੰਡਿਤ ਨਵਰਾਜ ਸ਼ਾਸਤਰੀ ਵਲੋਂ ਰੀਤੀ ਰਿਵਾਜ਼ਾਂ ਅਨੁਸਾਰ ਪੂਜਨ ਕਰਵਾਇਆ ਗਿਆ | ਜੋਤੀ ਪ੍ਰਚੰਡ ਦੀ ਰਸਮ ਸ਼੍ਰੀ ਨੈਣਾਂ ਦੇਵੀ ਪੈਦਲ ਯਾਤਰਾ ਮੰਡਲ, ਹਨੂਮਾਨ ਝੰਡਾ ਪੂਜਨ ਮੰਗਤ ਰਾਏ ਬਾਂਸਲ, ਦੁਰਗਾ ਪੂਜਨ ਪਰਸ਼ੋਤਮ ਕੁਮਾਰ ਬਾਂਸਲ ਅਤੇ ਗਣੇਸ਼ ਪੂਜਨ ਦੀ ਰਸਮ ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ ਵਲੋਂ ਨਿਭਾਈ ਗਈ | ਬੁਲਾਰਿਆਂ ਨੇ ਕਿਹਾ ਕਿ ਮੰਡਲ ਵਲੋਂ ਸਮੇਂ-ਸਮੇਂ 'ਤੇ ਲੋਕ ਭਲਾਈ ਵਾਲੇ ਕਾਰਜ ਕੀਤੇ ਜਾਂਦੇ ਹਨ ਅਤੇ ਭਵਿੱਖ 'ਚ ਵੀ ਅਜਿਹੇ ਸਮਾਗਮ ਕਰਵਾਏ ਜਾਂਦੇ ਰਹਿਣਗੇ | ਸ਼੍ਰੀ ਸ਼ਕਤੀ ਕੀਰਤਨ ਮੰਡਲ ਅਤੇ ਇਸਤਰੀ ਸਤਸੰਗ ਸਭਾ ਨੇ ਮਾਤਾ ਦਾ ਗੁਣਗਾਨ ਕੀਤਾ | ਇਸ ਮੌਕੇ ਰਾਜ ਕੁਮਾਰ ਮਿੱਤਲ, ਬਿੰਦਰਪਾਲ ਗਰਗ, ਵਿਨੋਦ ਕੁਮਾਰ ਬਾਂਸਲ, ਕਿ੍ਸ਼ਨ ਮਦਾਨ, ਨਿਤਿਨ ਖੁੰਗਰ, ਭਗਵਾਨ ਦਾਸ, ਧਨੀ ਰਾਮ, ਵਿਜੇ, ਬਲਜੀਤ ਸ਼ਰਮਾ, ਡਾ. ਜਨਕ ਰਾਜ ਸਿੰਗਲਾ, ਹੇਮਰਾਜ ਗਰਗ, ਨਿਸ਼ਾ ਹੰਸ, ਪੂਨਮ ਸ਼ਰਮਾ, ਅਨਾਮਿਕਾ ਗਰਗ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਕਾਂਸਲ ਗੈਸ ਸਰਵਿਸ ਦੇ ਮਾਲਕ ਰਜਿੰਦਰ ਕੁਮਾਰ ਬੱਬੀ ਕਾਂਸਲ ਨੂੰ ਸਦਮਾ, ਸਾਲੇ ਦਾ ਦਿਹਾਂਤ ਅਗਲੀ ਖ਼ਬਰ ਸ੍ਰ੍ਰੀ ਹਨੂੰਮਾਨ ਜੈਅੰਤੀ ਤੋਂ ਪਹਿਲਾਂ ਸ੍ਰੀ ਇੱਛਾਪੂਰਨ ਹਨੂੰਮਾਨ ਮੰਦਰ ਨੇੜੇ ਲੱਗੇ ਗੰਦਗੀ ਦੇ ਅੰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।