21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਅਸਾਮੀ ਭਾਸ਼ਾ ਦੇ ਕਵੀ ਵਿਜੇ ਸ਼ੰਕਰ ਬਰਮਨ ਨਾਲ ਰੂ-ਬਰੂ ਤੇ ਸੰਵਾਦ ਸਮਾਗਮ ਕਰਵਾਇਆ

ਅਜੀਤ ਡੈਸਕ 27-03-2026
ਮਾਨਸਾ, 26 ਮਾਰਚ (ਰਾਵਿੰਦਰ ਸਿੰਘ ਰਵੀ)-ਸਥਾਨਕ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵਿਖੇ ਅਸਾਮੀ ਭਾਸ਼ਾ ਦੇ ਯੁਵਾ ਕਵੀ, ਲੇਖਕ ਅਤੇ ਅਨੁਵਾਦਕ ਵਿਜੇ ਸ਼ੰਕਰ ਬਰਮਨ ਨਾਲ ਰੂ-ਬਰੂ ਤੇ ਸੰਵਾਦ ਸਮਾਗਮ ਕਰਵਾਇਆ ਗਿਆ | ਪ੍ਰਧਾਨਗੀ ਮੰਡਲ 'ਚ ਨਾਵਲਕਾਰ ਪ੍ਰਗਟ ਸਿੰਘ ਸਤੌਜ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਸ਼ਾਮਿਲ ਸਨ | ਵਿਭਾਗ ਦੇ ਖੋਜ ਅਫ਼ਸਰ ਤੇ ਉੱਘੇ ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਦੂਜੀਆਂ ਭਾਸ਼ਾਵਾਂ ਦੇ ਲੇਖਕਾਂ ਅਤੇ ਸਾਹਿਤ ਨੂੰ ਸਮਝਦਿਆਂ ਅਸੀਂ ਆਪਣੀ ਜ਼ਿੰਦਗੀ ਤੇ ਆਲੇ-ਦੁਆਲੇ ਨੂੰ ਵਿਸ਼ਾਲ ਦਿ੍ਸ਼ਟੀ ਤੋਂ ਵੇਖ ਤੇ ਸਮਝ ਸਕਦੇ ਹਾਂ, ਜੋ ਅਜੋਕੇ ਸਮੇਂ 'ਚ ਬਹੁਤ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਕਵੀ ਬਰਮਨ ਅਸਾਮੀ ਭਾਸ਼ਾ 'ਚ ਕਵਿਤਾਵਾਂ ਲਿਖਦੇ ਹਨ ਅਤੇ ਹੁਣ ਤੱਕ ਉਨ੍ਹਾਂ ਦੀਆਂ ਰਚੀਆਂ 25 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ | ਉਨ੍ਹਾਂ ਨੂੰ ਸਾਹਿਤ ਅਕਾਦਮੀ ਦੇ ਯੁਵਾ ਪੁਰਸਕਾਰ ਤੋਂ ਇਲਾਵਾ ਇੰਡੀਅਨ ਐਕਸਪੈੱ੍ਰਸ ਵਲੋਂ ਭਾਰਤ ਦੇ 10 ਸਰਬਸੇ੍ਰਸ਼ਟ ਨੌਜਵਾਨ ਲੇਖਕਾਂ 'ਚੋਂ ਇੱਕ ਲੇਖਕ ਵਜੋਂ ਮਾਨਤਾ ਦਿੱਤੀ ਗਈ ਹੈ | ਉਸ ਦੀਆਂ ਕਵਿਤਾਵਾਂ ਭਾਰਤੀ ਭਾਸ਼ਾਵਾਂ ਤੋਂ ਇਲਾਵਾ ਫਰੈਂਚ, ਸਪੈਂਨਿਸ਼, ਐਸਟੋਨੀਆ ਤੇ ਇਤਾਲਵੀ ਭਾਸ਼ਾਵਾਂ 'ਚ ਵੀ ਅਨੁਵਾਦ ਹੋ ਚੁੱਕੀਆਂ ਹਨ | ਰੂ-ਬਰੂ ਦੌਰਾਨ ਵਿਜੇ ਸ਼ੰਕਰ ਬਰਮਨ ਨੇ ਆਪਣੇ ਜੀਵਨ ਦੀਆਂ ਕਈ ਗਹਿਰੀਆਂ ਪਰਤਾਂ ਨੂੰ ਫਰੋਲਦਿਆਂ ਕਿਹਾ ਕਿ ਉਹ ਇਸ ਪ੍ਰਕਿਰਤੀ ਦਾ ਇੱਕ ਅੰਗ ਹੈ ਅਤੇ ਕਵਿਤਾ ਉਨ੍ਹਾਂ ਦਾ ਮਾਧਿਅਮ ਨਹੀਂ ਸਗੋਂ ਉਹ ਕਵਿਤਾ ਦਾ ਮਾਧਿਅਮ ਹੈ | ਉਨ੍ਹਾਂ ਦੱਸਿਆ ਕਿ ਉਹ ਆਪਣੀ ਕਵਿਤਾ 'ਚ ਆਪਣੀ ਅਤੇ ਆਪਣੇ ਆਲੇ-ਦੁਆਲੇ ਦੀ ਗੱਲ ਕਰਦਿਆਂ ਮਨੁੱਖੀ ਦੁੱਖਾਂ-ਸੁੱਖਾਂ ਦੀ ਬਾਤ ਪਾਉਂਦਾ ਹੈ | ਉਨ੍ਹਾਂ ਆਖਿਆ ਕਿ ਇਨਾਮ ਮਿਲਣ ਤੋਂ ਬਾਅਦ ਲੇਖਕ ਨੂੰ ਉਹ ਇਨਾਮ ਭੁੱਲ ਜਾਣਾ ਚਾਹੀਦਾ ਹੈ ਕਿਉਂਕਿ ਲੇਖਕ ਲਈ ਉਸ ਦੀ ਲਿਖਤ ਹੀ ਉਸ ਦਾ ਸਨਮਾਨ ਹੁੰਦੀ ਹੈ | ਸਵਾਲ-ਜਵਾਬ ਸੈਸ਼ਨ ਦੌਰਾਨ ਬਲਵਿੰਦਰ ਸਿੰਘ ਧਾਲੀਵਾਲ, ਗੁਰਚੇਤ ਸਿੰਘ ਫੱਤੇਵਾਲੀਆ, ਜੈਕ ਸਰਾਂ, ਕਹਾਣੀਕਾਰ ਭੁਪਿੰਦਰ ਮਾਨ, ਦਰਸ਼ਨ ਜੋਗਾ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਸਾਮ ਦੀ ਰਾਜਨੀਤੀ ਅਤੇ ਸਾਹਿਤ 'ਤੇ ਚਰਚਾ ਕੀਤੀ | ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਕਿਹਾ ਕਿ ਅਸਾਮੀ ਭਾਸ਼ਾ ਦੇ ਕਵੀ ਅਤੇ ਲੇਖਕ ਬਰਮਨ ਦਾ ਜੀਵਨ ਪ੍ਰੇਰਨਾਦਾਇਕ ਹੈ ਅਤੇ ਬਰਮਨ ਦੀਆਂ ਕਵਿਤਾਵਾਂ ਸਥਾਨਕਿਤਾ ਦੇ ਨਾਲ-ਨਾਲ ਵਿਸ਼ਵ ਪੱਧਰ ਦੀ ਵੀ ਗੱਲ ਕਰਦੀਆਂ ਹਨ | ਇਸ ਮੌਕੇ ਕਵੀ ਐਡਵੋਕੇਟ ਬਲਵੰਤ ਭਾਟੀਆ, ਕਵੀ ਪਰਾਗ ਰਾਜ, ਡਾ. ਲਖਵਿੰਦਰ ਸਿੰਘ ਮੂਸਾ, ਸ਼ਾਇਰ ਅੰਮਿ੍ਤ ਸਮਿਤੋਜ, ਅਸ਼ੋਕ ਬਾਂਸਲ, ਹਰਦੀਪ ਸਿੰਘ ਸਿੱਧੂ, ਅਮਨ ਮਾਨਸਾ, ਗੁਰਲਾਭ ਸਿੰਘ, ਸੁਭਾਸ਼ ਬਿੱਟੂ ਮਾਨਸਾ, ਗੁਰਜੀਤ ਸਿੰਘ ਲਾਲਿਆਂ ਵਾਲੀ, ਅਰਸ਼ਪ੍ਰੀਤ ਸਿੰਘ, ਸਰਬਜੀਤ ਸਿੰਘ, ਜਗਰਾਜ ਸਿੰਘ ਆਦਿ ਨੇ ਵੀ ਵਿਚਾਰ ਰੱਖੇ |
ਪਿਛਲੀ ਖ਼ਬਰ 7 ਦੀ ਬੁਢਲਾਡਾ ਕਾਨਫ਼ਰੰਸ ਸੰਬੰਧੀ ਅਕਾਲੀ ਆਗੂਆਂ ਤੇ ਵਰਕਰਾਂ ਦੀ ਹੋਈ ਇਕੱਤਰਤਾ <br/> ਅਗਲੀ ਖ਼ਬਰ ਸਿੱਖ ਸੰਗਤ ਦਾ ਬਾਣੇ ਤੇ ਬਾਣੀ ਦੇ ਧਾਰਨੀ ਬਣਨਾ ਸਮੇਂ ਦੀ ਲੋੜ-ਗਿਆਨੀ ਹਰਪ੍ਰੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।