28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-03-2026

'ਰਣਜੀਤ ਸਿੰਘ ਖੜਗ' ਯਾਦਗਾਰੀ ਸਨਮਾਨ ਬਠਿੰਡਾ ਸ਼ਹਿਰ ਦੀ ਝੋਲੀ <br/>

ਅਜੀਤ ਡੈਸਕ 26-03-2026
ਬਠਿੰਡਾ, 25 ਮਾਰਚ (ਅਵਤਾਰ ਸਿੰਘ ਕੈਂਥ): ਪ੍ਰਸਿੱਧ ਸਿੱਖ ਇਤਿਹਾਸਕਾਰ ਸੱਚਖੰਡ ਵਾਸੀ ਭਾਈ ਰਣਜੀਤ ਸਿੰਘ ਖੜਗ ਦੇ ਨਾਂ 'ਤੇ ਆਰੰਭ ਕੀਤਾ 'ਰਣਜੀਤ ਸਿੰਘ ਖੜਗ' ਅਵਾਰਡ ਕਵੀ ਜਨਾਂ ਅਤੇ ਸਮਰਥ ਸਾਹਿਤਕਾਰਾਂ ਨੂੰ ਹਰ ਸਾਲ ਭਾਈ ਖੜਗ ਦੇ ਜਨਮ ਦਿਵਸ ਮੌਕੇ ਪ੍ਰਦਾਨ ਕੀਤਾ ਜਾਂਦਾ ਹੈ | ਇਸ ਵਾਰ ਇਹ ਅਵਾਰਡ ਬਠਿੰਡਾ ਸ਼ਹਿਰ ਦੀ ਝੋਲੀ ਪਾਇਆ ਜਾ ਰਿਹਾ ਹੈ | ਸਥਾਨਕ ਸ਼ਹਿਰ ਦੇ ਜੰਮਪਲ ਇਤਿਹਾਸਕਾਰ ਹਰਵਿੰਦਰ ਸਿੰਘ ਖ਼ਾਲਸਾ ਨੂੰ 28 ਮਾਰਚ ਦਿਨ ਸ਼ਨੀਵਾਰ ਜਲੰਧਰ ਵਿਖੇ ਗੁਰਦੁਆਰਾ ਸਾਹਿਬ ਗੁਰੂ ਤੇਗ ਬਹਾਦਰ ਜੀ ਦੁੱਖ ਨਿਵਾਰਨ 'ਤੇ ਲੰਗਰ ਹਾਲ-2 ਵਿਖੇ ਸ਼ਾਨਦਾਰ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ | ਇਸ ਬਾਰੇ ਪ੍ਰਬੰਧਕ ਕੁਲਦੀਪ ਸਿੰਘ ਬੇਦੀ, ਕਰਮਜੀਤ ਸਿੰਘ ਸੰਪਾਦਕ ਅਤੇ ਬਲਜੀਤ ਸਿੰਘ ਬਰਾੜ ਮੁੱਖ ਸੰਪਾਦਕ ਰੋਜ਼ਾਨਾ ਪੰਜਾਬ ਟਾਈਮਜ਼ ਪ੍ਰਧਾਨ ਪੰਜਾਬੀ ਮੀਡੀਆ ਅਕੈਡਮੀ ਵਲੋਂ ਦਿਤੀ ਗਈ ਹੈ |

ਪਿਛਲੀ ਖ਼ਬਰ ਅੱਖਾਂ ਦਾ ਮੁਫਤ ਆਪ੍ਰੇਸ਼ਨ ਅਤੇ ਚੈੱਕਅਪ ਕੈਂਪ 29 ਨੂੰ ਅਗਲੀ ਖ਼ਬਰ ਅਣਪਛਾਤੇ 47 ਵਿਅਕਤੀਆਂ ਦੀਆਂ ਅਸਥੀਆਂ ਹਰਿਦੁਆਰ ਭੇਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।