28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਨਹਿਰੀ ਖਾਲਿਆਂ ਦੇ ਮਾਮਲੇ ਵਿਚ ਪੰਜਾਬ ਸਰਕਾਰ ਦੇ ਦਾਅਵਿਆਂ ਦਾ ਮੂੰਹ ਚਿੜਾ ਰਿਹਾ ਭੁੱਚੋ ਖ਼ੁਰਦ

ਭੁੱਚੋ ਮੰਡੀ, 27 ਨਵੰਬਰ (ਪਰਵਿੰਦਰ ਸਿੰਘ ਜੌੜਾ)-ਨਹਿਰੀ ਖਾਲਿਆਂ ਦੇ ਮਾਮਲੇ ਵਿਚ ਜ਼ਿਲ੍ਹਾ ਬਠਿੰਡਾ ਦਾ ਪਿੰਡ ਭੁੱਚੋ ਖ਼ੁਰਦ ਪੰਜਾਬ ਸਰਕਾਰ ਦੇ ਉਨ੍ਹਾਂ ਦਾਅਵਿਆਂ ਦਾ ਮੂੰਹ ਚਿੜਾ ਰਿਹਾ ਹੈ, ਜਿਨ੍ਹਾਂ ਵਿਚ ਵੱਡੀ ਪੱਧਰ ‘ਤੇ ਨਵੇਂ ਖਾਲ ਬਣਾ ਕੇ ਸੂਬੇ ਦੇ ਹਰ ਇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਪ੍ਰਚਾਰੀ ਜਾ ਰਹੀ ਹੈ। ਬਠਿੰਡਾ ਫ਼ੌਜੀ ਛਾਉਣੀ ਦੇ ਬਿਲਕੁਲ ਨਾਲ ਲੱਗਦੇ ਇਸ ਪਿੰਡ ਦੀ ਹਜ਼ਾਰਾਂ ਏਕੜ ਜ਼ਮੀਨ ਵਰ੍ਹਿਆਂ ਤੋਂ ਨਹਿਰੀ ਪਾਣੀ ਦੀ ਇਕ ਬੂੰਦ ਲਈ ਵੀ ਤਰਸ ਗਈ ਹੈ।

ਭੁੱਚੋ ਖ਼ੁਰਦ ਪਿੰਡ ਕਮੇਟੀ ਮੈਂਬਰ ਕਸ਼ਮੀਰਾ ਸਿੰਘ ਗੋਧਾ ਭਾਈਕਾ। 28-11-2026
ਭੁੱਚੋ ਮੰਡੀ, 27 ਨਵੰਬਰ (ਪਰਵਿੰਦਰ ਸਿੰਘ ਜੌੜਾ)-ਨਹਿਰੀ ਖਾਲਿਆਂ ਦੇ ਮਾਮਲੇ ਵਿਚ ਜ਼ਿਲ੍ਹਾ ਬਠਿੰਡਾ ਦਾ ਪਿੰਡ ਭੁੱਚੋ ਖ਼ੁਰਦ ਪੰਜਾਬ ਸਰਕਾਰ ਦੇ ਉਨ੍ਹਾਂ ਦਾਅਵਿਆਂ ਦਾ ਮੂੰਹ ਚਿੜਾ ਰਿਹਾ ਹੈ, ਜਿਨ੍ਹਾਂ ਵਿਚ ਵੱਡੀ ਪੱਧਰ ‘ਤੇ ਨਵੇਂ ਖਾਲ ਬਣਾ ਕੇ ਸੂਬੇ ਦੇ ਹਰ ਇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਗੱਲ ਪ੍ਰਚਾਰੀ ਜਾ ਰਹੀ ਹੈ। ਬਠਿੰਡਾ ਫ਼ੌਜੀ ਛਾਉਣੀ ਦੇ ਬਿਲਕੁਲ ਨਾਲ ਲੱਗਦੇ ਇਸ ਪਿੰਡ ਦੀ ਹਜ਼ਾਰਾਂ ਏਕੜ ਜ਼ਮੀਨ ਵਰ੍ਹਿਆਂ ਤੋਂ ਨਹਿਰੀ ਪਾਣੀ ਦੀ ਇਕ ਬੂੰਦ ਲਈ ਵੀ ਤਰਸ ਗਈ ਹੈ। ਪਿੰਡ ਵਿਚ ਕਿਤੇ ਵੀ ਨਹਿਰੀ ਖਾਲਿਆਂ ਦਾ ਨਾਮ-ਓ-ਨਿਸ਼ਾਨ ਹੀ ਨਹੀਂ ਹੈ। ਸਰਕਾਰ ਅਤੇ ਪ੍ਰਸ਼ਾਸਨ ਦੇ ਰਵੱਈਏ ਤੋਂ ਅੱਕੇ ਪਿੰਡ ਵਾਸੀਆਂ ਵਲੋਂ ਹੁਣ 29 ਨਵੰਬਰ ਤੋਂ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਏਨਾ ਹੀ ਨਹੀਂ, ਪਿੰਡ ਦੇ ਜੁਝਾਰੂ ਕਿਸਾਨ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਜ਼ਿਲ੍ਹਾ ਆਗੂ ਅਮਰਜੀਤ ਸਿੰਘ ਹਨੀ ਨੇ ਸੰਘਰਸ਼ ਦੇ ਪਹਿਲੇ ਪੜਾਅ ਤਹਿਤ 2 ਦਿਨਾਂ ਭੁੱਖ ਹੜਤਾਲ ਦਾ ਐਲਾਨ ਵੀ ਕਰ ਦਿੱਤਾ ਹੈ। ਪਿੰਡ ਕਮੇਟੀ ਦੇ ਆਗੂ ਕਸ਼ਮੀਰਾ ਸਿੰਘ ਗੋਧਾ ਭਾਈਕਾ ਦਾ ਕਹਿਣਾ ਸੀ ਕਿ ਪਿਛਲੇ ਲੰਮੇ ਅਰਸੇ ਤੋਂ ਪਿੰਡ ਦੀ ਹਜ਼ਾਰਾਂ ਏਕੜ ਜ਼ਮੀਨ ਨੂੰ ਨਹਿਰੀ ਪਾਣੀ ਨਸੀਬ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀ 2023 ਤੋਂ ਲਗਾਤਾਰ ਯਤਨ ਕਰਦੇ ਆ ਰਹੇ ਹਨ, ਪ੍ਰੰਤੂ ਸਰਕਾਰੇ ਦਰਬਾਰੇ ਸਿਵਾਏ ਲੱਕੜ ਦੇ ਮੁੰਡੇ ਦੇਣ ਤੋਂ ਉਨ੍ਹਾਂ ਦੇ ਕੱਖ ਪੱਲੇ ਨਹੀਂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਸਿਰਫ਼ 3 ਕੁ ਮਹੀਨੇ ਬਾਕੀ ਰਹਿ ਗਏ ਹਨ ਅਤੇ ਭੁੱਚੋ ਖ਼ੁਰਦ ਦੇ ਖੇਤਾਂ ਨੂੰ ਨਹਿਰੀ ਪਾਣੀ ਲਈ ਤਰਸਦਿਆਂ ਪੌਣੇ 5 ਸਾਲ ਬੀਤ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨੂੰ ਹੁਣ ਮਜਬੂਰ ਹੋ ਕੇ ਸੰਘਰਸ਼ ਵਿੱਢਣਾ ਪੈ ਰਿਹਾ ਹੈ ਅਤੇ 29 ਨਵੰਬਰ ਤੋਂ ਪਿੰਡ ਦੇ ਬੱਸ ਅੱਡੇ ‘ਤੇ 2 ਦਿਨ ਲਈ ਧਰਨਾ ਲਾਇਆ ਜਾਵੇਗਾ।
ਪਿਛਲੀ ਖ਼ਬਰ 27 ’ ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ; ਗਿਲੇ ਸ਼ਿਕਵੇ ਭੁਲਾ ਕੇ ਦਿਨ-ਰਾਤ ਇੱਕ ਕਰ ਦੇਣ ਵਰਕਰ- ਕਾਂਗੜ ਅਗਲੀ ਖ਼ਬਰ ਮੁੰਬਈ ’ਚ ਵਰਲਡ ਮੇਅਰ ਫੋਰਮ ਦੌਰਾਨ ਬਠਿੰਡਾ ਦੇ ਮੇਅਰ ਮਹਿਤਾ ਨੇ ਬੁਲੰਦ ਕੀਤੀ ਸ਼ਹਿਰ ਦੀ ਆਵਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।