ਬਠਿੰਡਾ, 25 ਮਾਰਚ (ਅਵਤਾਰ ਸਿੰਘ ਕੈਂਥ)-ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਸੰਸਥਾ ਜੋ ਅਣਪਛਾਤੇ ਬੇਸਹਾਰਾ ਵਿਅਕਤੀਆਂ ਦੀਆਂ ਲਾਸ਼ਾਂ ਦਾ ਸਸਕਾਰ ਕਰਦੀ ਹੈ, ਵਲੋਂ 47 ਅਣਪਛਾਤੇ ਵਿਅਕਤੀਆਂ ਦੀਆਂ ਲਾਸ਼ਾਂ, ਜਿਨ੍ਹਾਂ ਦੇ ਰਿਸ਼ਤੇਦਾਰ ਜਾਂ ਵਾਰਿਸ ਨਹੀਂ ਮਿਲੇ ਜਾਂ ਸਸਕਾਰ ਕਰਨ ਤੋਂ ਇਨਕਾਰ ਕੀਤਾ ਗਿਆ | ਸੰਸਥਾ ਦੇ ਸੀਨੀਅਰ ਸਹਾਰਾ ਜਨ ਸੇਵਾ ਵਰਕਰ ਰਾਮਨਿੰਦਰ ਸਿੱਧੂ ਦੁਆਰਾ ਇਕ ਕਾਰ ਰਾਹੀਂ ਅਸਥੀਆਂ ਨੂੰ ਹਰਿਦੁਆਰ ਲਿਜਾਇਆ ਗਿਆ, ਜਿਥੇ ਉਨ੍ਹਾਂ ਨੂੰ ਪੂਰੇ ਸਤਿਕਾਰ ਅਤੇ ਧਾਰਮਿਕ ਰਸਮਾਂ ਨਾਲ ਹਰਿਦੁਆਰ ਵਿਚ ਗੰਗਾ ਵਿਚ ਜਲ ਪ੍ਰਵਾਹ ਕੀਤਾ ਗਿਆ | ਸਹਾਰਾ ਜਨ ਸੇਵਾ ਦੇ ਬਾਨੀ ਵਿਜੇ ਗੋਇਲ ਤੇ ਪ੍ਰਧਾਨ ਗੌਤਮ ਗੋਇਲ ਨੇ ਕਿਹਾ ਕਿ ਇਹ ਅਣਪਛਾਤੇ 47 ਵਿਅਕਤੀ ਇਹ ਪਤਾ ਨਹੀਂ ਹੈ ਕਿ ਇਹ ਮਿ੍ਤਕ ਕਿੱਥੋਂ ਕਿਥੋਂ ਦੇ ਵਸਨੀਕ ਸਨ | ਇਨ੍ਹਾਂ ਸਾਰਿਆਂ ਦਾ ਸਹਾਰਾ ਟੀਮ ਦੁਆਰਾ ਸਤਿਕਾਰ ਨਾਲ ਸਸਕਾਰ ਕੀਤਾ ਗਿਆ ਅਤੇ ਉਨ੍ਹਾਂ ਦੀਆਂ ਅਸਥੀਆਂ ਨੂੰ ਸੁਰੱਖਿਅਤ ਰੱਖਿਆ ਗਿਆ | ਅੱਜ ਸਹਾਰਾ ਜਨ ਸੇਵਾ ਟੀਮ ਦੇ ਮੈਂਬਰ ਟੇਕਚੰਦ, ਗੌਤਮ ਗੋਇਲ, ਪੰਕਜ ਸਿੰਗਲਾ, ਜੱਗਾ, ਰਾਮਨਿੰਦਰ ਸਿੱਧ, ਵਿਜੇ ਗੋਇਲ, ਵਿਪਨ ਗੁਪਤਾ, ਹਰਬੰਸ ਸਿੰਘ, ਰਾਜੇਂਦਰ ਕੁਮਾਰ ਆਦਿ ਵਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਮਿ੍ਤਕਾਂ ਦੀਆਂ ਅਸਥੀਆਂ ਨੂੰ ਹਰਿਦੁਆਰ ਭੇਜਿਆ ਗਿਆ |