28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਿਹਤ ਕੇਂਦਰ ਭਗਤਾ ਭਾਈਕਾ ਵਿਖੇ ਰੋਗੀ ਕਲਿਆਣ ਸੰਮਤੀ ਦੀ ਹੋਈ ਮੀਟਿੰਗ

ਭਗਤਾ ਭਾਈਕਾ, 27 ਨਵੰਬਰ (ਸੁਖਪਾਲ ਸਿੰਘ ਸੋਨੀ)- ਸਿਵਲ ਸਰਜਨ ਡਾਕਟਰ ਤਪਿੰਦਰ ਜੋਤ ਦੀਆਂ ਹਦਾਇਤਾਂ ਅਨੁਸਾਰ ਸਮੁਦਾਇਕ ਸਿਹਤ ਕੇਂਦਰ ਭਗਤਾ ਭਾਈਕਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੀਮਾ ਗੁਪਤਾ ਦੀ ਅਗਵਾਈ ਵਿਚ ਰੋਗੀ ਕਲਿਆਣ ਸੰਮਤੀ ਤਿਮਾਹੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸੀਨੀਅਰ ਫਾਰਮੇਸੀ ਅਫ਼ਸਰ ਕੰਵਲਜੋਤ ਸਿੰਘ ਵਲੋਂ ਮਤਾ ਪੇਸ਼ ਕਰਦੇ ਹੋਏ ਹਸਪਤਾਲ ਵਿਚ ਰਿਹਾਇਸ਼ੀ ਕੁਆਟਰਾਂ ਨਾਲ ਬਣੇ ਸ਼ੈੱਡ ਵਿਚ ਕੰਧਾਂ ਕਰਕੇ ਕਮਰਾ ਤਿਆਰ ਕਰਨ ਹਸਪਤਾਲ ਦੇ ਮਰੀਜ਼ਾਂ ਦੀ ਸਹੂਲਤ ਲਈ ਲੱਗੇ ਗੀਜ਼ਰਾਂ ਦੀ ਮੁਰੰਮਤ ਕਰਵਾਉਣ, ਹਸਪਤਾਲ ਵਿਚ ਚੱਲ ਰਹੀ ਕੰਟੀਨ ਨੂੰ ਭਵਿੱਖ ਵਿਚ ਠੇਕੇ ਦੇ ਦੇਣ ਸਬੰਧੀ ਵਿਚਾਰ ਚਰਚਾ ਕੀਤੀ ਗਈ।

ਅਜੀਤ ਡੈਸਕ 28-11-2026
ਭਗਤਾ ਭਾਈਕਾ, 27 ਨਵੰਬਰ (ਸੁਖਪਾਲ ਸਿੰਘ ਸੋਨੀ)- ਸਿਵਲ ਸਰਜਨ ਡਾਕਟਰ ਤਪਿੰਦਰ ਜੋਤ ਦੀਆਂ ਹਦਾਇਤਾਂ ਅਨੁਸਾਰ ਸਮੁਦਾਇਕ ਸਿਹਤ ਕੇਂਦਰ ਭਗਤਾ ਭਾਈਕਾ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਸੀਮਾ ਗੁਪਤਾ ਦੀ ਅਗਵਾਈ ਵਿਚ ਰੋਗੀ ਕਲਿਆਣ ਸੰਮਤੀ ਤਿਮਾਹੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਸੀਨੀਅਰ ਫਾਰਮੇਸੀ ਅਫ਼ਸਰ ਕੰਵਲਜੋਤ ਸਿੰਘ ਵਲੋਂ ਮਤਾ ਪੇਸ਼ ਕਰਦੇ ਹੋਏ ਹਸਪਤਾਲ ਵਿਚ ਰਿਹਾਇਸ਼ੀ ਕੁਆਟਰਾਂ ਨਾਲ ਬਣੇ ਸ਼ੈੱਡ ਵਿਚ ਕੰਧਾਂ ਕਰਕੇ ਕਮਰਾ ਤਿਆਰ ਕਰਨ ਹਸਪਤਾਲ ਦੇ ਮਰੀਜ਼ਾਂ ਦੀ ਸਹੂਲਤ ਲਈ ਲੱਗੇ ਗੀਜ਼ਰਾਂ ਦੀ ਮੁਰੰਮਤ ਕਰਵਾਉਣ, ਹਸਪਤਾਲ ਵਿਚ ਚੱਲ ਰਹੀ ਕੰਟੀਨ ਨੂੰ ਭਵਿੱਖ ਵਿਚ ਠੇਕੇ ਦੇ ਦੇਣ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸੇ ਤਰ੍ਹਾਂ ਹੀ ਹਸਪਤਾਲ ਵਿਚ ਸ਼ੁਰੂ ਕੀਤੇ ਗਏ ਓਪਰੇਸ਼ਨ ਥੀਏਟਰ ਵਿਚ ਸਜੇਰੀਅਨ ਆਪ੍ਰੇਸ਼ਨ ਕਰਨ ਲਈ ਲੋੜੀਦੇ ਸਮਾਨ ਦੀ ਖ਼ਰੀਦ ਕਰਨ ਸਬੰਧੀ ਵੀ ਚਰਚਾ ਕੀਤੀ ਗਈ। ਇਸ ਮੀਟਿੰਗ ਦੌਰਾਨ ਕਿਰਨ ਕੌਰ ਸਟਾਫ਼ ਨਰਸ, ਮਨਪ੍ਰੀਤ ਸਿੰਘ ਬਲਾਕ ਕੁਆਰਡੀਨੇਟਰ ਸੀਡੀਪੀਓ, ਗਗਨਦੀਪ ਸਿੰਘ ਗਰੇਵਾਲ ਸਾਬਕਾ ਚੇਅਰਮੈਨ, ਸਾਬਕਾ ਕੌਂਸਲਰ ਸੁਖਜਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਸਿੰਘ ਭਾਗੀਵਾਂਦਰ ਵਲੋਂ ਵੱਖ-ਵੱਖ ਪਿੰਡਾਂ ਵਿਚ ਪਾਰਟੀ ਦੀ ਮਜ਼ਬੂਤੀ ਲਈ ਮੀਟਿੰਗਾਂ ਅਗਲੀ ਖ਼ਬਰ ਬਿਜਲੀ ਕੱਟਾਂ ਤੋਂ ਅੱਕੇ ਸੰਗਤ ਕਲਾਂ ਵਾਸੀਆਂ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।