ਬਠਿੰਡਾ, 25 ਮਾਰਚ (ਪੱਤਰ ਪ੍ਰੇਰਕ)- ਲਸਾੜਾ ਡਰੇਨ ਦੇ ਗੰਦੇ ਪਾਣੀ ਤੋਂ ਦੁਖੀ ਪਿੰਡ ਪਥਰਾਲਾ ਦੀ ਗ੍ਰਾਮ ਪੰਚਾਇਤ ਵੱਲੋਂ ਡੀ. ਸੀ. ਬਠਿੰਡਾ ਨੂੰ ਮੰਗ ਪੱਤਰ ਦੇ ਕੇ ਡਰੇਨ ਦੇ ਗੰਦੇ ਪਾਣੀ ਦੀ ਨਿਕਾਸੀ ਅਤੇ ਪਿੰਡ ਦੇ ਦੋਵੇਂ ਖ਼ਸਤਾ ਹਾਲ ਪੁਲ ਨਵੇਂ ਬਣਾਉਣ ਦੀ ਮੰਗ ਕੀਤੀ ਹੈ | ਪਿੰਡ ਪਥਰਾਲਾ ਦੀ ਸਰਪੰਚ ਚਰਨਜੀਤ ਕੌਰ ਦੇ ਪਤੀ ਹਰਬੰਸ ਸਿੰਘ, ਪੰਚ ਜਗਦੇਵ ਸਿੰਘ ਕਾਕਾ, ਬੰਸੀ ਰਾਮ ਪੰਚ ਅਤੇ ਹਰਮੰਦਰ ਸਿੰਘ ਸਾਬਕਾ ਇੰਸਪੈਕਟਰ ਪੀਆਰਟੀਸੀ ਵਲੋਂ ਡੀ. ਸੀ. ਬਠਿੰਡਾ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਦੱਸਿਆ ਕਿ ਹਰਿਆਣਾ ਦੀ ਮੰਡੀ ਡੱਬਵਾਲੀ ਨਾਲ ਲੱਗਦੇ ਪਿੰਡ ਪਥਰਾਲਾ ਦੀ ਆਬਾਦੀ ਦੇ ਨਾਲ ਪੈਂਦੇ ਲਸਾੜਾ ਡਰੇਨ ਵਿਚ ਕਈ ਸ਼ਹਿਰਾਂ, ਪਿੰਡਾਂ ਦੇ ਸੀਵਰੇਜ ਅਤੇ ਫ਼ੈਕਟਰੀਆਂ ਦਾ ਗੰਦਾ, ਜ਼ਹਿਰੀਲਾ ਪਾਣੀ ਪਾਇਆ ਜਾ ਰਿਹਾ ਹੈ, ਜਿਸ ਨੂੰ ਅੱਗੇ ਡੱਬਵਾਲੀ ਦੇ ਬਾਰਡਰ ਤੇ ਹਰਿਆਣਾ ਸਰਕਾਰ ਵੱਲੋਂ ਸਾਲ 1977 'ਚ ਬੰਨ੍ਹ ਮਾਰ ਕੇ ਅੱਗੋਂ ਸੇਮ ਨਾਲੇ ਦੀ ਜ਼ਮੀਨ ਕਿਸਾਨਾਂ ਨੂੰ ਅਲਾਟ ਕਰ ਦਿੱਤੀ ਹੈ, ਜਿਸ ਕਰਕੇ ਡਰੇਨ ਦੇ ਪਾਣੀ ਦਾ ਕਿੱਧਰੇ ਨਿਕਾਸ ਨਹੀਂ ਹੁੰਦਾ ਅਤੇ ਗੰਦਾ ਪਾਣੀ ਪਿੰਡ ਪਥਰਾਲਾ ਦੇ ਕੋਲ ਹੀ ਜਮ੍ਹਾਂ ਹੋਇਆ ਰਹਿੰਦਾ ਹੈ, ਜੋ ਬਰਸਾਤਾਂ ਦੇ ਦਿਨਾਂ ਵਿੱਚ ਓਵਰ ਫਲੋਅ ਹੋਣ ਦੇ ਡਰੋਂ ਪਿੰਡ ਵਾਸੀਆਂ ਲਈ ਖ਼ਤਰਾ ਬਣਿਆ ਰਹਿੰਦਾ ਹੈ | ਜਿੱਥੇ ਗੰਦੇ ਪਾਣੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਫੈਲਦੀਆਂ ਹਨ, ਉਥੇ ਇਹ ਗੰਦਾ ਪਾਣੀ ਇਕ ਥਾਂ ਤੇ ਰੁਕੇ ਰਹਿਣ ਕਾਰਨ ਨੇੜਲੇ ਪਿੰਡਾਂ ਦਾ ਧਰਤੀ ਦਾ ਹੇਠਲਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਨੂੰ ਬਾਹਰਲੇ ਗੁਰਦੁਆਰਾ ਸਾਹਿਬ ਤੇ ਬੱਸ ਸਟੈਂਡ ਤੱਕ ਬਠਿੰਡਾ ਡੱਬਵਾਲੀ ਮੁੱਖ ਸੜਕ ਨਾਲ ਜੋੜਦੇ ਦੋਵੇਂ ਰਸਤਿਆਂ 'ਤੇ ਬਣੇ ਡਰੇਨ ਦੇ ਪੁਲ ਕਾਫੀ ਖ਼ਸਤਾ ਹਾਲਤ ਵਿੱਚ ਹਨ ਅਤੇ ਬਹੁਤ ਜ਼ਿਆਦਾ ਪੁਰਾਣੇ ਹੋਣ ਕਾਰਨ ਕਿਸੇ ਵੀ ਵੇਲੇ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ, ਨੂੰ ਨਵੇਂ ਬਣਾਏ ਜਾਣ ਦੀ ਮੰਗ ਵੀ ਕੀਤੀ ਹੈ | ਉਨ੍ਹਾਂ ਮੰਗ ਪੱਤਰ 'ਚ ਕਿਹਾ ਹੈ ਕਿ ਸੀਵਰੇਜ ਅਤੇ ਫ਼ੈਕਟਰੀਆਂ ਦਾ ਗੰਦਾ ਜ਼ਹਿਰੀਲਾ ਪਾਣੀ ਡਰੇਨ ਵਿੱਚ ਪੈਣਾ ਬੰਦ ਕਰਵਾਇਆ ਜਾਵੇ, ਡਰੇਨ ਦੇ ਗੰਦੇ ਪਾਣੀ ਦੀ ਅੱਗੇ ਹਰਿਆਣਾ ਵੱਲ ਨਿਕਾਸੀ ਕਰਵਾਈ ਜਾਵੇ | ਉਨ੍ਹਾਂ ਦੱਸਿਆ ਕਿ ਡੀ.ਸੀ. ਬਠਿੰਡਾ ਰਾਜੇਸ਼ ਧੀਮਾਨ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਹੈ ਪਿੰਡ ਪਥਰਾਲਾ ਦੀ ਇਸ ਵੱਡੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇਗਾ | ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਚੌਧਰੀ ਪੈਟਰੋਲ ਪੰਪ ਨੇੜੇ ਡਰੇਨ ਦਾ ਬੰਨ੍ਹ ਟੁੱਟਣ ਕਾਰਨ ਸੈਂਕੜੇ ਏਕੜ