ਕਾਦੀਆਂ, 25 ਮਾਰਚ (ਕੁਲਵਿੰਦਰ ਸਿੰਘ)- ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕੰਪਿਊਟਰ ਵਿਭਾਗ ਵਲੋਂ ਦਿਮਾਗ ਦੀ ਜੰਗ-2026 ਸਿਰਲੇਖ ਹੇਠ ਅੰਤਰ-ਵਿਭਾਗੀ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਾਲਜ ਆਡੀਟੋਰੀਅਮ ਵਿਚ ਪਿ੍ੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਤੇ ਕੰਪਿਊਟਰ ਵਿਭਾਗ ਦੇ ਪ੍ਰੋ. ਸਤਵਿੰਦਰ ਸਿੰਘ ਤੇ ਪ੍ਰੋ. ਕੌਸਲ ਕੁਮਾਰ ਦੀ ਨਿਗਰਾਨੀ ਵਿਚ ਕਰਵਾਏ ਗਏ | ਪੀ.ਪੀ.ਟੀ. ਮੁਕਾਬਲੇ ਵਿਚ ਕੰਪਿਊਟਰ ਵਿਭਾਗ ਦੇ ਵਿਦਿਆਰਥੀ ਕਰਨਦੀਪ ਸਿੰਘ ਨੇ ਪਹਿਲਾ, ਸਾਇੰਸ ਵਿਭਾਗ ਦੀ ਵਿਦਿਆਰਥਣ ਨਵਨੀਤ ਕੌਰ ਨੇ ਦੂਜਾ, ਭਾਸ਼ਣ ਮੁਕਾਬਲੇ ਵਿਚ ਹਾਲਾ ਫਾਰੂਕ ਸਾਇੰਸ ਵਿਭਾਗ ਨੇ ਪਹਿਲਾ, ਪ੍ਰਭਲੀਨ ਕੌਰ ਕੰਪਿਊਟਰ ਵਿਭਾਗ ਨੇ ਦੂਜਾ ਤੇ ਅੰਜਲੀ ਕਾਮਰਸ ਵਿਭਾਗ ਨੇ ਤੀਜਾ, ਓਪਨ ਮਾਈਕ ਵਿਚ ਅਰਸ਼ਪ੍ਰੀਤ ਸਿੰਘ ਆਰਟਸ ਨੇ ਪਹਿਲਾ, ਸਹਿਜਪ੍ਰੀਤ ਕੌਰ ਕਾਮਰਸ ਨੇ ਦੂਜਾ ਤੇ ਮਹਿਕਦੀਪ ਕੌਰ ਕੰਪਿਊਟਰ ਤੇ ਤਰਨਪ੍ਰੀਤ ਕੌਰ ਕਾਮਰਸ ਨੇ ਤੀਜਾ, ਆਰਟ ਗੈਲਰੀ ਵਿਚੋਂ ਜਾਹਨਾ ਕੰਪਿਊਟਰ ਵਿਭਾਗ ਪਹਿਲਾ, ਤਨਜੀਲਾ ਆਰਟਸ ਨੇ ਦੂਜਾ ਤੇ ਤਰਨਪ੍ਰੀਤ ਕੌਰ ਕੰਪਿਊਟਰ ਨੇ ਤੀਜਾ, ਪ੍ਰਸ਼ਨੋਤਰੀ ਮੁਕਾਬਲੇ ਵਿਚੋਂ ਕੰਪਿਊਟਰ ਵਿਭਾਗ ਦੀ ਟੀਮ ਕਰਨਦੀਪ ਸਿੰਘ, ਮਨਜੋਤ ਕੌਰ ਤੇ ਜਸਪ੍ਰੀਤ ਕੌਰ ਨੇ ਪਹਿਲਾ, ਕਾਮਰਸ ਵਿਭਾਗ ਦੀ ਮੁਸਕਾਨ, ਵਾਂਸੀਕਾ ਤੇ ਰੀਆ ਨੇ ਦੂਜਾ ਤੇ ਆਰਟਸ ਵਿਭਾਗ ਦੀ ਟੀਮ ਅਰਸ਼ਪ੍ਰੀਤ ਸਿੰਘ, ਹਰਜਿੰਦਰ ਸਿੰਘ ਤੇ ਗੁਰਸ਼ਰਨ ਕੌਰ ਨੇ ਤੀਜਾ ਹਾਸਲ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਕੋਮਲਪ੍ਰੀਤ ਕੌਰ ਤੇ ਰੁਪਿੰਦਰ ਕੌਰ ਨੇ ਬਾਖੂਬੀ ਨਿਭਾਈ | ਪ੍ਰਸ਼ਨੋਤਰੀ ਮੁਕਾਬਲੇ ਦਾ ਮੰਚ ਸੰਚਾਲਨ ਮਨਜੀਤ ਸਿੰਘ, ਜਸਮੀਨ ਕੌਰ, ਅਰਸ਼ਦੀਪ ਸਿੰਘ ਢਿੱਲੋਂ ਨੇ ਕੀਤਾ | ਸਮਾਗਮ ਤੇ ਮੁਕਾਬਲਿਆਂ ਦੀ ਨਿਗਰਾਨੀ ਐਮ.ਐਸ.ਸੀ. ਵਿਦਿਆਰਥੀ ਗੁਰਸ਼ਰਨਬੀਰ ਕੌਰ, ਪਿ੍ੰਸਦੀਪ ਕੌਰ ਤੇ ਮਹਿਕਪ੍ਰੀਤ ਕੌਰ ਵਲੋਂ ਕੀਤੀ ਗਈ | ਜੱਜਾਂ ਦੀ ਭੂਮਿਕਾ ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਬਲਬੀਰ ਕੌਰ, ਪ੍ਰੋ. ਆਰਫਾ ਕਮਰ ਨੇ ਨਿਭਾਈ | ਜੇਤੂ ਟੀਮਾਂ ਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋ. ਰਮਨਦੀਪ ਕੌਰ, ਪ੍ਰੋ. ਪ੍ਰਭਪ੍ਰੀਤ ਕੌਰ, ਪ੍ਰੋ. ਪੂਜਾ ਪੂਰੀ, ਪ੍ਰੋ. ਸੁਖਦੀਪ ਕੌਰ, ਪ੍ਰੋ. ਪ੍ਰਭਜੋਤ ਕੌਰ, ਪ੍ਰੋ. ਰਾਕੇਸ਼ ਕੁਮਾਰ, ਪ੍ਰੋ. ਹਰਜਿੰਦਰ ਸਿੰਘ, ਡਾ. ਸਤਿੰਦਰ ਕੌਰ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਕੁਲਵਿੰਦਰ ਸਿੰਘ ਭਾਟੀਆ, ਪ੍ਰੋ. ਲਵਪ੍ਰੀਤ ਕੌਰ, ਪ੍ਰੋ. ਕੁਲਦੀਪ ਕੌਰ, ਪ੍ਰੋ. ਬਲਬੀਰ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਮਿਤਾਲੀ, ਪ੍ਰੋ. ਮਨਜੋਤ ਕੌਰ, ਪ੍ਰੋ. ਅਮਤੁਲ, ਕੰਪਿਊਟਰ ਲੈਬ ਸਹਾਇਕ ਪਿੰਕੀ ਆਦਿ ਹਾਜ਼ਰ ਸਨ |