ਸੜਕ ਹਾਦਸੇ ’ਚ ਮਰੇ ਨੌਜਵਾਨ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗਿਆ ਇਨਸਾਫ਼
ਤਲਵੰਡੀ ਸਾਬੋ, 28 ਨਵੰਬਰ (ਰਣਜੀਤ ਸਿੰਘ ਰਾਜੂ)- 1 ਨਵੰਬਰ ਨੂੰ ਪਿੰਡ ਜਗਾ ਰਾਮ ਤੀਰਥ ਕੋਲ ਵਾਪਰੇ ਸੜਕੀ ਹਾਦਸੇ ’ਚ ਮਾਰੇ ਗਏ ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਖ਼ੁਰਦ ਨਿਵਾਸੀ ਜਸ਼ਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਵੀ ਅੱਜ ਪਿੰਡ ਦੇ ਮੁਹਤਬਰਾਂ ਸਮੇਤ ਥਾਣਾ ਤਲਵੰਡੀ ਸਾਬੋ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਕੈਮਰਿਆਂ ਵਿਚ ਜੋ ਗੱਡੀ ਆਈ ਹੈ ਉਹਦੇ ਬਾਰੇ ਪਤਾ ਲੱਗੈ ਕਿ ਉਹ ਪ੍ਰੀਤ ਕੈਂਥ ਦੇ ਪਰਿਵਾਰ ਨਾਲ ਹੀ ਸਬੰਧਿਤ ਹੈ।
ਅਜੀਤ ਡੈਸਕ
29-11-2026