ਗੁਰਦਾਸਪੁਰ, 25 ਮਾਰਚ (ਚੱਕਰਾਜਾ)- ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਗੁਰਦਾਸਪੁਰ ਨੂੰ ਸਿੱਖਿਆ ਦੇ ਖੇਤਰ 'ਚ ਕੀਤੇ ਸ਼ਾਨਦਾਰ ਯੋਗਦਾਨ ਲਈ ਪਿਛਲੇ ਦਿਨੀਂ ਅੰਮਿ੍ਤਸਰ ਗਰੁੱਪ ਆਫ ਕਾਲਜਿਜ਼ ਵਿਖੇ 'ਸ਼ਿਕਸ਼ਾ ਰਤਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਹ ਸਨਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਦਿੱਤਾ ਗਿਆ | ਇਸ ਮੌਕੇ ਸੀ.ਬੀ.ਐੱਸ.ਸੀ. ਦੇ ਰਿਜ਼ਨਲ ਅਫ਼ਸਰ ਸੰਜੇ ਕੁਮਾਰ ਬਿਸ਼ਟ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ ਜਿਨ੍ਹਾਂ ਨੇ ਸਿੱਖਿਆ ਦੀ ਗੁਣਵੱਤਾ ਤੇ ਆਧੁਨਿਕ ਸਿੱਖਣ ਤਰੀਕਿਆਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਤੋਂ ਇਲਾਵਾ ਸਕੂਲ ਦੀਆਂ ਵਿਸ਼ਵ ਪੱਧਰੀ ਉਪਲਬਧੀਆਂ ਵੱਲ ਦੇਖਦੇ ਹੋਏ ਮੁੱਖ ਮਹਿਮਾਨ ਵਿਸ਼ਵ ਵਿਜੇਤਾ ਬੈਡਮਿੰਟਨ ਖਿਡਾਰੀ ਸਾਨੀਆ ਨੇਹਵਾਲ ਦੇ ਹੱਥੋਂ ਵੀ ਸਕੂਲ ਨੂੰ 'ਦਿੱਲੀ ਵਰਲਡ ਆਈਕਨ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਸੀ | ਸਨਮਾਨ ਸਮਾਗਮ ਦੌਰਾਨ ਸਕੂਲ ਦੇ ਪ੍ਰਬੰਧਕਾਂ ਤੇ ਸਟਾਫ ਦੀ ਹਾਜ਼ਰੀ 'ਚ ਇਹ ਐਵਾਰਡ ਪ੍ਰਾਪਤ ਕੀਤਾ ਗਿਆ | ਸਕੂਲ ਦੀ ਚੇਅਰਪਰਸਨ ਦਿਲਜੀਤ ਕੌਰ ਨੇ ਕਿਹਾ ਕਿ ਇਹ ਸਨਮਾਨ ਸਾਡੇ ਸੰਸਥਾ ਦੀ ਲਗਾਤਾਰ ਮਿਹਨਤ ਸਮਰਪਣ ਤੇ ਉੱਚ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ | ਇਹ ਉਪਲਬਧੀ ਸਾਨੂੰ ਭਵਿੱਖ ਵਿਚ ਹੋਰ ਵੱਡੇ ਲਕਸ਼ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ | ਪਿ੍ੰਸੀਪਲ ਜਤਿੰਦਰ ਸ਼ਰਮਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਐਵਾਰਡ ਇਹ ਸਨਮਾਨ ਨਹੀਂ, ਸਗੋਂ ਸਕੂਲ ਦੀ ਲਗਾਤਾਰ ਉੱਚ ਮਿਆਰੀ ਸਿੱਖਿਆ, ਅਨੁਸ਼ਾਸਨ ਤੇ ਸਰਵਪੱਖੀ ਵਿਕਾਸ ਦਾ ਪ੍ਰਮਾਣ ਹੈ |