06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਏਮਜ਼ ਪ੍ਰਧਾਨ ਡਾ. ਨਿਰਜਾ ਨੇ ਕੀਤਾ ਸੰਗਤ ਹਸਪਤਾਲ ਦਾ ਦÏਰਾ

ਅਜੀਤ ਡੈਸਕ 08-03-2026
ਸੰਗਤ ਮੰਡੀ, 7 ਮਾਰਚ (ਸੁਖਤੇਜ ਧਾਲੀਵਾਲ)- ਸਮੂਦਾਇਕ ਸਿਹਤ ਕੇਂਦਰ ਸੰਗਤ ਵਿਖੇ ਏਮਜ਼ ਬਠਿੰਡਾ ਦੀ ਪ੍ਰਧਾਨ ਪਦਮ ਸ੍ਰੀ ਅਵਾਰਡੀ ਡਾ ਨਿਰਜਾ ਭਾਟਲਾ ਨੇ ਦੌਰਾ ਕੀਤਾ¢ ਇਸ ਮੌਕੇ ਉਨ੍ਹਾਂ ਨਾਲ ਏਮਜ਼ ਬਠਿੰਡਾ ਦੇ ਡਾਇਰੈਕਟਰ ਡਾ ਰਤਨ ਗੁਪਤਾ, ਡਾ ਰਾਜੀਵ ਕੁਮਾਰ, ਡੀਨ ਅਕੈਡਮਿਕ ਪ੍ਰੋ.ਅਖਿਲੇਸ਼ ਪਾਠਕ, ਡਾ ਐਮ ਪੀ ਸਿੰਘ, ਡਾ.ਕੰਵਲਜੀਤ ਸਿੰਘ, ਡਾ ਨਿਖਿਲ ਗਰਗ, ਡਾ ਜਸਪ੍ਰੀਤ ਸ਼ੇਰਗਿਲ, ਡਾ ਰਾਜੇਸ਼ ਕੱਕੜ, ਡਾ ਮਧੂਰ ਵਰਮਾ ਹਾਜ਼ਰ ਰਹੇ¢ ਸੰਗਤ ਹਸਪਤਾਲ ਦੇ ਸਟਾਫ਼ ਵਲੋਂ ਵਿਸ਼ੇਸ਼ ਤÏਰ 'ਤੇ ਪੁੱਜੀ ਵਿਜ਼ਟਰ ਟੀਮ ਦਾ ਫੁਲਕਾਰੀ ਅਤੇ ਸ਼ਾਲ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ¢
ਡਾ ਨਿਰਜਾ ਭਾਟਲਾ ਵਲੋਂ ਹਸਪਤਾਲ ਦੇ ਓ.ਪੀ.ਡੀ, ਆਈ.ਪੀ.ਡੀ ਤੋਂ ਇਲਾਵਾ ਲੇਬਰ ਰੂਮ ਤੇ ਓਟੀ ਦਾ ਦÏਰਾ ਕੀਤਾ ਗਿਆ¢ ਉਨ੍ਹਾਂ ਹਸਪਤਾਲ ਵਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਲਈ ਸਮੂਹ ਸਟਾਫ਼ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਏਮਜ਼ ਬਠਿੰਡਾ ਵਲੋਂ ਪਿਛਲੇ ਲੰਮੇ ਸਮੇਂ ਤੋਂ ਸੰਗਤ ਹਸਪਤਾਲ ਵਿਖੇ ਡਾਕਟਰਾਂ ਦੀ ਟੀਮ ਨੂੰ ਤੈਨਾਤ ਕੀਤਾ ਗਿਆ ਹੈ ਜਿਸ ਨਾਲ ਪੇਂਡੂ ਖੇਤਰ ਦੇ ਲੋਕਾਂ ਨੂੰ ਸਾਂਝੇ ਤੌਰ 'ਤੇ ਮੈਡੀਕਲ ਸਹੂਲਤਾਂ ਪਹੁੰਚਾਉਣ ਵਿਚ ਕਾਫੀ ਸਫਲਤਾ ਪ੍ਰਾਪਤ ਹੋਈ ਹੈ ਉਨ੍ਹਾਂ ਨੇ ਭਰੋਸਾ ਦਿੰਦਿਆਂ ਕਿਹਾ ਕਿ ਏਮਜ਼ ਵਲੋਂ ਆਉਣ ਵਾਲੇ ਸਮੇਂ ਵਿਚ ਹੋਰ ਕਈ ਤਰ੍ਹਾਂ ਦੇ ਕਦਮ ਚੁੱਕ ਕੇ ਸੰਗਤ ਹਸਪਤਾਲ ਦੀ ਛੱਤ ਥੱਲੇ ਵੱਖ-ਵੱਖ ਸਿਹਤ ਸੇਵਾਵਾਂ ਵਿੱਚ ਵਾਧਾ ਕਰਨ ਦੇ ਉਪਰਾਲੇ ਕੀਤੇ ਜਾਣਗੇ¢ ਉਨ੍ਹਾਂ ਆਸ਼ਾ ਵਰਕਰਾਂ, ਸੀ ਐਚ .ਓ, ਏ .ਐਨ ਐਮ ਫ਼ੀਲਡ ਸਟਾਫ਼ ਨੂੰ ਵੱਧ ਤੋਂ ਵੱਧ ਪੇਂਡੂ ਖੇਤਰ ਦੀਆਂ ਬੱਚੀਆਂ ਨੂੰ ਐਚ .ਪੀ .ਵੀ ਟੀਕਾਕਰਣ ਕਰਨ ਲਈ ਪ੍ਰੇਰਿਤ ਕੀਤਾ¢ ਇਸ ਮੌਕੇ 'ਤੇ ਡਾ ਭਾਟਲਾ ਨੇ ਵੱਖ-ਵੱਖ ਪਿੰਡਾਂ ਤੋਂ ਵੈਕਸੀਨ ਲਗਵਾਉਣ ਲਈ ਪਹੁੰਚੀਆਂ ਲੜਕੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਅਸੀ ਸਾਰੇ ਬੱਚੇਦਾਨੀ ਦੇ ਕੈਂਸਰ ਤੋਂ ਆਪਣੀਆਂ ਬੱਚੀਆਂ ਨੂੰ ਸੁਰੱਖਿਅਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਰਕਾਰੀ ਹਸਪਤਾਲ ਵਿਚ ਸ਼ੁਰੂ ਹੋ ਚੁੱਕੇ ਐਚ.ਪੀ.ਵੀ ਟੀਕਾਕਰਣ ਨੂੰ ਸਹਿਯੋਗ ਦੇਣਾ ਪਵੇਗਾ¢ ਇਸ ਮੌਕੇ ਸੰਗਤ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਪਾਮਿਲ ਬਾਂਸਲ ਨੇ ਏਮਜ਼ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ¢
ਪਿਛਲੀ ਖ਼ਬਰ ਆਈ.ਟੀ.ਆਈ. ਬੁਢਲਾਡਾ ਵਿਖੇ ਅਪ੍ਰੈਂਟਿਸਸ਼ਿਪ ਮੇਲਾ ਕੱਲ੍ਹ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ 'ਮਾਤ-ਭਾਸ਼ਾ ਦੀ ਮਹੱਤਤਾ' ਵਿਸ਼ੇ 'ਤੇ ਭਾਸ਼ਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।