06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਆਈ.ਟੀ.ਆਈ. ਬੁਢਲਾਡਾ ਵਿਖੇ ਅਪ੍ਰੈਂਟਿਸਸ਼ਿਪ ਮੇਲਾ ਕੱਲ੍ਹ

ਅਜੀਤ ਡੈਸਕ 08-03-2026
ਬੁਢਲਾਡਾ, 7 ਮਾਰਚ (ਰਾਹੀ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ (ਆਈ. ਟੀ. ਆਈ.) ਬੁਢਲਾਡਾ ਵਿਖੇ 9 ਮਾਰਚ ਨੂੰ ਅਪ੍ਰੈਂਟਿਸਸ਼ਿਪ ਮੇਲਾ ਲਗਾਇਆ ਜਾ ਰਿਹਾ ਹੈ | ਸੰਸਥਾ ਦੇ ਪਿ੍ੰਸੀਪਲ ਨੇ ਦੱਸਿਆ ਕਿ ਮੇਲੇ ਵਿਚ ਵੱਖ ਵੱਖ ਕੰਪਨੀਆਂ ਜਿਵੇਂ ਕਿ ਜਗਤਜੀਤ ਗਰੁੱਪ ਚੀਮਾ, ਟਰਾਈਡੈਂਟ ਗਰੁੱਪ ਬਰਨਾਲਾ, ਮਹਿੰਦਰਾ ਐਂਡ ਮਹਿੰਦਰਾ ਮੋਹਾਲੀ, ਟੀ. ਡੀ. ਐਸ. ਗਰੁੱਪ ਲੁਧਿਆਣਾ, ਅੰਬਰ ਇੰਟਰਪ੍ਰਾਈਜਸ਼ ਨੋਇਡਾ, ਵਿਸਾਲ ਕੰਬਾਈਨ ਸਮਾਣਾ, ਸਵਰਾਜ ਮਾਜ਼ਦਾ ਮੋਹਾਲੀ, ਹਰਵਿੰਦਰਾ ਐਗਰੋ ਕਣਕਵਾਲ, ਪਰੀਤ ਟਰੈਕਟਰ ਨਾਭਾ ਅਤੇ ਪੀ. ਆਰ. ਟੀ. ਸੀ. ਬੁਢਲਾਡਾ ਪਹੁੰਚ ਰਹੀਆਂ ਹਨ | ਉਨ੍ਹਾਂ ਅਪੀਲ ਕੀਤੀ ਕਿ ਇਸ ਅਪ੍ਰੈਂਟਿਸਸ਼ਿਪ ਮੇਲੇ ਵਿਚ ਆਈ. ਟੀ. ਆਈ. ਪਾਸ ਆਊਟ ਅਤੇ ਫਾਈਨਲ ਪੇਪਰਾਂ ਵਿਚ ਅਪੀਅਰ ਹੋ ਰਹੇ ਵਿਦਿਆਰਥੀਆਂ ਨੂੰ ਅਪ੍ਰੈਂਟਿਸਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ | ਚਾਹਵਾਨ ਜ਼ਰੂਰੀ ਦਸਤਾਵੇਜ਼ ਨਾਲ ਲੈ ਕੇ ਆਉਣ |
ਪਿਛਲੀ ਖ਼ਬਰ ਬਾਰ ਐਸੋਸੀਏਸ਼ਨ ਵਲੋਂ ਐਡਵੋਕੇਟ ਕੇ.ਐੱਸ. ਮਠਾੜੂ ਨੂੰ ਅਕਾਲੀ ਦਲ ਦਾ ਬੁਲਾਰਾ ਨਿਯੁਕਤ ਕਰਨ ਦਾ ਸਵਾਗਤ ਅਗਲੀ ਖ਼ਬਰ ਏਮਜ਼ ਪ੍ਰਧਾਨ ਡਾ. ਨਿਰਜਾ ਨੇ ਕੀਤਾ ਸੰਗਤ ਹਸਪਤਾਲ ਦਾ ਦÏਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।