19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਧਿਆਪਕ ਦਲ ਵਲੋਂ ਟੈੱਟ ਟੈਸਟ ਥੋਪਣ ਦਾ ਤਿੱਖਾ ਵਿਰੋਧ

ਅਜੀਤ ਡੈਸਕ 22-02-2026
ਮਾਨਸਾ, 21 ਫਰਵਰੀ (ਸ.ਰਿ.)- ਅਧਿਆਪਕ ਦਲ ਜ਼ਿਲ੍ਹਾ ਮਾਨਸਾ ਇਕਾਈ ਦੀ ਮੀਟਿੰਗ ਪ੍ਰਧਾਨ ਗੁਰਜੀਤ ਸਿੰਘ ਲਾਲਿਆਂਵਾਲੀ ਦੀ ਪ੍ਰਧਾਨਗੀ ਹੇਠ ਹੋਈ | ਜਥੇਬੰਦੀ ਨੇ ਪੰਜਾਬ ਸਰਕਾਰ ਵਲੋਂ ਨੌਕਰੀ ਕਰ ਰਹੇ ਅਧਿਆਪਕਾਂ 'ਤੇ ਟੈੱਟ ਪ੍ਰੀਖਿਆ ਥੋਪਣ ਦਾ ਤਿੱਖਾ ਵਿਰੋਧ ਕੀਤਾ | ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਨੇ ਨਵੇਂ ਨੋਟੀਫ਼ਿਕੇਸ਼ਨ ਮੁਤਾਬਿਕ ਇਹ ਸ਼ਰਤ ਉਨ੍ਹਾਂ ਅਧਿਆਪਕਾਂ 'ਤੇ ਲਗਾਈ ਹੈ, ਜੋ ਸਿਰਫ਼ ਤਰੱਕੀ ਚਾਹੁੰਦੇ ਹਨ | ਸ: ਲਾਲਿਆਂਵਾਲੀ ਨੇ ਕਿਹਾ ਕਿ ਟੈੱਟ ਪਾਸ ਕਰਨ ਦੀ ਪ੍ਰੀਖਿਆ ਮੁੱਢੋਂ ਰੱਦ ਕੀਤੀ ਜਾਵੇ ਜਾਂ ਸਾਰੇ ਅਧਿਆਪਕਾਂ 'ਤੇ ਲਾਗੂ ਕੀਤੀ ਜਾਵੇ | ਇਸ ਮੌਕੇ ਸੇਵਾ ਮੁਕਤ ਡਿਪਟੀ ਡੀ.ਓ. ਗੁਰਲਾਭ ਸਿੰਘ, ਜਗਜੀਤ ਸਿੰਘ ਸਿੱਧੂ, ਗੁਰਦੀਪ ਸਿੰਘ ਬਬਲੂ, ਜਸਵੀਰ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਵਸ ਮੌਕੇ 'ਮਾਂ' ਬੋਲੀ ਸੰਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਪੰਜਾਬੀ ਜ਼ੁਬਾਨ ਦੇ ਵਿਕਾਸ ਲਈ ਆਲਮੀ ਮੇਲਿਆਂ ਤੇ ਸਾਹਿਤ ਸਭਾਵਾਂ ਦਾ ਅਹਿਮ ਯੋਗਦਾਨ-ਅਜੀਮ ਸ਼ੇਖਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।