19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਪੰਜਾਬੀ ਜ਼ੁਬਾਨ ਦੇ ਵਿਕਾਸ ਲਈ ਆਲਮੀ ਮੇਲਿਆਂ ਤੇ ਸਾਹਿਤ ਸਭਾਵਾਂ ਦਾ ਅਹਿਮ ਯੋਗਦਾਨ-ਅਜੀਮ ਸ਼ੇਖਰ

ਅਜੀਤ ਡੈਸਕ 22-02-2026
ਭੀਖੀ, 21 ਫਰਵਰੀ (ਬਲਕਾਰ ਸਿੰਘ ਸਹੋਤਾ)-ਨਵਯੁਗ ਸਾਹਿਤ ਕਲਾ ਮੰਚ ਭੀਖੀ ਵਲੋਂ ਪੰਜਾਬੀ ਸਾਇਰ ਅਜ਼ੀਮ ਸ਼ੇਖਰ (ਸਾਊਥਾਲ) ਦਾ ਰੂ-ਬਰੂ ਕਰਵਾਇਆ ਗਿਆ | ਸ਼ਾਇਰ ਸਤਪਾਲ ਭੀਖੀ ਨੇ ਅਜੀਮ ਸ਼ੇਖਰ ਦੀ ਸ਼ਾਇਰੀ ਤੇ ਜੀਵਨ ਬਾਰੇ ਚਾਨਣਾ ਪਾਇਆ | ਉੱਘੇ ਆਲੋਚਕ ਡਾ. ਗੁਰਦੀਪ ਸਿੰਘ ਢਿੱਲੋਂ ਨੇ ਸ਼ੇਖਰ ਦੀ ਸ਼ਾਇਰੀ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਗ਼ਜ਼ਲਾਂ ਅਤੇ ਗੀਤਾਂ 'ਚੋਂ ਮਾਲਵੇ ਖ਼ਿੱਤੇ ਦੀ ਮਹਿਕ ਆਉਂਦੀ ਹੈ | ਗ਼ਜ਼ਲਗੋ ਡਾ. ਦੀਪਕ ਧਲੇਵਾਂ ਨੇ ਲੇਖਕ ਦੀਆਂ ਗ਼ਜ਼ਲ ਪੁਸਤਕਾਂ ਬਾਰੇ ਸਿਲਪ ਅਤੇ ਸੱਭਿਆਚਾਰ ਪੱਖ ਬਾਰੇ ਗੱਲਬਾਤ ਕੀਤੀ | ਸ਼ੇਖਰ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਆਲਮੀ ਪੱਧਰ 'ਤੇ ਕਰਵਾਏ ਜਾ ਰਹੇ ਮੇਲੇ ਤੇ ਸਾਹਿਤ ਸਭਾਵਾਂ ਦਾ ਵਿਸ਼ੇਸ਼ ਮਹੱਤਵ ਹੈ | ਉਨ੍ਹਾਂ ਆਖਿਆ ਕਿ ਅਜੋਕੇ ਵਿਸ਼ਵੀਕਰਨ ਦੇ ਦੌਰ 'ਚ ਲੋਕਾ ਦਾ ਰੁਝਾਨ ਬਿਜਲਈ ਸਾਧਨਾਂ ਵੱਲ ਜ਼ਿਆਦਾ ਕੇਂਦਰਿਤ ਹੈ, ਜਿੱਥੇ ਪਾਠਕਾਂ ਦੀ ਕਮੀ ਦਰਪੇਸ਼ ਹੈ ਉੱਥੇ ਕਿਤਾਬੀ ਜਗਤ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸ਼ਾਇਰ ਨੇ ਗ਼ਜ਼ਲਾਂ ਅਤੇ ਗੀਤਾਂ ਨੂੰ ਤਰੰਨਮ 'ਚ ਪੇਸ਼ ਕੀਤੇ | ਮੰਚ ਦੇ ਸਾਬਕਾ ਪ੍ਰਧਾਨ ਅਤੇ ਆਪ ਆਗੂ ਰਜਿੰਦਰ ਸਿੰਘ ਜਾਫ਼ਰੀ ਨੇ ਲਾਇਬਰੇਰੀ ਲਈ 5 ਲੱਖ ਦੀ ਵਿੱਤੀ ਸਹਾਇਤਾ ਲਈ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਾਹੀਂ ਲੈ ਕੇ ਆਉਣ ਦੀ ਵੀ ਗੱਲ ਕੀਤੀ | ਸਮਾਗਮ ਦੌਰਾਨ ਏਸ਼ੀਅਨ ਲਿਟਰੇਰੀ ਅਤੇ ਕਲਚਰ ਫੋਰਮ ਯੂ.ਕੇ. ਲੰਡਨ ਵਲੋਂ ਸਥਾਨਕ ਪੱਤਰਕਾਰਾਂ ਦਾ ਸਨਮਾਨ ਕੀਤਾ ਗਿਆ | ਮੰਚ ਦੇ ਪ੍ਰਧਾਨ ਕਹਾਣੀਕਾਰ ਭੁਪਿੰਦਰ ਫ਼ੌਜੀ ਨੇ ਸਭਨਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਮੰਚ ਦੀ ਭੂਮਿਕਾ ਸਕੱਤਰ ਐਸ. ਅਮਰੀਕ ਨੇ ਨਿਭਾਈ | ਇਸ ਮੌਕੇ ਪ੍ਰਸਿੱਧ ਗ਼ਜ਼ਲਗੋ ਕੁਲਵਿੰਦਰ ਬੱਛੋਆਣਾ, ਗੁਰਲਾਲ ਸਿੰਘ ਗੁਰਨੇ, ਮਨਜੀਤ ਸਿੰਘ ਮੰਨਣ, ਹਰਜਿੰਦਰ ਸਿੰਘ ਅਨੂਪਗੜ੍ਹ, ਮੱਖਣ ਬਤਰਾ, ਯਾਦਵਿੰਦਰ ਸਿੰਘ ਸਿੱਧੂ, ਮਾਸਟਰ ਬੂਟਾ ਸਿੰਘ, ਧਰਮਪਾਲ ਨੀਟਾ, ਹਰਭਗਵਾਨ ਭੀਖੀ, ਲੱਖਾ ਸਿੰਘ ਜੇ. ਈ., ਜਸਪਾਲ ਸਿੰਘ ਅਤਲਾ, ਮਨਦੀਪ ਸਿੰਘ ਖੀਵਾ, ਹਰਵਿੰਦਰ ਭੀਖੀ, ਜਗਦੇਵ ਸਿੰਘ ਪੰਜਾਬੀ, ਮਨਮੋਹਨ ਜਿੰਦਲ, ਮੈਕਸਵੈਲ ਬਬਲੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਧਿਆਪਕ ਦਲ ਵਲੋਂ ਟੈੱਟ ਟੈਸਟ ਥੋਪਣ ਦਾ ਤਿੱਖਾ ਵਿਰੋਧ ਅਗਲੀ ਖ਼ਬਰ ਨਹਿਰੀ ਮੋਘੇ ਲਈ ਵਿਸ਼ੇਸ਼ ਫ਼ੰਡ ਜਾਰੀ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।