19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਵਸ ਮੌਕੇ 'ਮਾਂ' ਬੋਲੀ ਸੰਬੰਧੀ ਸਮਾਗਮ ਕਰਵਾਇਆ

ਅਜੀਤ ਡੈਸਕ 22-02-2026
ਬਠਿੰਡਾ, 21 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ): ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵਲੋਂ ਕੌਮਾਂਤਰੀ ਪੰਜਾਬੀ ਮਾਂ ਬੋਲੀ ਦਿਵਸ ਮੌਕੇ ਸਥਾਨਕ ਟੀਚਰਜ਼ ਹੋਮ ਵਿਖੇ ਪੰਜਾਬੀ ਮਾਂ ਬੋਲੀ ਸੰਬੰਧੀ ਸਮਾਗਮ ਕਰਵਾਇਆ¢ ਉੱਘੇ ਚਿੰਤਕ ਗੁਰਦੇਵ ਖੋਖਰ, ਲਛਮਣ ਮਲੂਕਾ, ਸੁਖਵਿੰਦਰ ਜੀਦਾ ਅਤੇ ਨਾਵਲਕਾਰ ਜਸਪਾਲ ਮਾਨਖੇੜਾ ਪ੍ਰਧਾਨਗੀ ਮੰਡਲ ਵਿਚ ਸ਼ਾਮਲ ਹੋਏ¢ ਪ੍ਰਗਤੀਸ਼ੀਲ ਲੇਖਕ ਸੰਘ ਦੇ ਅਹੁਦੇਦਾਰ ਦਮਜੀਤ ਦਰਸ਼ਨ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਿਹਾ¢ ਉਨ੍ਹਾਂ ਕਿਹਾ ਕਿ ਇਸ ਖ਼ਤਰਨਾਕ ਦੌਰ ਵਿਚ ਭਾਸ਼ਾ ਉੱਪਰ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਹੈ¢ ਪ੍ਰੋਗਰਾਮ ਦਾ ਆਗਾਜ਼ ਕਾਵਿਕ ਮਹਿਫ਼ਲ ਨਾਲ ਹੋਇਆ¢ ਡਾ. ਅੰਮਿ੍ਤਪਾਲ ਨੇ 'ਮੇਰੇ ਸੀਨੇ ਦੇ ਵਿਚ ਧੜਕਦੀ ਮੇਰੀ ਮਾਂ ਪੰਜਾਬੀ ਬੋਲੀ' ਅਤੇ ਅਮਨ ਦਾਤੇਵਾਸੀਆ ਨੇ 'ਮਾਂ ਬੋਲੀ ਨੂੰ ਜੇ ਤੁਸੀਂ ਭੱੁਲ ਜਾਉਂਗੇ, ਆਪਣੀ ਧਰਤੀ ਉੱਤੇ ਗੈਰ ਕਹਾਉਂਗੇ' ਅਤੇ ਜਗਸੀਰ ਜੀਦਾ ਨੇ 'ਮਾਂ ਬੋਲੀ ਨੂੰ ਭੁੱਲਣ ਵਾਲਿਓ, ਕੁਝ ਤਾਂ ਸੋਚ ਵਿਚਾਰ ਕਰੋ' ਮਾਂ ਬੋਲੀ ਦੀ ਉਸਤਤ ਵਿਚ ਤਰੰਨਮ ਵਿਚ ਰਚਨਾਵਾਂ ਪੇਸ਼ ਕਰਕੇ ਖੂਬ ਰੰਗ ਬੰਨਿ੍ਹਆ¢ ਜਸਪਾਲ ਮਾਨਖੇੜਾ ਨੇ ਬੰਗਲਾਦੇਸ਼ ਦੇ ਵਿਦਿਆਰਥੀਆਂ ਵਲੋਂ ਮਾਤ ਭਾਸ਼ਾ ਸੰਬੰਧੀ ਕੀਤੇ ਸ਼ਾਨਾਮੱਤੀ ਸੰਘਰਸ਼ ਦੇ ਪਿਛੋਕੜ 'ਤੇ ਚਾਨਣਾ ਪਾਇਆ¢ ਉਨ੍ਹਾਂ ਅੱਗੇ ਕਿਹਾ ਕਿ ਭਾਸ਼ਾ ਦਿਵਸ ਮਨਾਉਣ ਦਾ ਅਸਲ ਮਨੋਰਥ ਅਤੇ ਇਸ ਦੀ ਮਹੱਤਤਾ ਨੂੰ ਸਮਝ ਕੇ ਹੀ ਇਸ ਦੀ ਵੱਖਰਤਾ ਨੂੰ ਕਾਇਮ ਰੱਖਿਆ ਜਾ ਸਕਦਾ ਹੈ¢ ਟੀਚਰਜ਼ ਹੋਮ ਦੇ ਜਨਰਲ ਸਕੱਤਰ ਲਛਮਣ ਮਲੂਕਾ ਨੇ ਦੱਸਿਆ ਕਿ ਭਾਸ਼ਾ ਦਾ ਆਰੰਭ 20 ਲੱਖ ਸਾਲ ਪਹਿਲਾਂ ਹੋਇਆ ਅਤੇ 7000 ਦੇ ਲਗਭਗ ਭਾਸ਼ਾਵਾਂ ਪੂਰੇ ਸੰਸਾਰ ਵਿਚ ਬੋਲੀਆਂ ਜਾਂਦੀਆਂ ਹਨ¢ ਯੂਨੈਸਕੋ ਵਲੋਂ ਪੰਜਾਬੀ ਭਾਸ਼ਾ ਦੇ ਖ਼ਤਮ ਹੋਣ ਦੇ ਸ਼ੰਕੇ ਜ਼ਾਹਿਰ ਕੀਤੇ ਹਨ¢ ਤਕਰੀਬਨ 110 ਮੁਲਕਾਂ ਦੇ 14 ਕਰੋੜ ਪੰਜਾਬੀ ਇਸ ਨੂੰ ਕਾਇਮ ਰੱਖਣ ਅਤੇ ਇਸ ਨੰੂ ਰੋਜ਼ਗਾਰ ਦੀ ਭਾਸ਼ਾ ਬਣਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ¢ ਸੁਖਵਿੰਦਰ ਜੀਦਾ ਨੇ ਸਮੂਹ ਹਾਜ਼ਰੀਨ ਦਾ ਪ੍ਰੋਗਰਾਮ ਵਿਚ ਹਾਜ਼ਰੀ ਭਰਨ 'ਤੇ ਧੰਨਵਾਦ ਕੀਤਾ¢ ਸਮਾਗਮ ਵਿਚ ਰਣਬੀਰ ਰਾਣਾ, ਰਮੇਸ਼ ਗਰਗ, ਦਿਲਬਾਗ ਸਿੰਘ, ਤੇਜਾ ਸਿੰਘ ਪ੍ਰੇਮੀ, ਅਰਸ਼ ਬਿੰਦੂ, ਅਵਤਾਰ ਬਾਹੀਆ ਅਤੇ ਭੋਲਾ ਸਿੰਘ ਪੰਛੀ ਆਦਿ ਵੀ ਮੌਜੂਦ ਰਹੇ¢
ਪਿਛਲੀ ਖ਼ਬਰ ਅਪਰਾਧ ਕਰਨ ਦੇ ਆਦੀ ਲੋਕਾਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਬੰਦ ਕਰਨ ਦੀ ਮੰਗ ਅਗਲੀ ਖ਼ਬਰ ਅਧਿਆਪਕ ਦਲ ਵਲੋਂ ਟੈੱਟ ਟੈਸਟ ਥੋਪਣ ਦਾ ਤਿੱਖਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।