07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਸ਼ਿਵ ਮਹਾਂਪੁਰਾਣ ਕਥਾ ਤੋਂ ਵਧੀਆ ਭਲਾਈ ਦਾ ਕੋਈ ਸਾਧਨ ਨਹੀਂ-ਮੁਕੇਸ਼ ਵੈਸ਼ਨਵ

ਅਜੀਤ ਡੈਸਕ 02-02-2026
ਰਾਮਾਂ ਮੰਡੀ, 1 ਫਰਵਰੀ (ਤਰਸੇਮ ਸਿੰਗਲਾ)- ਸਥਾਨਕ ਸ੍ਰੀ ਦੁਰਗਾ ਮੰਦਰ ਵਿਖੇ ਭਗਵਾਨ ਸ਼੍ਰੀ ਗ਼ੌਰੀ ਸ਼ੰਕਰ ਅਤੇ ਸ਼ਿਵਾਲਾ ਮੂਰਤੀ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇ ਸਬੰਧ ਵਿਚ ਆਯੋਜਿਤ ਸ੍ਰੀ ਸ਼ਿਵ ਮਹਾਂਪੁਰਾਣ ਕਥਾ ਦੇ ਪੰਜਵੇਂ ਦਿਨ ਰਮੇਸ਼ ਕੁਮਾਰ ਕਾਲੀ ਜਿੰਦਲ ਨੇ ਜੋਤੀ ਪ੍ਰਚੰਡ ਦੀ ਰਸਮ ਅਦਾ ਕੀਤੀ¢ ਇਸ ਦੌਰਾਨ ਕਥਾਵਾਚਕ ਪੰਡਿਤ ਮੁਕੇਸ਼ ਵੈਸ਼ਨਵ ਮਥੁਰਾ ਵਾਲੇ ਨੇ ਸ਼ਰਧਾਲੂਆਂ ਨੂੰ ਕਥਾ ਸੁਣਾਉਂਦੇ ਹੋਏ ਧਰਮ ਅਤੇ ਗਿਆਨ ਨਾਲ ਸਬੰਧਿਤ ਮਾਮਲਿਆਂ ਬਾਰੇ ਚਾਨਣਾ ਪਾਇਆ ਅਤੇ ਕਿਹਾ, 'ਇਸ ਕਥਾ ਤੋਂ ਵਧੀਆ ਇਸ ਧਰਤੀ 'ਤੇ ਭਲਾਈ ਦਾ ਕੋਈ ਸਾਧਨ ਨਹੀਂ ਹੈ¢' ਉਨ੍ਹਾਂ ਕਿਹਾ ਕਿ ਇਸ ਮਹਾਂਪੁਰਾਣ ਨੂੰ ਪੜ੍ਹਨ ਜਾਂ ਗਿਆਨ ਪ੍ਰਾਪਤ ਕਰਨ ਨਾਲ, ਪਾਪੀ ਅਤੇ ਦੁਸ਼ਟ ਲੋਕ ਨਿਸ਼ਚਤ ਤੌਰ 'ਤੇ ਸ਼ੁੱਧ ਹੋ ਸਕਦੇ ਹਨ¢ ਉਨ੍ਹਾਂ ਦੱਸਿਆ ਕਿ ਰਿਸ਼ੀ-ਮੁਨੀਆਂ ਨੇ ਕੁਝ ਪ੍ਰਾਚੀਨ ਇਤਿਹਾਸ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ ਕਿ ਇਸ ਨੰੂ ਸੁਣਨ ਜਾਂ ਪੜ੍ਹਨ ਨਾਲ ਪਾਪ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ¢ ਇਸ ਮÏਕੇ ਮੰਦਰ ਕਮੇਟੀ ਵਲੋਂ ਵਿਸ਼ੇਸ਼ ਮਹਿਮਾਨ ਸੁਨੀਲ ਗੋਇਲ ਨੂੰ ਵਿਸ਼ੇਸ਼ ਤÏਰ ਤੇ ਸਨਮਾਨਿਤ ਕੀਤਾ ਗਿਆ¢
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਮਾਊਾਟ ਲਿਟਰਾ ਜ਼ੀ ਸਕੂਲ ਵਿਖੇ 10ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।