07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-02-2026

ਰਜਵਾਹੇ ਵਿਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਅਜੀਤ ਡੈਸਕ 02-02-2026
ਗੋਨਿਆਣਾ, 1 ਫਰਵਰੀ (ਲਛਮਣ ਦਾਸ ਗਰਗ)- ਨਜ਼ਦੀਕੀ ਪਿੰਡ ਬਲਹਾੜ ਵਿੰਝੂ ਦੇ ਨੇੜਿਓਾ ਲੰਘਦੇ ਕੋਟਭਾਈ ਰਜਵਾਹੇ ਦੇ ਪੁਲ ਕੋਲੋਂ ਅੱਜ ਸ਼ਾਮ ਇੱਕ ਲਾਵਾਰਸ ਲਾਸ਼ ਮਿਲੀ ਹੈ¢ ਸੂਚਨਾ ਮਿਲਣ ਤੇ ਸਹਾਰਾ ਵੈੱਲਫੇਅਰ ਕਲੱਬ ਬਠਿੰਡਾ ਦੀ ਟੀਮ ਅਤੇ ਪੁਲਿਸ ਥਾਣਾ ਨੇਹੀਆਂ ਵਾਲਾ ਦੇ ਮੁਲਾਜ਼ਮ ਵੀ ਪਹੁੰਚ ਗਏ, ਜਦੋਂ ਉੱਥੇ ਜਾ ਕੇ ਪੁਲਿਸ ਨੇ ਦੇਖਿਆ ਤਾਂ ਇਹ ਲਾਵਾਰਸ ਲਾਸ਼ ਕਿਸੇ ਮਰਦ ਦੀ ਲੱਗ ਰਹੀ ਸੀ¢ ਪੁਲਿਸ ਦੀ ਹਾਜ਼ਰੀ ਵਿਚ ਸਹਾਰਾ ਵੈੱਲਫੇਅਰ ਕਲੱਬ ਬਠਿੰਡਾ ਦੀ ਟੀਮ ਨੇ ਲਾਸ਼ ਰਜਵਾਹੇ ਵਿਚੋਂ ਬਾਹਰ ਕੱਢੀ ਗਈ¢ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਨੇਹੀਆਂ ਵਾਲਾ ਦੇ ਮੁੱਖ ਅਫ਼ਸਰ ਦਿਲਬਾਗ ਸਿੰਘ ਬਰਾੜ ਨੇ ਦੱਸਿਆ ਹੈ ਕਿ ਉਕਤ ਲਾਸ਼ ਤਕਰੀਬਨ 15 ਤੋਂ 20 ਦਿਨ ਪੁਰਾਣੀ ਲੱਗ ਰਹੀ ਹੈ ਅਤੇ ਜ਼ਿਆਦਾ ਗਲੀ ਗਲੀ ਹੋਣ ਕਾਰਨ ਇਸ ਦੀ ਪਛਾਣ ਕਰਨੀ ਬਹੁਤ ਔਖੀ ਹੈ ਜਿਸ ਨੂੰ ਸਹਾਰਾ ਕਲੱਬ ਬਠਿੰਡਾ ਦੇ ਮੈਂਬਰਾਂ ਨੇ ਸਿਵਲ ਹਸਪਤਾਲ ਬਠਿੰਡਾ ਦੇ ਮੋਰਚਰੀ ਹਾਲ ਵਿਚ 72 ਘੰਟਿਆਂ ਲਈ ਜਮ੍ਹਾ ਕਰਵਾ ਦਿੱਤਾ ਹੈ¢
ਪਿਛਲੀ ਖ਼ਬਰ ਰਾਮਪੁਰਾ ਫੂਲ ਵਿਖੇ 21-22 ਫਰਵਰੀ ਨੂੰ ਲੱਗੇਗਾ ਪੁਸਤਕ ਮੇਲਾ ਅਗਲੀ ਖ਼ਬਰ ਔਰਤਾਂ 'ਚ ਵੀ ਸੋਸ਼ਲ ਮੀਡੀਆ 'ਤੇ ਹਥਿਆਰ ਲਹਿਰਾਉਣ ਦਾ ਰੁਝਾਨ ਵਧਣ ਲੱਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।