ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਮੀਟਿੰਗ ਹੋਈ
ਜ਼ੀਰਾ, 22 ਅਕਤੂਬਰ (ਹਰਜੀਤ ਸਿੰਘ ਗਿੱਲ, ਰਜਨੀਸ਼ ਕਥੂਰੀਆ )-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਸ਼ੇਸ਼ ਮੀਟਿੰਗ ਦਫ਼ਤਰ ਜ਼ੀਰਾ ਵਿਖੇ ਹਲਕਾ ਇੰਚਾਰਜ ਹਰਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਬਾਬੂ ਸਿੰਘ ਬਰਾੜ ਚੇਅਰਮੈਨ ਪਾਰਲੀਮੈਂਟ ਬੋਰਡ ਅਕਾਲੀ ਦਲ ਵਾਰਸ ਪੰਜਾਬ ਦੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਾਬੂ ਸਿੰਘ ਬਰਾੜ ਚੇਅਰਮੈਨ ਪਾਰਲੀਮੈਂਟ ਬੋਰਡ, ਹਲਕਾ ਇੰਚਾਰਜ ਹਰਜਿੰਦਰ ਸਿੰਘ ਸੰਧੂ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਵਲੋਂ ਨਸ਼ਿਆਂ ਖ਼ਿਲਾਫ਼ ਜ਼ਬਰਦਸਤ ਮੁਹਿੰਮ ਵਿੱਢੀ ਹੋਈ ਸੀ ਜਿਸ ਦੇ ਬੜੇ ਚੰਗੇ ਨਤੀਜੇ ਨਿਕਲ ਰਹੇ ਸਨ ਪਰ ਸਰਕਾਰਾਂ ਨੂੰ ਨਸ਼ਿਆਂ ਵਿਰੁੱਧ ਇਹ ਲਹਿਰ ਪਸੰਦ ਨਹੀਂ ਹੋਈ ਜਿਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
ਜ਼ੀਰਾ, 22 ਅਕਤੂਬਰ (ਹਰਜੀਤ ਸਿੰਘ ਗਿੱਲ, ਰਜਨੀਸ਼ ਕਥੂਰੀਆ )-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਸ਼ੇਸ਼ ਮੀਟਿੰਗ ਦਫ਼ਤਰ ਜ਼ੀਰਾ ਵਿਖੇ ਹਲਕਾ ਇੰਚਾਰਜ ਹਰਜਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਬਾਬੂ ਸਿੰਘ ਬਰਾੜ ਚੇਅਰਮੈਨ ਪਾਰਲੀਮੈਂਟ ਬੋਰਡ ਅਕਾਲੀ ਦਲ ਵਾਰਸ ਪੰਜਾਬ ਦੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਬਾਬੂ ਸਿੰਘ ਬਰਾੜ ਚੇਅਰਮੈਨ ਪਾਰਲੀਮੈਂਟ ਬੋਰਡ, ਹਲਕਾ ਇੰਚਾਰਜ ਹਰਜਿੰਦਰ ਸਿੰਘ ਸੰਧੂ ਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਵਲੋਂ ਨਸ਼ਿਆਂ ਖ਼ਿਲਾਫ਼ ਜ਼ਬਰਦਸਤ ਮੁਹਿੰਮ ਵਿੱਢੀ ਹੋਈ ਸੀ ਜਿਸ ਦੇ ਬੜੇ ਚੰਗੇ ਨਤੀਜੇ ਨਿਕਲ ਰਹੇ ਸਨ ਪਰ ਸਰਕਾਰਾਂ ਨੂੰ ਨਸ਼ਿਆਂ ਵਿਰੁੱਧ ਇਹ ਲਹਿਰ ਪਸੰਦ ਨਹੀਂ ਹੋਈ ਜਿਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਰਵਿੰਦਰ ਸਿੰਘ ਝੋਟੇ ਵਲੋਂ ਨਸ਼ਿਆਂ ਖ਼ਿਲਾਫ਼ ਜ਼ਬਰਦਸਤ ਲਹਿਰ ਵਿੱਢੀ ਹੋਈ ਸੀ ਪਰ ਉਸ ਦਾ ਦਿਨ ਦਿਹਾੜੇ ਕਤਲ ਕਰਵਾ ਦਿੱਤਾ ਗਿਆ। ਇਸ ਲਈ ਇਸ ਮੀਟਿੰਗ ਵਿਚ ਸ਼ਹੀਦ ਭਾਈ ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿਚ ਮਾਨਸਾ ਵਿਖੇ ਚੱਲ ਰਹੇ ਮੋਰਚੇ ਦੀ ਹਮਾਇਤ ਕੀਤੀ ਗਈ। ਇਸ ਸਮੇਂ ਵੱਖ-ਵੱਖ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਇਸ ਮੌਕੇ ਕਾਬਲ ਸਿੰਘ ਸਰਕਲ ਪ੍ਰਧਾਨ ਮੱਲਾਂਵਾਲਾ, ਨਰਿੰਦਰ ਸਿੰਘ ਪੰਨੂ ਸਰਕਲ ਪ੍ਰਧਾਨ ਮੱਖੂ, ਰਘਬੀਰ ਸਿੰਘ ਸਰਕਲ ਪ੍ਰਧਾਨ ਜ਼ੀਰਾ, ਯੂਥ ਆਗੂ ਜਸਬੀਰ ਸਿੰਘ ਸਸਤੇ ਵਾਲਾ, ਗੁਰਸ਼ਾਨ ਸਿੰਘ ਯੂਥ ਆਗੂ, ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਲਾਟੀਆ ਯੂਥ ਆਗੂ, ਹਰਜਿੰਦਰ ਸਿੰਘ, ਬਾਬਾ ਜੋਬਨ, ਗੁਰਬਚਨ ਸਿੰਘ ਖੋਪੜ, ਮਨਜੀਤ ਸਿੰਘ, ਜਗਦੇਵ ਸਿੰਘ ਯੂਥ ਆਗੂ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਰਾਈਆਂਵਾਲਾ, ਸੁਖਦੇਵ ਸਿੰਘ, ਮਾਸਟਰ ਕੁਲਵਿੰਦਰ ਸਿੰਘ, ਹਰਨੇਕ ਸਿੰਘ ਕਾਲੀ ਰੌਣ ਅਤੇ ਜਗਰੂਪ ਸਿੰਘ ਆਦਿ ਹਾਜ਼ਰ ਸਨ।