10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਕਿਹਾ, ਮਹਿਲਾ ਡੀ.ਜੀ.ਪੀ. ਲਗਾ ਕੇ ਨਸ਼ਾ ਤਸਕਰਾਂ ਨੂੰ 5 ਮਹੀਨਿਆਂ ’ਚ ਸੁੱਟਾਂਗੇ ਜੇਲ੍ਹ ਵਿਚ

ਜ਼ੀਰਾ, 9 ਅਕਤੂਬਰ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ/ਹਰਜੀਤ ਸਿੰਘ ਗਿੱਲ)- ਪੰਜਾਬ ਵਿਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦਾ ਅਹਿਦ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਆਰੰਭੀ ਵਿਸ਼ੇਸ਼ ਮੁਹਿੰਮ ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਾਉਣਾ ਨਸ਼ਿਆਂ ਦਾ ਵਪਾਰ’ ਤਹਿਤ ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਜ਼ੀਰਾ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਥਾਨਕ ਸ਼ਹਿਨਸ਼ਾਹ ਪੈਲੇਸ ਵਿਖੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਤੇ ਇਸਤਰੀ ਵਿੰਗ ਦੀ ਹਲਕਾ ਇੰਚਾਰਜ ਜਸਵਿੰਦਰ ਕੌਰ ਨੱਢਾ ਦੀ ਸਾਂਝੀ ਅਗਵਾਈ ਹੇਠ ਕਰਵਾਏ ਗਏ ਇਸ ਭਰਵੇਂ ਇਕੱਠ ਵਿਚ ਹਜ਼ਾਰਾਂ ਦੀ ਗਿਣਤੀ ’ਚ ਬੀਬੀਆਂ ਨੇ ਸ਼ਿਰਕਤ ਕੀਤੀ।

ਅਜੀਤ ਡੈਸਕ 10-10-2026
ਜ਼ੀਰਾ, 9 ਅਕਤੂਬਰ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ/ਹਰਜੀਤ ਸਿੰਘ ਗਿੱਲ)- ਪੰਜਾਬ ਵਿਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦਾ ਅਹਿਦ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਵਲੋਂ ਆਰੰਭੀ ਵਿਸ਼ੇਸ਼ ਮੁਹਿੰਮ ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਾਉਣਾ ਨਸ਼ਿਆਂ ਦਾ ਵਪਾਰ’ ਤਹਿਤ ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਜ਼ੀਰਾ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਥਾਨਕ ਸ਼ਹਿਨਸ਼ਾਹ ਪੈਲੇਸ ਵਿਖੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਤੇ ਇਸਤਰੀ ਵਿੰਗ ਦੀ ਹਲਕਾ ਇੰਚਾਰਜ ਜਸਵਿੰਦਰ ਕੌਰ ਨੱਢਾ ਦੀ ਸਾਂਝੀ ਅਗਵਾਈ ਹੇਠ ਕਰਵਾਏ ਗਏ ਇਸ ਭਰਵੇਂ ਇਕੱਠ ਵਿਚ ਹਜ਼ਾਰਾਂ ਦੀ ਗਿਣਤੀ ’ਚ ਬੀਬੀਆਂ ਨੇ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਝੂਠੇ ਇਲਜ਼ਾਮ ਲਗਾ ਕੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਕੇ ਪੰਜਾਬ ਦੀ ਸੱਤਾ ਹਥਿਆਈ ਸੀ ਪਰ ਅੱਜ ਸੂਬੇ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਆਗੂ ਪੁਲਿਸ ਨਾਲ ਮਿਲੀਭੁਗਤ ਕਰਕੇ ਸ਼ਰੇਆਮ ਨਸ਼ਾ ਵਿਕਵਾ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਵਿਚ ਹਾਲਾਤ ਇਹ ਬਣ ਚੁੱਕੇ ਹਨ ਕਿ ਘਰਾਂ ਵਿਚ ਆਟਾ ਭਾਵੇਂ ਨਾ ਮਿਲੇ, ਪਰ ਹੈਰੋਇਨ ਨਸ਼ੇ ਦੀ ਹੋਮ ਡਿਲਿਵਰੀ ਬਿਨਾਂ ਰੋਕ-ਟੋਕ ਹੋ ਰਹੀ ਹੈ। ਬੀਬਾ ਬਾਦਲ ਨੇ ਐਲਾਨ ਕੀਤਾ ਕਿ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਸੂਬੇ ਵਿਚ ਨਸ਼ਿਆਂ ਦੇ ਖ਼ਾਤਮੇ ਲਈ ‘ਮਾਈ ਭਾਗੋ ਮਾਵਾਂ-ਧੀਆਂ ਜਥੇਬੰਦੀ’ ਦਾ ਗਠਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਕ ਵਿਸ਼ੇਸ਼ ਮਹਿਲਾ ਡੀ.ਜੀ.ਪੀ ਤਾਇਨਾਤ ਕੀਤੀ ਜਾਵੇਗੀ ਜਿਸ ਦੀ ਸਿੱਧੀ ਦੇਖ-ਰੇਖ ਹੇਠ ਨਸ਼ਾ ਤਸਕਰਾਂ ਅਤੇ ਵਿਕਰੇਤਾਵਾਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਜਾਵੇਗੀ। ਸਰਕਾਰ ਬਣਨ ਦੇ 5 ਮਹੀਨਿਆਂ ਦੇ ਅੰਦਰ-ਅੰਦਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 10 ਸਾਲਾਂ ਲਈ ਜੇਲ੍ਹਾਂ ਵਿਚ ਸੁੱਟਿਆ ਜਾਵੇਗਾ ਅਤੇ ਉਨ੍ਹਾਂ ਦੀ ਜ਼ਮਾਨਤ ’ਤੇ ਵੀ ਮੁਕੰਮਲ ਰੋਕ ਲਗਾਈ ਜਾਵੇਗੀ। ਉਨ੍ਹਾਂ ਨੇ ਮਹਿਲਾਵਾਂ ਨੂੰ ਇਸ ਲਹਿਰ ਨਾਲ ਜੋੜਨ ਲਈ ਇਕ ਵਿਸ਼ੇਸ਼ ਲੈਂਡਲਾਈਨ ਨੰਬਰ ਵੀ ਜਾਰੀ ਕੀਤਾ ਤੇ ਅਪੀਲ ਕੀਤੀ ਕਿ ਔਰਤਾਂ ਮਿਸ ਕਾਲ ਕਰਕੇ ਇਸ ਜਥੇਬੰਦੀ ਦਾ ਹਿੱਸਾ ਬਣਨ ਤੇ ਨਸ਼ਿਆਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਵਿਚ ਮੋਹਰੀ ਹੋ ਕੇ ਸਾਥ ਦੇਣ। ਬੀਬਾ ਬਾਦਲ ਨੇ ਪੰਜਾਬ ਸਰਕਾਰ ਵਲੋਂ ਬੰਦ ਕੀਤੀਆਂ ਲੋਕ-ਭਲਾਈ ਸਕੀਮਾਂ ਦਾ ਜ਼ਿਕਰ ਕੀਤਾ। ਰੈਲੀ ਦੌਰਾਨ ਪ੍ਰਿੰਸੀਪਲ ਡਾ. ਸਤਬੀਰ ਕੌਰ ਵਕੀਲਾਂ ਵਾਲਾ, ਕਰਮਜੀਤ ਕੌਰ ਗੋਗੋਆਣੀ ਸਰਕਲ ਪ੍ਰਧਾਨ, ਤਜਿੰਦਰ ਕੌਰ, ਬੀਬੀ ਸਤਿੰਦਰ ਕੌਰ ਸੇਖੋਂ ਸਾਬਕਾ ਸਰਪੰਚ, ਸਰਬਜੀਤ ਕੌਰ, ਗੁਰਬੀਰ ਕੌਰ, ਦਵਿੰਦਰ ਕੌਰ ਸ਼ਾਹ ਅਬੂਕਰ, ਗੁਰਬਿੰਦਰ ਕੌਰ ਕਾਹਲੋਂ ਮਰੂੜ, ਸੰਦੀਪ ਕੌਰ, ਸ਼ਮਿੰਦਰ ਕੌਰ, ਭਿੰਦਰ ਕੌਰ, ਸਿਮਰਜੀਤ ਕੌਰ, ਕਿਰਨਜੀਤ ਕੌਰ, ਪਰਮਜੀਤ ਕੌਰ, ਕੁਲਵੰਤ ਕੌਰ, ਗੁਰਮੀਤ ਕੌਰ ਆਦਿ ਮਹਿਲਾ ਆਗੂਆਂ ਨੇ ਭਰਵੀਂ ਹਾਜ਼ਰੀ ਲਵਾਈ। ਇਸ ਮੌਕੇ ਪੰਜਾਬ ਵਾਸੀਆਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਨਾਮ ਤਹਿਸੀਲਦਾਰ ਵਿਨੋਦ ਕੁਮਾਰ ਨੂੰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ। ਇਸ ਤੋਂ ਇਲਾਵਾ ਚਿਤਬੀਰ ਸਿੰਘ ਐਡਵੋਕੇਟ ਯੂਥ ਪ੍ਰਧਾਨ, ਰਣਜੀਤ ਸਿੰਘ ਸ਼ਹਿਜ਼ਾਦਾ ਦਿਹਾਤੀ ਸਰਕਲ ਪ੍ਰਧਾਨ ਯੂਥ ਆਗੂ, ਗੋਲਡੀ ਵਿਰਕਾਂ ਵਾਲੀ, ਗੁਰਬਖ਼ਸ਼ ਸਿੰਘ ਰਟੌਲ, ਗੁਰਦਾਸ ਸਿੰਘ ਸਰਪੰਚ ਸ਼ਾਹ ਵਾਲਾ, ਸੁਖਦੇਵ ਬਿੱਟੂ ਵਿਜ, ਰੀਤ ਮਹਿੰਦਰ ਹੋਲਾਂਵਾਲੀ, ਸੁਖਮਿੰਦਰ ਸਿੰਘ ਸ਼ੂਸ਼ਕ, ਦਰਸ਼ਨ ਸਿੰਘ, ਮਨਪ੍ਰੀਤ ਸਿੰਘ ਰਾਜੂ, ਗੁਰਬਖ਼ਸ਼ ਸਿੰਘ ਸੇਖੋਂ ਜ਼ਿਲ੍ਹਾ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ, ਮਨਜਿੰਦਰ ਸਿੰਘ ਉੱਪਲ, ਸੁਖਵਿੰਦਰ ਸਿੰਘ ਸੰਧੂ, ਤਜਿੰਦਰ ਸਿੰਘ ਨੱਢਾ ਹਲਕਾ ਸ਼ਹਿਰੀ ਪ੍ਰਧਾਨ, ਅਮਰਜੀਤ ਸਿੰਘ ਘੁੰਮਣ, ਕਰਮਜੀਤ ਸਿੰਘ ਸਨੇਰ,ਰਵਿੰਦਰ ਸਿੰਘ ਲਾਡੀ ਨੂਰਪੁਰ, ਕੁਲਦੀਪ ਸਿੰਘ ਬੰਬ ਸਾਬਕਾ ਚੇਅਰਮੈਨ, ਜਗੀਰ ਸਿੰਘ ਬਮਰਾਹ, ਰਜਿੰਦਰ ਸਿੰਘ ਕਾਲੀ ਬਾਬਾ, ਪ੍ਰੀਕਸ਼ਿਤ ਝੱਟਾ, ਦਰਪਣਦੀਪ ਸਿੰਘ, ਹਰਪ੍ਰੀਤ ਸਿੰਘ ਬਹਿਕ ਗੁੱਜਰਾਂ, ਮਨਪ੍ਰੀਤ ਸਿੰਘ ਬਹਿਕ ਫ਼ੱਤੂ, ਅਮਨਦੀਪ ਸਿੰਘ ਛਾਬੜਾ, ਨਛੱਤਰ ਸਿੰਘ ਸੰਧੂ ਮੱਲਾਂਵਾਲਾ, ਮਨਪ੍ਰੀਤ ਸਿੰਘ ਜੀਰਾ, ਮਹਿਕਦੀਪ ਸਿੰਘ, ਗੁਰਧਿਆਨ ਸਿੰਘ ਸਨੇਰ, ਹਰਪ੍ਰੀਤ ਸਿੰਘ, ਸਰਦੂਲ ਸਿੰਘ, ਬਲਵਿੰਦਰ ਸਿੰਘ, ਸ਼ਮਿੰਦਰ ਸਿੰਘ, ਅਜੇ ਮੱਲਾਂ ਵਾਲਾ, ਇੰਦਰਜੀਤ ਸਿੰਘ, ਨਾਇਬ ਸਿੰਘ, ਜਗਰੂਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ। 09 ਐਫ.ਜੈਡ.ਆਰ.17. ਜ਼ੀਰਾ ਵਿਖੇ ਰੈਲੀ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ। 09 ਐਫ.ਜੈਡ.ਆਰ.18. ਰੈਲੀ ਦੌਰਾਨ ਬੀਬਾ ਬਾਦਲ ਤੇ ਪਾਰਟੀ ਆਗੂ ਤੇ ਵਰਕਰ ਮੰਗ ਪੱਤਰ ਸੌਂਪਦੇ ਹੋਏ। ਤਸਵੀਰਾਂ. ਪ੍ਰਤਾਪ ਸਿੰਘ ਹੀਰਾ
ਪਿਛਲੀ ਖ਼ਬਰ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ਸੇਵਾ-ਮੁਕਤ ਸੁਪਰਡੈਂਟ ਗੁਰਸੇਵਕ ਸਿੰਘ ਵਿਲਖੂ ਦਾ ਸਨਮਾਨ ਅਗਲੀ ਖ਼ਬਰ ਟਰਾਲੇ ਦੀ ਲਪੇਟ ’ਚ ਆਉਣ ਨਾਲ ਮਾਂ ਪੁੱਤਰ ਦੀ ਮੌਤ, ਪਿਤਾ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।