* ਪਿਛਲੀ ਚੈਕਿੰਗ ਦੌਰਾਨ ਦਿੱਤੀਆਂ ਹਦਾਇਤਾਂ ਦਾ ਹੋਇਆ ਅਸਰ * ਢਾਬਿਆਂ ’ਚ ਸਫ਼ਾਈ ਅਤੇ ਫੂਡ ਸੇਫਟੀ ਮਿਆਰਾਂ ’ਚ ਨਜ਼ਰ ਆਇਆ ਸੁਧਾਰ
ਫ਼ਿਰੋਜ਼ਪੁਰ,24 ਸਤੰਬਰ (ਕੁਲਬੀਰ ਸਿੰਘ ਸੋਢੀ)- ਫੂਡ ਸੇਫਟੀ ਵਿਭਾਗ ਫ਼ਿਰੋਜ਼ਪੁਰ ਵਲੋਂ ਬਾਜ ਵਾਲਾ ਚੌਕ ਵਿਖੇ ਢਾਬਿਆਂ ਦੀ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਪਿਛਲੀ ਜਾਂਚ ਸਮੇਂ ਦਿੱਤੀਆਂ ਹਦਾਇਤਾਂ ਦਾ ਅਸਰ ਦੇਖਣ ਨੂੰ ਮਿਲਿਆ। ਵਿਭਾਗ ਵਲੋਂ ਪਹਿਲਾਂ ਕੀਤੀ ਗਈ ਚੈਕਿੰਗ ਦੌਰਾਨ ਢਾਬਾ ਸੰਚਾਲਕਾਂ ਨੂੰ ਸਫਾਈ-ਸਵੱਛਤਾ ਤੇ ਫੂਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਜਾਰੀ ਕਰਦਿਆਂ ਕਮੀਆਂ ਦੂਰ ਕਰਨ ਵਾਸਤੇ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ।
ਫ
ਫੂਡ ਸੇਫਟੀ ਵਿਭਾਗ ਦੀ ਟੀਮ ਵਲੋਂ ਢਾਬਿਆਂ ਦੀ ਕੀਤੀ ਗਈ ਅਚਨਚੇਤ ਚੈਕਿੰਗ ਦਾ ਦ੍ਰਿਸ਼। ਅਜੀਤ ਤਸਵੀਰ
25-09-2026
ਫ਼ਿਰੋਜ਼ਪੁਰ,24 ਸਤੰਬਰ (ਕੁਲਬੀਰ ਸਿੰਘ ਸੋਢੀ)- ਫੂਡ ਸੇਫਟੀ ਵਿਭਾਗ ਫ਼ਿਰੋਜ਼ਪੁਰ ਵਲੋਂ ਬਾਜ ਵਾਲਾ ਚੌਕ ਵਿਖੇ ਢਾਬਿਆਂ ਦੀ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ ਪਿਛਲੀ ਜਾਂਚ ਸਮੇਂ ਦਿੱਤੀਆਂ ਹਦਾਇਤਾਂ ਦਾ ਅਸਰ ਦੇਖਣ ਨੂੰ ਮਿਲਿਆ। ਵਿਭਾਗ ਵਲੋਂ ਪਹਿਲਾਂ ਕੀਤੀ ਗਈ ਚੈਕਿੰਗ ਦੌਰਾਨ ਢਾਬਾ ਸੰਚਾਲਕਾਂ ਨੂੰ ਸਫਾਈ-ਸਵੱਛਤਾ ਤੇ ਫੂਡ ਸੇਫਟੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਜਾਰੀ ਕਰਦਿਆਂ ਕਮੀਆਂ ਦੂਰ ਕਰਨ ਵਾਸਤੇ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ। ਇਸੇ ਤਹਿਤ ਬੀਤੇ ਦਿਨ ਦੇਰ ਸ਼ਾਮ ਨੂੰ ਵਿਭਾਗ ਦੀ ਟੀਮ ਵਲੋਂ ਬਾਜ਼ ਵਾਲਾ ਚੌਕ ਵਿਖੇ ਮੁੜ ਅਚਨਚੇਤ ਚੈਕਿੰਗ ਕੀਤੀ ਗਈ। ਜਾਂਚ ਦੌਰਾਨ ਜ਼ਿਆਦਾਤਰ ਢਾਬਿਆਂ ਵਿਚ ਸਫਾਈ ਤੇ ਸਵੱਛਤਾ ਦੇ ਮਾਪਦੰਡਾਂ ਵਿਚ ਪਹਿਲਾਂ ਦੇ ਮੁਕਾਬਲੇ ਸੁਧਾਰ ਪਾਇਆ ਗਿਆ। ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਢੱਕ ਕੇ ਰੱਖਿਆ ਗਿਆ ਸੀ ਤੇ ਭੋਜਨ ਤਿਆਰ ਕਰਨ ਵਾਲੀਆਂ ਥਾਵਾਂ ਦੀ ਸਫਾਈ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਸੀ। ਚੈਕਿੰਗ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਿਛਲੀ ਜਾਂਚ ਸਮੇਂ ਪਾਈਆਂ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਢਾਬਾ ਸੰਚਾਲਕਾਂ ਵਲੋਂ ਯਤਨ ਕੀਤੇ ਗਏ ਹਨ। ਇਸਦੇ ਨਾਲ ਜੰਗ ਲੱਗੀਆਂ ਜਾਂ ਖਰਾਬ ਧਾਤੂ ਵਸਤੂਆਂ ਦੀ ਹਾਲਤ ਵਿਚ ਸੁਧਾਰ ਕੀਤਾ ਗਿਆ ਸੀ ਤੇ ਰਸੋਈ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਵਲੋਂ ਐਪਰਨ, ਕੈਪ ਤੇ ਦਸਤਾਨਿਆਂ ਦੀ ਵਰਤੋਂ ਵੀ ਸਾਫ਼-ਸੁਥਰੀ ਹਾਲਤ ਵਿਚ ਕੀਤੀ ਜਾ ਰਹੀ ਸੀ। ਫੂਡ ਸੇਫਟੀ ਵਿਭਾਗ ਵਲੋਂ ਢਾਬਾ ਸੰਚਾਲਕਾਂ ਵਲੋਂ ਦਿੱਤੇ ਸਹਿਯੋਗ ਤੇ ਪਹਿਲਾਂ ਜਾਰੀ ਹਦਾਇਤਾਂ ਨੂੰ ਗੰਭੀਰਤਾ ਨਾਲ ਲਾਗੂ ਕਰਨ ਲਈ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ ਗਈ। ਵਿਭਾਗ ਵਲੋਂ ਢਾਬਾ ਤੇ ਰੈਸਟੋਰੈਂਟ ਸੰਚਾਲਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਰਸੋਈ, ਬਰਤਨਾਂ, ਖਾਣ-ਪੀਣ ਵਾਲੀਆਂ ਵਸਤੂਆਂ ਤੇ ਕਰਮਚਾਰੀਆਂ ਦੀ ਨਿੱਜੀ ਸਫਾਈ ਦਾ ਵਿਸ਼ੇਸ਼ ਧਿਆਨ ਰੱਖਣ ਤੇ ਫੂਡ ਸੇਫਟੀ ਦੇ ਮਾਪਦੰਡਾਂ ਨੂੰ ਸਿਰਫ਼ ਚੈਕਿੰਗ ਦੌਰਾਨ ਹੀ ਨਹੀਂ, ਬਲਕਿ ਰੋਜ਼ਾਨਾ ਅਮਲ ਵਿਚ ਲਾਗੂ ਰੱਖਣ। ਫੂਡ ਸੇਫਟੀ ਵਿਭਾਗ ਦੀ ਟੀਮ ਨੇ ਸਪੱਸ਼ਟ ਕੀਤਾ ਕਿ ਜਿੱਥੇ ਵੀ ਫੂਡ ਸੇਫਟੀ ਨਿਯਮਾਂ ਦੀ ਉਲੰਘਣਾ ਪਾਈ ਜਾਵੇਗੀ। ਉੱਥੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।