ਫੂਡ ਸੇਫਟੀ ਵਿਭਾਗ ਵਲੋਂ ਨਕਲੀ ਦੁੱਧ ਤੇ ਮਿਲਾਵਟਖੋਰੀ ਵਿਰੁੱਧ ਫ਼ਿਰੋਜ਼ਪੁਰ ਵਾਸੀਆਂ ਨੂੰ ਇੱਕਜੁੱਟ ਹੋਣ ਦੀ ਅਪੀਲ
ਫ਼ਿਰੋਜ਼ਪੁਰ,19 ਅਕਤੂਬਰ (ਕੁਲਬੀਰ ਸਿੰਘ ਸੋਢੀ)- ਤਿਉਹਾਰਾਂ ਦੇ ਮੱਦੇਨਜ਼ਰ ਦੁੱਧ ਤੇ ਦੁੱਧ ਤੋਂ ਤਿਆਰ ਹੋਣ ਵਾਲੇ ਉਤਪਾਦਾਂ ’ਚ ਮਿਲਾਵਟ ਦੀ ਸੰਭਾਵਨਾ ਨੂੰ ਦੇਖਦਿਆਂ ਫ਼ਿਰੋਜ਼ਪੁਰ ਵਾਸੀਆਂ, ਸਮਾਜ ਸੇਵੀ ਸੰਸਥਾਵਾਂ, ਐੱਨ. ਜੀ.
ਫ
ਫੂਡ ਸੇਫ਼ਟੀ ਅਧਿਕਾਰੀ ਅਭਿਨਵ ਖੋਸਲਾ
20-10-2026
ਫ਼ਿਰੋਜ਼ਪੁਰ,19 ਅਕਤੂਬਰ (ਕੁਲਬੀਰ ਸਿੰਘ ਸੋਢੀ)- ਤਿਉਹਾਰਾਂ ਦੇ ਮੱਦੇਨਜ਼ਰ ਦੁੱਧ ਤੇ ਦੁੱਧ ਤੋਂ ਤਿਆਰ ਹੋਣ ਵਾਲੇ ਉਤਪਾਦਾਂ ’ਚ ਮਿਲਾਵਟ ਦੀ ਸੰਭਾਵਨਾ ਨੂੰ ਦੇਖਦਿਆਂ ਫ਼ਿਰੋਜ਼ਪੁਰ ਵਾਸੀਆਂ, ਸਮਾਜ ਸੇਵੀ ਸੰਸਥਾਵਾਂ, ਐੱਨ.ਜੀ.ਓਜ਼, ਵਪਾਰ ਮੰਡਲਾਂ ਤੇ ਵੱਖ-ਵੱਖ ਜਥੇਬੰਦੀਆਂ ਨੂੰ ਮਿਲਾਵਟਖੋਰੀ ਵਿਰੁੱਧ ਇਕਜੁੱਟ ਹੋਣ ਦੀ ਫੂਡ ਸੇਫ਼ਟੀ ਅਧਿਕਾਰੀ ਅਭਿਨਵ ਖੋਸਲਾ ਵਲੋਂ ਅਪੀਲ ਕੀਤੀ ਗਈ ਹੈ। ਇਸ ਸੰਬੰਧੀ ਉਨ੍ਹਾਂ ਵਲੋਂ ਜ਼ੋਰ ਦਿੱਤਾ ਗਿਆ ਕਿ ਸਿਰਫ਼ ਘਰਾਂ ਤੱਕ ਮੋਟਰਸਾਈਕਲਾਂ ਤੇ ਗੱਡੀਆਂ ਰਾਹੀਂ ਦੁੱਧ ਪਹੁੰਚਾਉਣ ਵਾਲੇ ਵਿਕਰੇਤਾਵਾਂ ਦੀ ਜਾਂਚ ਹੀ ਕਾਫ਼ੀ ਨਹੀਂ, ਸਗੋਂ ਦੁੱਧ ਇਕੱਠਾ ਕਰਨ ਤੋਂ ਲੈ ਕੇ ਉਸ ਦੀ ਸਪਲਾਈ ਤੇ ਡੇਅਰੀ ਉਤਪਾਦਾਂ ਦੇ ਨਿਰਮਾਣ ਅਤੇ ਵਿਕਰੀ ਤੱਕ ਪੂਰੀ ਸਪਲਾਈ ਚੇਨ ਦੀ ਨਿਰਪੱਖ ਜਾਂਚ ਵੀ ਜ਼ਰੂਰੀ ਹੈ। ਫ਼ਿਰੋਜ਼ਪੁਰ ਦੇ ਸਮੂਹ ਹੋਲਸੇਲਰਾਂ, ਡੇਅਰੀ ਉਤਪਾਦਾਂ ਦੇ ਸਪਲਾਇਰਾਂ ਅਤੇ ਦੁੱਧ ਨਾਲ ਸਬੰਧਿਤ ਸਾਮਾਨ ਦਾ ਕਾਰੋਬਾਰ ਕਰਨ ਵਾਲੇ ਵਪਾਰੀਆਂ ਨੂੰ ਇੰਸਪੈਕਟਰ ਅਭਿਨਵ ਖੋਸਲਾ ਨੇ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਤੋਂ ਪਹਿਲਾਂ ਆਪਣੇ ਸਟਾਕ, ਖਰੀਦ-ਵਿਕਰੀ ਦੇ ਰਿਕਾਰਡ ਤੇ ਸਪਲਾਈ ਕੀਤੇ ਜਾ ਰਹੇ ਉਤਪਾਦਾਂ ਦੀ ਗੁਣਵੱਤਾ ਦੀ ਜਾਂਚ ਯਕੀਨੀ ਬਣਾਉਣ। ਜੇਕਰ ਕੋਈ ਉਤਪਾਦ ਸ਼ੱਕੀ ਜਾਂ ਨਿਰਧਾਰਿਤ ਮਿਆਰਾਂ ਦੇ ਅਨੁਕੂਲ ਨਾ ਹੋਵੇ ਤਾਂ ਉਸ ਦੀ ਵਿਕਰੀ ਅਤੇ ਸਪਲਾਈ ਰੋਕ ਕੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇ ਤੇ ਸਬੰਧਿਤ ਫੂਡ ਸੇਫ਼ਟੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ। ਵਪਾਰ ਮੰਡਲਾਂ ਨੂੰ ਵੀ ਆਪਣੇ ਮੈਂਬਰਾਂ ਨੂੰ ਜਾਗਰੂਕ ਕਰਨ ਤੇ ਸ਼ੱਕੀ ਡੇਅਰੀ ਉਤਪਾਦਾਂ ਜਾਂ ਮਿਲਾਵਟ ਲਈ ਵਰਤੀ ਜਾ ਸਕਣ ਵਾਲੀ ਗੈਰ-ਕਾਨੂੰਨੀ ਸਮਗ੍ਰੀ ਦੀ ਸਪਲਾਈ ਰੋਕਣ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ। ਜੇਕਰ ਕਿਸੇ ਵਪਾਰੀ ਦੀ ਮਿਲਾਵਟਖੋਰੀ ਵਿਚ ਸ਼ਮੂਲੀਅਤ ਜਾਂ ਗੈਰ-ਕਾਨੂੰਨੀ ਸਮਗ੍ਰੀ ਦੀ ਸਪਲਾਈ ਸਬੰਧੀ ਸਬੂਤ ਸਾਹਮਣੇ ਆਉਂਦੇ ਹਨ ਤਾਂ ਉਸ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ।