21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਫ਼ਿਰੋਜ਼ਪੁਰ ’ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਸੈਨੇਟ ਚੋਣ ਦੀ ਵੋਟਿੰਗ

ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗ੍ਰੈਜੂਏਟ ਹਲਕੇ ਤੋਂ 15 ਮੈਂਬਰੀ ਸੈਨੇਟ ਦੀ ਚੋਣ ਲਈ ਫ਼ਿਰੋਜ਼ਪੁਰ ਵਿਚ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਸੈਨੇਟ ਦੀਆਂ 15 ਸੀਟਾਂ ਲਈ ਪੰਜਾਬ ਭਰ ਵਿਚ ਕੁੱਲ 51 ਉਮੀਦਵਾਰ ਚੋਣ ਮੈਦਾਨ ਵਿਚ ਸਨ ਜਿਨ੍ਹਾਂ ਵਿਚ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਦੋ ਉਮੀਦਵਾਰਾਂ ਵਲੋਂ ਵੀ ਆਪਣੀ ਕਿਸਮਤ ਅਜਮਾਈ ਗਈ।

ਵੋਟ ਪਾਉਣ ਤੋਂ ਬਾਅਦ ਪੋਲਿੰਗ ਬੂਥ ਤੋਂ ਬਾਹਰ ਆਉਂਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨਾਲ ਏ.ਡੀ.ਏ. ਬਲਜੀਤ ਸਿੰਘ ਅਤੇ ਹੋਰ। (ਸੱਜੇ) ਆਪਣੀ ਵੋਟ ਪਾਉਣ ਉਪਰੰਤ ਵੋਟਰਾਂ ਦਾ ਧੰਨਵਾਦ ਕਰਦੇ ਰੂਪਕਮਲ ਚਾਵਲਾ ਕੰਬੋਜ। ਤਸਵੀਰਾਂ: ਗੁਰਿੰਦਰ ਸਿੰਘ 21-09-2026
ਫ਼ਿਰੋਜ਼ਪੁਰ, 20 ਸਤੰਬਰ (ਗੁਰਿੰਦਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗ੍ਰੈਜੂਏਟ ਹਲਕੇ ਤੋਂ 15 ਮੈਂਬਰੀ ਸੈਨੇਟ ਦੀ ਚੋਣ ਲਈ ਫ਼ਿਰੋਜ਼ਪੁਰ ਵਿਚ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਿਆ। ਸੈਨੇਟ ਦੀਆਂ 15 ਸੀਟਾਂ ਲਈ ਪੰਜਾਬ ਭਰ ਵਿਚ ਕੁੱਲ 51 ਉਮੀਦਵਾਰ ਚੋਣ ਮੈਦਾਨ ਵਿਚ ਸਨ ਜਿਨ੍ਹਾਂ ਵਿਚ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਦੋ ਉਮੀਦਵਾਰਾਂ ਵਲੋਂ ਵੀ ਆਪਣੀ ਕਿਸਮਤ ਅਜਮਾਈ ਗਈ। ਸਵੇਰੇ 8 ਵਜੇ ਸ਼ੁਰੂ ਹੋਈ ਵੋਟਿੰਗ ਦੇ ਪਹਿਲੇ ਪੜਾਅ ਦੌਰਾਨ ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਆਮਦ ਕੁਝ ਸੁਸਤ ਰਹੀ ਪਰ ਦੁਪਹਿਰ ਬਾਅਦ ਵੋਟਿੰਗ ਨੇ ਰਫ਼ਤਾਰ ਫੜ ਲਈ। ਵੱਖ-ਵੱਖ ਪੋਲਿੰਗ ਕੇਂਦਰਾਂ ’ਤੇ ਗ੍ਰੈਜੂਏਟ ਵੋਟਰਾਂ ਦੀ ਗਿਣਤੀ ਵਧਦੀ ਗਈ ਅਤੇ ਸ਼ਾਮ 5 ਵਜੇ ਤੱਕ ਬੂਥਾਂ ’ਤੇ ਵੋਟਰਾਂ ਦੀ ਭਰਵੀਂ ਹਾਜ਼ਰੀ ਦੇਖਣ ਨੂੰ ਮਿਲੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਟ ਵੋਟਰਾਂ ਵਲੋਂ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਦਿਆਂ ਸੈਨੇਟ ਚੋਣ ਵਿਚ ਉਤਸ਼ਾਹ ਨਾਲ ਭਾਗ ਲਿਆ ਗਿਆ। ਫ਼ਿਰੋਜ਼ਪੁਰ ਤੋਂ ਚੋਣ ਮੈਦਾਨ ਵਿਚ ਉਤਰੀ ਇਕਲੌਤੀ ਮਹਿਲਾ ਉਮੀਦਵਾਰ ਰੂਪਕਮਲ ਚਾਵਲਾ ਕੰਬੋਜ ਨੇ ਵੋਟਿੰਗ ਪ੍ਰਕਿਰਿਆ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਸਮੂਹ ਵੋਟਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਵੋਟਰਾਂ ਵਲੋਂ ਮਿਲਿਆ ਸਹਿਯੋਗ ਤੇ ਹੌਸਲਾ ਉਨ੍ਹਾਂ ਲਈ ਮਹੱਤਵਪੂਰਨ ਰਿਹਾ ਹੈ। ਉਨ੍ਹਾਂ ਹਰ ਉਸ ਵੋਟਰ ਦਾ ਧੰਨਵਾਦ ਕੀਤਾ ਜਿਸ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਵੋਟ ਦੇ ਹੱਕ ਦੀ ਵਰਤੋਂ ਕੀਤੀ। ਸੈਨੇਟ ਚੋਣ ਲਈ ਹੋਈ ਵੋਟਿੰਗ ਦੌਰਾਨ ਪੋਲਿੰਗ ਕੇਂਦਰਾਂ ਦੇ ਆਲੇ-ਦੁਆਲੇ ਉਮੀਦਵਾਰਾਂ ਦੇ ਸਮਰਥਕ ਵੀ ਸਰਗਰਮ ਨਜ਼ਰ ਆਏ। ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਹੁਣ ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਨਜ਼ਰਾਂ 23 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਵੋਟਾਂ ਦੀ ਗਿਣਤੀ ਤੇ ਆਉਣ ਵਾਲੇ ਚੋਣ ਨਤੀਜਿਆਂ ’ਤੇ ਟਿਕ ਗਈਆਂ ਹਨ।
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਸੈਨੇਟ ਚੋਣ ਲਈ ਫ਼ਾਜ਼ਿਲਕਾ ’ਚ ਸ਼ਾਂਤੀਪੂਰਵਕ ਹੋਈ ਵੋਟਿੰਗ ਅਗਲੀ ਖ਼ਬਰ ਮੱਖੂ ’ਚ ਫੂਡ ਸੇਫਟੀ ਵਿਭਾਗ ਵਲੋਂ 140 ਕਿੱਲੋ ਪਨੀਰ ਜ਼ਬਤ ਸੈਂਪਲ ਰਿਪੋਰਟ ਆਉਣ ਮਗਰੋਂ ਹੋਵੇਗੀ ਅਗਲੀ ਕਾਰਵਾਈ- ਅਭਿਨਵ ਖੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।