06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਅਧਿਆਪਕ ਦਿਵਸ ਮੌਕੇ ਡੀ.ਸੀ.ਐਮ ਗਰੁੱਪ ਦੇ ਸਕੂਲਾਂ ਵਿਚ ਵਧੀਆ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਦਾ ਸਨਮਾਨ

ਫ਼ਿਰੋਜ਼ਪੁਰ, 5 ਸਤੰਬਰ (ਗੁਰਿੰਦਰ ਸਿੰਘ)-ਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ’ਤੇ ਡੀ. ਸੀ.

ਅਜੀਤ ਡੈਸਕ 06-09-2026

ਫ਼ਿਰੋਜ਼ਪੁਰ, 5 ਸਤੰਬਰ (ਗੁਰਿੰਦਰ ਸਿੰਘ)-ਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ’ਤੇ ਡੀ.ਸੀ.ਐਮ ਗਰੁੱਪ ਆਫ ਸਕੂਲਜ਼ ਵਲੋਂ ਆਪਣੇ ਵੱਖ-ਵੱਖ ਸਕੂਲਾਂ ਵਿਚ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਸ ਦੌਰਾਨ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਮਿਹਨਤ ਅਤੇ ਸਿੱਖਿਆ ਦੇ ਖੇਤਰ ਵਿਚ ਯੋਗਦਾਨ ਨੂੰ ਸਲਾਮ ਕੀਤਾ ਗਿਆ। ਵੱਖ-ਵੱਖ ਗਤੀਵਿਧੀਆਂ, ਸੱਭਿਆਚਾਰਕ ਪ੍ਰੋਗਰਾਮਾਂ ਅਤੇ ਮਨੋਰੰਜਕ ਖੇਡਾਂ ਰਾਹੀਂ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਅਧਿਆਪਕਾਂ ਨੂੰ ਤਣਾਅ ਮੁਕਤ ਤੇ ਖੁਸ਼ਹਾਲ ਜੀਵਨ ਜਿਊਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਆਰਟ ਆਫ਼ ਲਿਵਿੰਗ ਵਲੋਂ ‘ਹੈਲਥ ਐਂਡ ਹੈਪੀਨੈੱਸ ਵਰਕਸ਼ਾਪ’ ਕਰਵਾਈ ਗਈ। ਇਸ ਮੌਕੇ ਪ੍ਰਵੀਣ ਸੁਖੀਜਾ, ਗੀਤਿਕਾ, ਕਿਰਨਦੀਪ ਸੋਖੀ, ਮਨਪ੍ਰੀਤ ਲੂੰਬਾ ਅਤੇ ਰਾਜੀਵ ਸੇਤੀਆ ਵਿਸ਼ੇਸ਼ ਤੌਰ ’ਤੇ ਪਹੁੰਚੇ। ਸਕੂਲ ਪ੍ਰਸ਼ਾਸਨ ਵਲੋਂ ਆਰਟ ਆਫ ਲਿਵਿੰਗ ਦੀ ਟੀਮ ਤੇ ਅਧਿਆਪਕਾਂ ਦਾ ਵੀ ਸਨਮਾਨ ਕੀਤਾ ਗਿਆ। ਡੀ.ਸੀ.ਐਮ. ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਸਰਵਪੱਲੀ ਡਾ. ਰਾਧਾਕ੍ਰਿਸ਼ਨਨ ਦੀ ਪ੍ਰਤਿਮਾ ਅੱਗੇ ਪੁਸ਼ਪਾਂਜਲੀ ਭੇਟ ਕਰਕੇ ਕੀਤੀ ਗਈ। ਸਮਾਗਮ ਦੌਰਾਨ ਅਧਿਆਪਿਕਾ ਗਾਇਤਰੀ ਨੂੰ ‘ਲਾਂਗੈਸਟ ਟੀਚਰ ਐਵਾਰਡ’ ਤੇ ਗੁਰਮਨ ਨੂੰ ‘100 ਫ਼ੀਸਦੀ ਅਟੈਂਡੈਂਸ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਵਲੋਂ ਹੋਰ ਅਧਿਆਪਕਾਂ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਪ੍ਰਿੰਸੀਪਲ ਮਧੁ ਚੋਪੜਾ, ਜੀ.ਐਮ. ਮਨਰੀਤ ਸਿੰਘ, ਡੀ.ਜੀ.ਐਮ. ਗਗਨਦੀਪ ਕੌਰ, ਹੈੱਡਮਿਸਟ੍ਰੈੱਸ ਰਾਬੀਆ ਬਜਾਜ ਤੇ ਏ.ਵੀ.ਪੀ. ਐਲੀਮੈਂਟਰੀ ਸੋਨੀਆ ਗੁਲਾਟੀ ਸਮੇਤ ਹੋਰ ਅਧਿਕਾਰੀ ਤੇ ਅਧਿਆਪਕ ਮੌਜੂਦ ਸਨ। ਇਸੇ ਤਰ੍ਹਾਂ ਦਾਸ ਐਂਡ ਬ੍ਰਾਊਨ ਵਰਲਡ ਸਕੂਲ ਵਿਚ ਪ੍ਰਿੰਸੀਪਲ ਰੁਚੀ ਪਾਂਡੇ ਦੀ ਅਗਵਾਈ ਵਿਚ ਅਧਿਆਪਕਾਂ ਦੇ ਸਨਮਾਨ ਵਿਚ ਵਿਸ਼ੇਸ਼ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ। ਉਪਰੰਤ ਪ੍ਰਿੰਸੀਪਲ ਨੇ ਅਧਿਆਪਕਾਂ ਨੂੰ ਸੰਬੋਧਨ ਕੀਤਾ।

ਪਿਛਲੀ ਖ਼ਬਰ 9 ਵਾਰਡਾਂ ਦੀ ਸੀਵਰੇਜ ਸਮੱਸਿਆ ਨੂੰ ਲੈ ਕੇ ਭਾਜਪਾ ਆਗੂ ਦੀਪਕ ਸ਼ਰਮਾ ਨੇ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਵਲੋਂ ਮੰਗਾਂ ਨਾ ਮੰਨਣ ’ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।