24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਥਾਣਾ ਸਿਟੀ ਜ਼ੀਰਾ ਮੁਖੀ ਬਰਾੜ ਨੂੰ ਸਦਮਾ, ਪਿਤਾ ਦਾ ਦਿਹਾਂਤ ਸਵ.ਬੋਹੜ ਸਿੰਘ ਲਾਇਨਜ਼ ਕਲੱਬ ਵਲੋਂ ਕ੍ਰਿਕਟ ਟੂਰਨਾਮੈਂਟ ਕਮੇਟੀ ਨੂੰ 3100 ਰੁਪਏ ਦੀ ਰਾਸ਼ੀ ਭੇਟ

ਗੁਰੂਹਰਸਹਾਏ, 22 ਅਗਸਤ (ਕਪਿਲ ਕੰਧਾਰੀ)-ਸ਼ਹਿਰ ਦੀ ਦਾਣਾ ਮੰਡੀ ਵਿਚ ਕ੍ਰਿਕਟ ਪ੍ਰੇਮੀਆਂ ਵਲੋਂ ਕਾਕਾ ਜੁਲਫਕਾਰ ਰੇਲਵੇ ਬਸਤੀ ਅਤੇ ਬਰਾਵੋ ਫਿਰੋਜ਼ਪੁਰ ਦੀ ਯਾਦ ’ਚ ਦੂਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ ਕੁੱਲ 36 ਟੀਮਾਂ ਭਾਗ ਲੈ ਰਹੀਆਂ ਹਨ।

ਲਾਇਨਜ਼ ਕਲੱਬ ਦੇ ਅਹੁਦੇਦਾਰ ਟੂਰਨਾਮੈਂਟ ਕਮੇਟੀ ਨੂੰ 3100 ਦਾ ਚੈੱਕ ਭੇਟ ਕਰਦੇ ਹੋਏ। ਤਸਵੀਰ-ਕਪਿਲ ਕੰਧਾਰੀ 23-08-2026
ਗੁਰੂਹਰਸਹਾਏ, 22 ਅਗਸਤ (ਕਪਿਲ ਕੰਧਾਰੀ)-ਸ਼ਹਿਰ ਦੀ ਦਾਣਾ ਮੰਡੀ ਵਿਚ ਕ੍ਰਿਕਟ ਪ੍ਰੇਮੀਆਂ ਵਲੋਂ ਕਾਕਾ ਜੁਲਫਕਾਰ ਰੇਲਵੇ ਬਸਤੀ ਅਤੇ ਬਰਾਵੋ ਫਿਰੋਜ਼ਪੁਰ ਦੀ ਯਾਦ ’ਚ ਦੂਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ ਕੁੱਲ 36 ਟੀਮਾਂ ਭਾਗ ਲੈ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟੂਰਨਾਮੈਂਟ ਕਮੇਟੀ ਦੇ ਮੈਂਬਰ ਹਰਮਨ, ਮਧੂ, ਜੁੱਗੀ, ਸੌਰਭ, ਅੰਕੁਸ਼ ਚੋਪੜਾ ਅਤੇ ਰਚੀਤ ਸੋਢੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਕੋਸਕੋ ਦੀ ਗੇਂਦ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਸ਼ਨੀਵਾਰ ਅਤੇ ਐਤਵਾਰ ਦੋ ਦਿਨ ਤੱਕ ਚੱਲੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੀ ਜੇਤੂ ਟੀਮ ਨੂੰ 2 1 ਹਜ਼ਾਰ ਰੁਪਏ, ਉਪ ਜੇਤੂ ਟੀਮ ਨੂੰ 11 ਹਜ਼ਾਰ ਰੁਪਏ ਅਤੇ ਤੀਜੇ ਤੇ ਚੌਥੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਵੀ 1100 ਰੁਪਏ ਦੇ ਇਨਾਮ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੈਸਟ ਬੈਟਸਮੈਨ ਅਤੇ ਬੈਸਟ ਬੋਲਰ ਨੂੰ 1100-1100 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਟੂਰਨਾਮੈਂਟ ਵਿਚ ਪਹੁੰਚੇ ਲਾਇੰਸ ਕਲੱਬ ਦੇ ਪ੍ਰਧਾਨ ਗੌਰਵ ਸਚਦੇਵਾ, ਰਣਬੀਰ ਧਵਨ ਅਤੇ ਵਰੁਣ ਗਾਵੜੀ ਨੇ ਕਲੱਬ ਵਲੋਂ 3100 ਰੁਪਏ ਦਾ ਚੈੱਕ ਟੂਰਨਾਮੈਂਟ ਕਮੇਟੀ ਦੇ ਮੈਂਬਰਾਂ ਨੂੰ ਭੇਟ ਕੀਤਾ। ਟੂਰਨਾਮੈਂਟ ਕਮੇਟੀ ਦੇ ਮੈਂਬਰਾਂ ਨੇ ਲਾਇੰਸ ਕਲੱਬ ਦੇ ਸਾਰੇ ਮੈਂਬਰਾਂ ਰਾਜਨ ਮੋਂਗਾ, ਲੱਕੀ ਤਨੇਜਾ, ਪ੍ਰਸ਼ਾਂਤ ਖੇੜਾ, ਸੰਦੀਪ ਧਵਨ, ਸਾਜਨ ਸਚਦੇਵਾ, ਲਾਡੀ ਭੰਡਾਰੀ, ਅਮਿਤ ਅਰੋੜਾ, ਰੁਸਤਮ, ਰਾਹੁਲ ਬਜਾਜ, ਮਨੂ ਮੋਂਗਾ, ਗੁਰਪ੍ਰੀਤ ਸਿੰਘ, ਰਾਕੇਸ਼ ਮੋਂਗਾ ਅਤੇ ਰੋਹਨ ਚਲਾਣਾ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸ੍ਰੀ ਖਾਟੂ ਸ਼ਾਮ ਦੇ ਦਰਬਾਰ ਵਿਖੇ ਕੀਰਤਨ ਅੱਜ ਅਗਲੀ ਖ਼ਬਰ ਸ਼ੇਰੇ-ਪੰਜਾਬ ਵਰਕਰ ਯੂਨੀਅਨ ਟੋਲ ਪਲਾਜ਼ਾ ਚੌਂਕੀਮਾਨ ਦਾ ਸਰਬਸੰਮਤੀ ਨਾਲ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।