06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

59 ਵਾਂ ਸਾਲਾਨਾ ਝੰਡਾ ਸ਼ੋਭਾ ਯਾਤਰਾ ਭਲਕੇ ਅਤੇ ਵਿਸ਼ਾਲ ਭਗਵਤੀ ਜਾਗਰਣ 8 ਨੂੰ

ਗੁਰੂਹਰਸਹਾਏ, 5 ਅਗਸਤ (ਕਪਿਲ ਕੰਧਾਰੀ)-ਸ਼ਹਿਰ ਦੇ ਪ੍ਰਾਚੀਨ ਅਤੇ ਪ੍ਰਸਿੱਧ ਮਾਤਾ ਜੱਜਲ ਵਾਲੀ ਮੰਦਰ ਵਿਖੇ ਸਾਵਣ ਮਹੀਨੇ ਦੇ ਪਾਵਨ ਮੌਕੇ ਮਾਤਾ ਚਿੰਤਪੁਰਨੀ ਜੀ ਦਾ 59ਵਾਂ ਸਾਲਾਨਾ ਝੰਡਾ ਸ਼ੋਭਾ ਯਾਤਰਾ ਅਤੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰਧਾਨ ਰਵੀ ਸ਼ਰਮਾ, ਪੰਡਿਤ ਜਗਤ ਰਾਮ, ਪੰਡਿਤ ਮੋਨੂ ਅਤੇ ਪੁਜਾਰੀ ਅੰਸ਼ ਸ਼ੁਕਲਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 59ਵਾਂ ਸਾਲਾਨਾ ਝੰਡਾ ਸ਼ੋਭਾ ਯਾਤਰਾ 7 ਅਗਸਤ (ਸ਼ੁੱਕਰਵਾਰ) ਸ਼ਾਮ 5 ਵਜੇ ਮੰਦਰ ਤੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕੱਢਿਆ ਜਾਵੇਗਾ।

ਅਜੀਤ ਡੈਸਕ 06-08-2026
ਗੁਰੂਹਰਸਹਾਏ, 5 ਅਗਸਤ (ਕਪਿਲ ਕੰਧਾਰੀ)-ਸ਼ਹਿਰ ਦੇ ਪ੍ਰਾਚੀਨ ਅਤੇ ਪ੍ਰਸਿੱਧ ਮਾਤਾ ਜੱਜਲ ਵਾਲੀ ਮੰਦਰ ਵਿਖੇ ਸਾਵਣ ਮਹੀਨੇ ਦੇ ਪਾਵਨ ਮੌਕੇ ਮਾਤਾ ਚਿੰਤਪੁਰਨੀ ਜੀ ਦਾ 59ਵਾਂ ਸਾਲਾਨਾ ਝੰਡਾ ਸ਼ੋਭਾ ਯਾਤਰਾ ਅਤੇ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਦਰ ਦੇ ਪ੍ਰਧਾਨ ਰਵੀ ਸ਼ਰਮਾ, ਪੰਡਿਤ ਜਗਤ ਰਾਮ, ਪੰਡਿਤ ਮੋਨੂ ਅਤੇ ਪੁਜਾਰੀ ਅੰਸ਼ ਸ਼ੁਕਲਾ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 59ਵਾਂ ਸਾਲਾਨਾ ਝੰਡਾ ਸ਼ੋਭਾ ਯਾਤਰਾ 7 ਅਗਸਤ (ਸ਼ੁੱਕਰਵਾਰ) ਸ਼ਾਮ 5 ਵਜੇ ਮੰਦਰ ਤੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕੱਢਿਆ ਜਾਵੇਗਾ। ਸ਼ੋਭਾ ਯਾਤਰਾ ਦੌਰਾਨ ਆਕਰਸ਼ਕ ਧਾਰਮਿਕ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਉਨ੍ਹਾਂ ਦੱਸਿਆ ਕਿ 8 ਅਗਸਤ (ਸ਼ਨੀਵਾਰ) ਰਾਤ 9 ਵਜੇ ਮੰਦਰ ਦੇ ਨਾਲ ਸਥਿਤ ਆਸ਼ੀਰਵਾਦ ਭਵਨ ਵਿਚ ਮਹਾਮਾਈ ਦਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਜਾਵੇਗਾ। ਇਸ ਮੌਕੇ ਬੇਬੀ ਸਾਬੀਆ ਐਂਡ ਪਾਰਟੀ ਮਾਤਾ ਦੀ ਮਹਿਮਾ ਦਾ ਗੁਣਗਾਨ ਕਰੇਗੀ, ਜਦਕਿ ਸ਼੍ਰੀ ਗਣੇਸ਼ ਵੰਦਨਾ ਅਤੇ ਤਾਰਾ ਰਾਣੀ ਦੀ ਅਮਰ ਕਥਾ ਦਾ ਗਾਇਨ ਬੱਚਾ ਐਂਡ ਪਾਰਟੀ ਵਲੋਂ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਮਹੰਤ ਬਿੱਟੂ ਮੋਂਗਾ, ਲਵੀ ਨਰੂਲਾ, ਲਾਡਾ ਮੋਂਗਾ, ਰਾਜਨ ਮਦਾਨ, ਸ਼ੈਂਕੀ, ਵਿੱਕੀ, ਨੀਲੂ ਸਮੇਤ ਹੋਰ ਸੇਵਾਦਾਰ ਵੀ ਹਾਜ਼ਰ ਰਹਿਣਗੇ। ਮੰਦਰ ਪ੍ਰਬੰਧਕਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਝੰਡਾ ਸ਼ੋਭਾ ਯਾਤਰਾ ਅਤੇ ਭਗਵਤੀ ਜਾਗਰਣ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਧਾਰਮਿਕ ਸਮਾਗਮ ਵਿਚ ਹਾਜ਼ਰੀ ਲਗਾ ਕੇ ਮਹਾਮਾਈ ਦਾ ਅਸ਼ੀਰਵਾਦ ਪ੍ਰਾਪਤ ਕਰਨ। ਸਮਾਗਮ ਦੌਰਾਨ ਸੰਗਤਾਂ ਲਈ ਅਟੁੱਟ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।
ਪਿਛਲੀ ਖ਼ਬਰ ਪੰਜਾਬ ਗੌਰਮੈਂਟ ਪੈਨਸ਼ਨਰ ਐਸੋਸੀਏਸ਼ਨ ਵਲੋਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਅਗਲੀ ਖ਼ਬਰ ਦਵਿੰਦਰ ਕੁਮਾਰ ਵਲੋਂ ਬਾਲ ਸੰਸਕਾਰ ਕੇਂਦਰਾਂ ਨੂੰ ਲੈ ਕੇ ਵਿਚਾਰ-ਵਟਾਂਦਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।