02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਇੰਪੀਰੀਅਲ ਸਕੂਲ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਅਬੋਹਰ, 1 ਅਗਸਤ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਐੱਸ.

ਅਜੀਤ ਡੈਸਕ 02-08-2026
ਅਬੋਹਰ, 1 ਅਗਸਤ (ਵਿਵੇਕ ਹੂੜੀਆ)-ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ ਖੁਈਆਂ ਸਰਵਰ ਦੇ ਵਿਦਿਆਰਥੀਆਂ ਨੇ ਜ਼ੋਨ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਐੱਸ.ਐੱਮ.ਐੱਸ.ਐੱਸ.ਐੱਸ. ਗਿੱਦੜਾਂ ਵਾਲੀ ਵਿਖੇ ਕਰਵਾਈ 70ਵੀਂ ਪੰਜਾਬ ਸਪੋਰਟਸ ਐਸੋਸੀਏਸ਼ਨ ਜ਼ੋਨ ਪੱਧਰੀ ਜੂਡੋ ਪ੍ਰਤੀਯੋਗਤਾ ਵਿਚ ਕੋਚ ਅਨੁਰਾਧਾ ਦੀ ਅਗਵਾਈ ਹੇਠ ਸਕੂਲ ਦੀਆਂ ਵਿਦਿਆਰਥਣਾਂ ਨੇ ਅੰਡਰ-14 ਵਰਗ ਵਿਚ 3 ਸੋਨ ਅਤੇ 3 ਚਾਂਦੀ ਦੇ ਤਗਮੇ,ਅੰਡਰ-17 ਵਰਗ ’ਚ 2 ਸੋਨ ’ਤੇ 3 ਚਾਂਦੀ ਦੇ ਤਗਮੇ ਹਾਸਲ ਕੀਤੇ। ਇਸ ਤੋਂ ਇਲਾਵਾ ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਹੋਏ ਜ਼ੋਨ ਪੱਧਰੀ ਕ੍ਰਿਕਟ ਮੁਕਾਬਲੇ ਵਿਚ ਅੰਡਰ-14 ਲੜਕਿਆਂ ਦੀ ਟੀਮ ਨੇ ਰਨਰ-ਅੱਪ ਰਹਿ ਕੇ ਚਾਂਦੀ ਦਾ ਤਗਮਾ ਜਿੱਤਿਆ। ਸਕੂਲ ’ਚ ਆਯੋਜਿਤ ਸਨਮਾਨ ਸਮਾਰੋਹ ਦੌਰਾਨ ਪ੍ਰਿੰਸੀਪਲ ਰਵੀ ਕੁਮਾਰ ਅਤੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਜੇਤੂ ਖਿਡਾਰੀਆਂ, ਕੋਚਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਪਿਛਲੀ ਖ਼ਬਰ ਬੱਲੂਆਣਾ ਸਕੂਲ ਦੇ ਪ੍ਰਿੰਸੀਪਲ ਸਿੱਖਿਆ ਮੰਤਰੀ ਵਲੋਂ ਸਨਮਾਨਿਤ ਅਗਲੀ ਖ਼ਬਰ ਜ਼ੋਨਲ ਚੈੱਸ ਮੁਕਾਬਲੇ ’ਚ ਜੀ.ਏ.ਵੀ. ਜੈਨ ਆਦਰਸ਼ ਵਿਦਿਆਲਿਆ ਦੀਆਂ ਵਿਦਿਆਰਥਣਾਂ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।