ਮੁੱਦਕੀ, 19 ਜੁਲਾਈ (ਭਾਰਤ ਭੂਸ਼ਨ ਅਗਰਵਾਲ)- ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਮਾਤਾ ਰਾਣੀ ਦੇ ਭਗਤਾਂ ਵਲੋਂ ਮਹਾਂਮਾਈ ਚਿੰਤਪੁਰਨੀ ਦਰਬਾਰ ਹਿਮਾਚਲ ਪ੍ਰਦੇਸ਼ ਤੋਂ ਮਾਤਾ ਜੀ ਦੀ ਪਵਿੱਤਰ ਜੋਤ ਮੁੱਦਕੀ ਵਿਖੇ ਲਿਆ ਕੇ ਲੋਹਾਮ ਰੋਡ ’ਤੇ ਸਥਿਤ ਬਾਬਾ ਖੇਤਰਪਾਲ ਮੰਦਰ ਵਿਚ ਸਥਾਪਿਤ ਕੀਤੀ ਗਈ। ਇਸ ਮੌਕੇ ਮਾਤਾ ਦੇ ਭਗਤਾਂ ਵਲੋਂ ਮਹਾਰਾਣੀ ਦੇ ਜੈਕਾਰਿਆਂ ਨਾਲ ਪੰਡਾਲ ਗੂੰਜ ਉੱਠਿਆ ਅਤੇ ਜਗ੍ਹਾ-ਜਗ੍ਹਾ ’ਤੇ ਪਵਿੱਤਰ ਜੋਤ ਅਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਕ੍ਰਿਸ਼ਨ ਕੁਮਾਰ ਅਤੇ ਬਾਬਾ ਅਮਿਤ ਕੁਮਾਰ ਨੇ ਦੱਸਿਆ ਕਿ ਆ ਰਹੇ ਸ਼ੁੱਭ ਨਵਰਾਤਿਆਂ ਦੇ ਸਬੰਧ ਵਿਚ ਇਸ ਜੋਤ ਨੂੰ ਸਥਾਪਿਤ ਕੀਤਾ ਗਿਆ ਹੈ ਅਤੇ ਮੰਦਰ ਵਿਚ ਰੋਜ਼ਾਨਾ ਮਹਾਂ ਰਾਣੀ ਦੀ ਚੌਂਕੀ ਲਗਾਈ ਜਾਵੇਗੀ ਅਤੇ ਸਵੇਰੇ-ਸ਼ਾਮ ਹਰ ਰੋਜ਼ ਮਹਾਂਮਾਈ ਦੀ ਆਰਤੀ ਹੋਵੇਗੀ। ਇਸ ਮੌਕੇ ਮਾਤਾ ਪੂਜਾ ਰਾਣੀ ਮਨਚੰਦਾ, ਮਿਲਨ ਮਨਚੰਦਾ, ਦੀਪਕ ਮਨਚੰਦਾ, ਜਗਰੂਪ ਸਿੰਘ, ਰਾਕੇਸ਼ ਕੁਮਾਰ ਅਗਰਵਾਲ, ਰਿੱਕੀ ਚਾਵਲਾ, ਮੀਨਾਕਸ਼ੀ ਅਰੋੜਾ, ਤਮੰਨਾ ਅਰੋੜਾ, ਅੰਸ਼ਿਕਾ ਅਰੋੜਾ, ਪਰਮਜੀਤ ਕੌਰ ਮੁੱਦਕੀ, ਨੀਲਾ ਧੂੜਕੋਟ, ਵਿੱਕੀ ਮੁੱਦਕੀ, ਆਜ਼ਾਦ ਸੇਵਾਦਾਰ, ਕਮਲੇਸ਼ ਰਾਣੀ ਅਗਰਵਾਲ, ਮਮਤਾ ਮੁੱਦਕੀ, ਪਰਮਜੀਤ ਫ਼ਰੀਦਕੋਟ, ਸੁਨੀਤਾ ਮਨਚੰਦਾ, ਮੁਨੀਸ਼ ਮਨਚੰਦਾ, ਯੋਗਿਤਾ ਰਾਣੀ ਮਨਚੰਦਾ ਅਤੇ ਹੋਰ ਸੰਗਤਾਂ ਨੇ ਪਹੁੰਚ ਕੇ ਪਵਿੱਤਰ ਜੋਤ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਸੰਗਤਾਂ ਨੇ ਦੱਸਿਆ ਕਿ ਰਸਤੇ ’ਚ ਆਉਂਦਿਆਂ ਧਰਮਕੋਟ ਆੜ੍ਹਤੀਆ ਸਬਜ਼ੀ ਮੰਡੀ ਵਲੋਂ ਸੰਜੀਵ ਕੁਮਾਰ ਚਿੱਬੜ, ਟਿੰਕੂ ਚਿੱਬੜ, ਰਾਜੀਵ ਕੁਮਾਰ, ਹੈਪੀ ਅਰੋੜਾ, ਰਵੀ ਜੂਸ ਬਾਰ ਵਾਲਿਆਂ ਵਲੋਂ ਭਗਤਾਂ ਲਈ ਦਹੀ ਭੱਲੇ, ਬਰਗਰ, ਪਕੌੜੇ, ਕੋਲਡ ਡਰਿੰਕ, ਜ਼ੀਰੇ ਵਾਲਿਆਂ ਅਤੇ ਮਾਤਾ ਕਾਲੀ ਦੇ ਪ੍ਰਧਾਨ ਗਿੰਨੀ ਸ਼ਰਮਾ, ਰਵੀ ਨੰਦਨ ਗਾਬਾ, ਚੈਨ ਲਾਲ ਗਾਬਾ, ਸੋਨੀਆ ਗਾਬਾ, ਮਾਹੀ ਸ਼ਰਮਾ ਜ਼ੀਰਾ, ਮੋਹਿਤ ਸ਼ਰਮਾ, ਅਮਿਤ ਕੁਮਾਰ ਸ਼ਰਮਾ ਵਲੋਂ ਤਰ੍ਹਾਂ-ਤਰ੍ਹਾਂ ਦੇ ਪਦਾਰਥਾਂ ਦੇ ਲੰਗਰ ਲਗਾਏ ਗਏ।