06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਘਰੇਲੂ ਬਿਜਲੀ ਸਪਲਾਈ ਵਿਚ ਲੱਗਦੇ ਲੰਮੇ ਕੱਟਾਂ ਤੋਂ ਲੋਕ ਪ੍ਰੇਸ਼ਾਨ ਬਿਜਲੀ ਦੇ ਕੱਟਾਂ ਕਾਰਨ ਅਤਿ ਦੀ ਗਰਮੀ ਵਿਚ ਨਾ ਰਾਤ ਨੂੰ ਨੀਂਦ ਨਾ ਦਿਨੇ ਅਰਾਮ

ਅਜੀਤ ਡੈਸਕ 20-07-2026
ਮਮਦੋਟ, 19 ਜੁਲਾਈ (ਰਾਜਿੰਦਰ ਸਿੰਘ ਹਾਂਡਾ)-ਪਿਛਲੇ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਅਤੇ ਤਾਪਮਾਨ ਵਿਚ ਭਾਰੀ ਵਾਧਾ ਹੋਣ ਕਾਰਨ ਬਿਜਲੀ ਦੀ ਮੰਗ ਬਹੁਤ ਵਧ ਗਈ ਹੈ। ਜਿਸ ਕਾਰਨ ਬਿਜਲੀ ਮਹਿਕਮੇ ਦੇ ਵੀ ਹੱਥ ਖੜ੍ਹੇ ਨਜ਼ਰ ਆਉਂਦੇ ਹਨ । ਬੀਤੇ ਤਿੰਨ ਚਾਰ ਦਿਨਾਂ ਤੋਂ ਬਿਜਲੀ ਵਿਭਾਗ ਵੱਲੋਂ ਜਿੱਥੇ ਖੇਤੀ ਸੈਕਟਰ ਲਈ ਚੱਲਣ ਵਾਲੀ 8 ਘੰਟੇ ਬਿਜਲੀ ਸਪਲਾਈ ਵਿਚ ਪਾਵਰਕੱਟ ਦੇ ਨਾਮ ’ਤੇ ਜਾਂ ਲਾਈਨਾਂ ਵਿਚ ਨੁਕਸ ਪੈਣ ਦੇ ਬਹਾਨੇ ਬਣਾ ਕੇ ਕੱਟ ਲਗਾਏ ਜਾ ਰਹੇ ਹਨ। ਜਿਸ ਕਾਰਨ ਨਹਿਰੀ ਪਾਣੀ ਦੀ ਅਣਹੋਂਦ ਵਾਲੇ ਖੇਤਾਂ, ਜਿੱਥੇ ਕਿ ਝੋਨੇ ਦੀ ਫਸਲ ਸਿਰਫ਼ ਟਿਊਬਵੈਲਾਂ ਦੇ ਪਾਣੀ ਤੇ ਹੀ ਨਿਰਭਰ ਹੈ। ਉੱਥੇ ਸੋਕੇ ਵਰਗੇ ਹਾਲਾਤ ਬਣੇ ਹੋਏ ਹਨ । ਇਸਦੇ ਨਾਲ ਹੀ ਘਰੇਲੂ ਬਿਜਲੀ ਸਪਲਾਈ ਦਾ ਹੋਰ ਵੀ ਬੁਰਾ ਹਾਲ ਹੈ। ਸਵੇਰੇ ਅੰਮ੍ਰਿਤ ਵੇਲੇ 5 ਵਜੇ ਤੋਂ ਹੀ ਕੱਟਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਸਵੇਰ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਕੱਟ ਲੱਗ ਲੱਗ ਕੇ ਮਸਾਂ 6-7 ਘੰਟੇ ਹੀ ਬਿਜਲੀ ਸਪਲਾਈ ਚੱਲਦੀ ਹੈ, ਬਾਕੀ 10-12 ਘੰਟੇ ਦੇ ਕੱਟ ਲੱਗਣ ਕਾਰਨ ਲੋਕ ਪੀਣ ਵਾਲੇ ਠੰਡੇ ਪਾਣੀ ,ਨਹਾਉਣ ਤੇ ਵਰਤਣ ਲਈ ਤਾਜ਼ੇ ਪਾਣੀ ਨੂੰ ਵੀ ਤਰਸਦੇ ਰਹਿੰਦੇ ਹਨ। ਹਾਲਾਤ ਇਹ ਹਨ ਕਿ ਲੰਮੇ ਲੰਮੇ ਕੱਟਾਂ ਕਾਰਨ ਇਨਵਰਟਰ ਵੀ ਜਵਾਬ ਦੇ ਜਾਂਦੇ ਹਨ। ਜਿਸ ਤੋਂ ਬਾਅਦ ਅਤਿ ਦੀ ਗਰਮੀ ਅਤੇ ਮੱਛਰ ਕਾਰਨ ਬੱਚਿਆਂ ਤੇ ਬਜ਼ੁਰਗਾਂ ਜਿਨ੍ਹਾਂ ਨੂੰ ਗਰਮੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂ ਰਿਹਾ ਹੈ । ਇਸ ਅਤਿ ਦੀ ਗਰਮੀ ਵਿਚ ਬਿਜਲੀ ਸਪਲਾਈ ਪੂਰੀ ਕਰਨ ਤੋਂ ਬਿਜਲੀ ਵਿਭਾਗ ਦੇ ਇਕ ਤਰ੍ਹਾਂ ਨਾਲ ਹੱਥ ਖੜ੍ਹੇ ਹੋ ਗਏ ਹਨ। ਹੁਣ ਕਿਸਾਨਾਂ ਦੇ ਨਾਲ ਨਾਲ ਸਾਰਿਆਂ ਦੀ ਟੇਕ ਪ੍ਰਮਾਤਮਾ ’ਤੇ ਲੱਗੀ ਹੋਈ ਹੈ ਕਿ ਕਦੋਂ ਮੀਂਹ ਪਵੇ ਅਤੇ ਫ਼ਸਲਾਂ ਦੇ ਨਾਲ-ਨਾਲ ਮਨੁੱਖਾਂ ਅਤੇ ਪਸ਼ੂ ਪੰਛੀਆਂ ਨੂੰ ਵੀ ਸੁੱਖ ਦਾ ਸਾਹ ਆਵੇ।
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸਕੂਲ ਵਿਖੇ ਵਾਤਾਵਰਨ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਅਗਲੀ ਖ਼ਬਰ ਮਹਾਂਮਾਈ ਚਿੰਤਪੁਰਨੀ ਦੇ ਦਰਬਾਰ ਤੋਂ ਪਵਿੱਤਰ ਜੋਤ ਲੈ ਕੇ ਸੰਗਤ ਪਹੁੰਚੀ ਮੁੱਦਕੀ ਫੁੱਲਾਂ ਦੀ ਵਰਖਾ ਨਾਲ ਕੀਤਾ ਸ਼ਾਨਦਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।