13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਚਾਰੇ ਦੀ ਘਾਟ ਕਾਰਨ ਚਰਵਾਹਿਆਂ ਨੂੰ ਆਪਣੇ ਵੱਗ ਲੈ ਕੇ ਰਾਜਸਥਾਨ ਤੋਂ ਆਉਣਾ ਪੈਂਦਾ ਹੈ ਪੰਜਾਬ ਗੁਜਾਰੇ ਲਈ ਸੈਂਕੜੇ ਮੀਲਾਂ ਦਾ ਪੈਂਡਾ ਪੈਦਲ ਹੀ ਕਰਦੇ ਹਨ ਤੈਅ।

ਅਜੀਤ ਡੈਸਕ 19-06-2026
ਮਮਦੋਟ, 18 ਜੂਨ (ਸੁਖਦੇਵ ਸਿੰਘ ਸੰਗਮ)- ਰਾਜਸਥਾਨ ਵਿਚ ਪਸ਼ੂਆਂ ਲਈ ਚਾਰੇ ਦੀ ਘਾਟ ਕਾਰਨ ਚਰਵਾਹਿਆਂ ਨੂੰ ਆਪਣੇ ਵੱਗ ਲੈ ਕੇ ਪੰਜਾਬ ਵਿਚ ਆਉਣਾਂ ਪੈਂਦਾ ਹੈ ਜੋ ਕਿ ਮਹੀਨਿਆਂ ਬੱਧੀ ਪੈਦਲ ਤੁਰਦੇ ਹੋਏ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰਦੇ ਹਨ। ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਨਾਲ ਸਬੰਧਿਤ ਭੇਡਾਂ ਅਤੇ ਬੱਕਰੀਆਂ ਪਾਲਣ ਵਾਲੇ ਕੁਝ ਮੁਸਲਮਾਨ ਪਰਿਵਾਰ ਜਿਨ੍ਹਾਂ ਵਿਚ ਰਮਜਾਨ, ਇਮਰਾਨ ਤੇ ਸੂਬਾ ਖ਼ਾਨ ਪਿੰਡ ਕੇਲਾ,ਨਸੀਰ ਖਾਨ, ਸ਼ੌਕਤ ਭੱਟੀ ਪਿੰਡ ਸਦਲਾਈ,ਰੁਕਮਾਨ ਖ਼ਾਨ,ਅਤਾਉਲਾ ਖਾਨ ਅਤੇ ਸ਼ੋਕਤ ਆਦਿ ਜੋ ਕਿ ਬੀਤੇ ਦਿਨ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਖੇਤਰਾਂ ਵਿਚ ਮਾਲ ਚਾਰਦੇ ਰਹੇ ਹਨ ਨੇ ਦੱਸਿਆ ਕਿ ਉਹ ਜ਼ਿਲੇ ਦੇ ਬੀਕਾਨੇਰ ਤੋਂ ਲਗਭਗ 6 ਘਰਾਂ ਦੀਆਂ 500 ਭੇਡਾਂ, ਬੱਕਰੀਆਂ ਲੈ ਕੇ ਇਕ ਮਹੀਨਾ ਪਹਿਲਾਂ ਪੰਜਾਬ ਵੱਲ ਨੂੰ ਤੁਰੇ ਸਨ ਅਤੇ ਇਸ ਵਕ਼ਤ ਅਬੋਹਰ,ਫਾਜ਼ਿਲਕਾ ਤੋਂ ਹੁੰਦੇ ਹੋਏ ਫਿਰੋਜ਼ਪੁਰ ਪਹੁੰਚੇ ਹਨ ਅਤੇ ਕਰੀਬ ਇਕ-ਡੇਢ ਮਹੀਨਾ ਹੋਰ ਪੰਜਾਬ ਵਿਚ ਹੀ ਆਪਣਾਂ ਮਾਲ ਚਾਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਬੀਕਾਨੇਰ ਵਿਚ ਜੋ ਥੋੜੀ ਬਹੁਤੀ ਖੇਤੀ ਹੁੰਦੀ ਵੀ ਹੈ ਉਹ ਵੀ ਬਰਸਾਤੀ ਪਾਣੀ ’ਤੇ ਹੀ ਨਿਰਭਰ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਰਾਜਸਥਾਨ ਵਿਚ ਭਰਵੀਂ ਬਾਰਸ਼ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਪੰਜਾਬ ਦੇ ਵਿਚ ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਵੀ ਅੱਗੇ ਮੋਗਾ, ਲੁਧਿਆਣਾ ਅਤੇ ਜਲੰਧਰ ਦੇ ਇਲਾਕੇ ਤੱਕ ਪੈਦਲ ਹੀ ਭੇਡਾਂ, ਬੱਕਰੀਆਂ ਚਰਾਉਂਦੇ ਹੋਏ ਪਹੁੰਚ ਜਾਂਦੇ ਹਨ ਕਿਉਂਕਿ ਬਰਸਾਤਾਂ ਉਪਰੰਤ ਹੀ ਬੀਕਾਨੇਰ ਦੇ ਇਲਾਕੇ ਵਿਚ ਗਵਾਰੇ ਦੀ ਬਿਜਾਈ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਹੀ ਪਸ਼ੂਆਂ ਲਈ ਚਾਰਾ ਉਪਲਬਧ ਹੁੰਦਾ ਹੈ,ਉਕਤ ਲੋਕਾਂ ਨੇ ਜਿਥੇ ਪੰਜਾਬ ਦੀ ਧਰਤੀ ਨੂੰ ਉਪਜਾਊ ਅਤੇ ਪੰਜਾਬੀਆਂ ਲਈ ਸਵਰਗ ਦੇ ਬਰਾਬਰ ਦੱਸਿਆ। ਉਥੇ ਹੀ ਰਾਜਸਥਾਨ ਸਰਕਾਰ ਤੇ ਵੀ ਗਿਲਾ ਕੀਤਾ ਕਿ ਪੰਜਾਬ ਸਰਕਾਰ ਦੇ ਮੁਕਾਬਲੇ ਰਾਜਸਥਾਨ ਸਰਕਾਰ ਵਲੋਂ ਆਪਣੇ ਲੋਕਾਂ ਨੂੰ ਬਿਜਲੀ, ਪਾਣੀਂ,ਰਾਸ਼ਨ ਆਦਿਕ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਅਤੇ ਉਪਰੋਂ ਕੋਈ ਜ਼ਮੀਨੀ ਆਮਦਨੀ ਨਾ ਹੋਣ ਕਰਕੇ ਸਥਾਨਕ ਲੋਕਾਂ ਦਾ ਗੁਜ਼ਰ ਬਸਰ ਵੀ ਔਖਾ ਹੀ ਹੁੰਦਾ ਹੈ।
ਪਿਛਲੀ ਖ਼ਬਰ ਪੰਜਾਬ ਦੇ ਲੋਕ ‘ਡਬਲ ਇੰਜਣ’ ਸਰਕਾਰ ਦੀ ਉਡੀਕ ਕਰ ਰਹੇ ਹਨ, ਸੂਬੇ ਦੇ ਵਿਕਾਸ ਲਈ ਭਾਜਪਾ ਹੀ ਬਦਲ- ਹਰਿਮੰਦਰ ਜੱਸੀ ਅਗਲੀ ਖ਼ਬਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।