13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਪ੍ਰਭਾਤ ਫੇਰੀ ਦੌਰਾਨ ਸ਼ਰਧਾਲੂਆਂ ਨੇ ਭਜਨਾਂ ਦਾ ਕੀਤਾ ਗੁਣਗਾਨ

ਅਜੀਤ ਡੈਸਕ 19-06-2026
ਗੁਰੂਹਰਸਹਾਏ, 18 ਜੂਨ (ਕਪਿਲ ਕੰਧਾਰੀ)-ਸ਼੍ਰੀ ਖਾਟੂ ਸ਼ਿਆਮ ਮੰਦਰ, ਗੁਰੂਹਰਸਹਾਏ ਵਿਖੇ ਮੂਰਤੀ ਸਥਾਪਨਾ ਸਮਾਗਮ ਅਤੇ ਵਿਸ਼ਾਲ ਜਾਗਰਨ ਦੇ ਸਬੰਧ ਵਿਚ ਅੱਜ ਸਵੇਰੇ ਭਗਤੀ ਭਾਵਨਾ ਨਾਲ ਪ੍ਰਭਾਤ ਫੇਰੀ ਕੱਢੀ ਗਈ। ਪ੍ਰਭਾਤ ਫੇਰੀ ਦੌਰਾਨ ਸ਼ਰਧਾਲੂਆਂ ਨੇ ਬਾਬਾ ਸ਼ਿਆਮ ਜੀ ਦੇ ਭਜਨ ਗਾ ਕੇ ਅਤੇ ਜੈਕਾਰਿਆਂ ਨਾਲ ਸਾਰੇ ਇਲਾਕੇ ਨੂੰ ਭਗਤੀਮਈ ਰੰਗ ਵਿਚ ਰੰਗ ਦਿੱਤਾ। ਮੰਦਰ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੀ ਖਾਟੂ ਸ਼ਿਆਮ ਮੰਦਰ ਵਿਖੇ 20 ਤੋਂ 24 ਜੂਨ 2026 ਤੱਕ ਮੂਰਤੀ ਸਥਾਪਨਾ ਮਹੋਸਤਵ ਮਨਾਇਆ ਜਾਵੇਗਾ। ਇਸ ਪਾਵਨ ਸਮਾਗਮ ਦੀ ਲੜੀ ਤਹਿਤ 19 ਜੂਨ ਨੂੰ ਵੀ ਸਵੇਰੇ 5:30 ਵਜੇ ਪ੍ਰਭਾਤ ਫੇਰੀ ਕੱਢੀ ਜਾਵੇਗੀ। ਜਿਸ ਵਿਚ ਸਮੂਹ ਸੰਗਤਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਤ ਫੇਰੀ ਦੌਰਾਨ ਭਜਨ-ਕੀਰਤਨ ਅਤੇ ਪ੍ਰਭੂ ਦੇ ਜੱਸ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਜਿਸ ਨਾਲ ਸ਼ਹਿਰ ਵਿਚ ਧਾਰਮਿਕ ਅਤੇ ਅਧਿਆਤਮਿਕ ਮਾਹੌਲ ਬਣਿਆ ਹੋਇਆ ਹੈ। ਮੰਦਰ ਕਮੇਟੀ ਨੇ ਸ਼ਰਧਾਲੂਆਂ ਨੂੰ ਆਪਣੇ ਪਰਿਵਾਰਾਂ ਸਮੇਤ ਪ੍ਰਭਾਤ ਫੇਰੀ ਵਿਚ ਸ਼ਾਮਲ ਹੋ ਕੇ ਬਾਬਾ ਸ਼ਿਆਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ 25 ਜੂਨ ਨੂੰ ਰਾਤ 8 ਵਜੇ ਤੋਂ ਪ੍ਰਭੂ ਇੱਛਾ ਤੱਕ ਵਿਸ਼ਾਲ ਜਾਗਰਨ ਕਰਵਾਇਆ ਜਾਵੇਗਾ। ਜਿਸ ਵਿਚ ਪ੍ਰਸਿੱਧ ਭਜਨ ਗਾਇਕ ਬਾਬਾ ਸ਼ਿਆਮ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ। ਮੰਦਰ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਨਿਵਾਸੀਆਂ ਅਤੇ ਸ਼ਰਧਾਲੂਆਂ ਨੂੰ ਇਸ ਧਾਰਮਿਕ ਸਮਾਗਮ ਵਿਚ ਵੱਧ ਚੜ੍ਹ ਕੇ ਹਿੱਸਾ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਮੁੱਖ ਸੇਵਾਦਾਰ ਸਨੀ ਚੁੱਘ, ਜੋਨੀ ਸੁਰਿੰਦਰ ਕੁਮਾਰ, ਕੁਲਦੀਪ ਸ਼ਰਮਾ, ਰਾਜਾ ਕੁਮਾਰ, ਸਨਮ ਨਰੂਲਾ, ਅਨਮੋਲ ਕਰਨ, ਅਰਜਨ, ਹੇਰੀਸ਼, ਰਾਕੇਸ਼ ਬੱਬੂ ਅਤੇ ਚੰਦਰ ਮੋਹਨ ਮੋਹਿੰਦਰਾ ਖੰਨਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਅਗਲੀ ਖ਼ਬਰ ਆਇਰਨ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਮੱਖੂ ਦੇ ਨੌਜਵਾਨ ਨੇ ਜਿੱਤੇ 2 ਸੋਨ ਤਗ਼ਮੇ ਨੌਜਵਾਨ ਜੁਗਰਾਜ ਸਿੰਘ ਨੇ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।