13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਅੱਜ 3 ਦਿਨਾ ਯੋਗਾ ਕੈਂਪ ਦੀ ਹੋਵੇਗੀ ਸ਼ੁਰੂਆਤ

ਅਜੀਤ ਡੈਸਕ 19-06-2026
ਫ਼ਿਰੋਜ਼ਪੁਰ, 18 ਜੂਨ (ਕੁਲਬੀਰ ਸਿੰਘ ਸੋਢੀ)-ਲੋਕਾਂ ਨੂੰ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਰੱਖਣ ਲਈ ਹਾ ਹਾ ਬੀ ਹੈਪੀ ਗਰੁੱਪ ਵਲੋਂ ਇਕ 3 ਦਿਨਾਂ ਰੋਜ਼ਾ ਕੈਂਪ ਦੀ ਸ਼ੁਰੂਆਤ ਅੱਜ ਅਨਿਲ ਬਾਗ਼ੀ ਪਾਰਕ, ਨੇੜੇ ਚੌਂਕ ਨਾਮਦੇਵ ਵਿਖੇ ਕੀਤੀ ਜਾ ਰਹੀ ਹੈ। ਜਿਸ ਵਿਚ ਮਾਹਿਰ ਯੋਗ ਮਾਹਿਰ ਲੋਕਾਂ ਨੂੰ ਵੱਖ-ਵੱਖ ਬਿਮਾਰੀਆਂ ਦੇ ਬਚਾਵ ਲਈ ਵੱਖ-ਵੱਖ ਯੋਗ ਕਿਰਿਆਵਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ। ਹਾ ਹਾ ਬੀ ਹੈਪੀ ਗਰੁੱਪ ਦੇ ਆਗੂਆਂ ਨੇ ਸ਼ਹਿਰ ਦੀ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਕੈਂਪ 21 ਜੂਨ ਤੱਕ ਚੱਲੇਗਾ ਅਤੇ ਇਸ ਵਿਚ ਹਿੱਸਾ ਲੈਣ ਅਤੇ ਆਪਣੀ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਤੰਦਰੁਸਤ ਬਣਾਉਣ ਲਈ ਯਤਨ ਕਰਨ। ਗਰੁੱਪ ਦੇ ਮੈਂਬਰਾਂ ਨੇ ਦੱਸਿਆ ਕਿ ਇਸ 3 ਦਿਨਾ ਰੋਜ਼ਾ ਕੈਂਪ ਵਿਚ ਰੋਜ਼ਾਨਾ ਵੱਖ-ਵੱਖ ਮਾਹਿਰ ਪਹੁੰਚਕੇ ਲੋਕਾਂ ਨੂੰ ਅਭਿਆਸ ਕਰਵਾਉਣਗੇ।
ਪਿਛਲੀ ਖ਼ਬਰ ਆਇਰਨ ਵਿਸ਼ਵ ਪਾਵਰ ਲਿਫਟਿੰਗ ਚੈਂਪੀਅਨਸ਼ਿਪ ’ਚ ਮੱਖੂ ਦੇ ਨੌਜਵਾਨ ਨੇ ਜਿੱਤੇ 2 ਸੋਨ ਤਗ਼ਮੇ ਨੌਜਵਾਨ ਜੁਗਰਾਜ ਸਿੰਘ ਨੇ ਸ... ਅਗਲੀ ਖ਼ਬਰ ਰੇਲ ਯਾਤਰੀਆਂ ਦੀ ਸਹੂਲਤ ਲਈ ਟਰੇਨਾਂ ’ਚ ਲਗਾਏ ਜਾਣਗੇ ਵਾਧੂ ਕੋਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।