14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਗਰਮੀਆਂ ਦੀਆਂ ਛੁੱਟੀਆਂ ਕਾਰਨ 26 ਤੋਂ 29 ਜੂਨ ਤੱਕ ਆਟੋ ਮਾਰਕੀਟ ਰਹੇਗੀ ਮੁਕੰਮਲ ਬੰਦ

ਅਜੀਤ ਡੈਸਕ 19-06-2026
ਫ਼ਿਰੋਜ਼ਪੁਰ, 18 ਜੂਨ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਦੀ ਆਟੋ ਮਾਰਕੀਟ ਤੇ ਇਸ ਨਾਲ ਜੁੜੇ ਸਮੂਹ ਕਾਰੋਬਾਰੀ ਅਦਾਰੇ ਅਤੇ ਵਰਕਸ਼ਾਪਾਂ 26 ਤੋਂ 29 ਜੂਨ (ਸ਼ੁੱਕਰਵਾਰ ਤੋਂ ਸੋਮਵਾਰ) ਤੱਕ ਮੁਕੰਮਲ ਤੌਰ ’ਤੇ ਬੰਦ ਰਹਿਣਗੀਆਂ। ਇਨ੍ਹਾਂ ਚਾਰ ਦਿਨਾਂ ਦੌਰਾਨ ਕਾਰ ਪਾਰਟਸ ਡੀਲਰ, ਆਟੋ ਅਸੈਸਰੀਜ਼ ਵਿਕਰੇਤਾ, ਟਾਇਰ ਵਪਾਰੀ, ਕਾਰ ਮਕੈਨਿਕ, ਪੇਂਟਰ, ਡੈਂਟਰ, ਏਅਰ ਕੰਡੀਸ਼ਨਿੰਗ ਮਾਹਿਰ, ਇਲੈਕਟ੍ਰਰੀਸ਼ਨ ਤੇ ਵਾਹਨਾਂ ਦੀ ਮੁਰੰਮਤ ’ਤੇ ਸੇਵਾ ਨਾਲ ਜੁੜੇ ਹੋਰ ਸਾਰੇ ਕਾਰੋਬਾਰੀ ਆਪਣਾ ਕੰਮਕਾਜ ਬੰਦ ਰੱਖਣਗੇ। ਇਸ ਫ਼ੈਸਲੇ ਨਾਲ ਆਟੋ ਮਾਰਕੀਟ ’ਚ ਚਾਰ ਦਿਨਾਂ ਲਈ ਕਾਰੋਬਾਰੀ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਰਹਿਣਗੀਆਂ। ਮਾਰਕੀਟ ਨਾਲ ਜੁੜੇ ਕਾਰੋਬਾਰੀਆਂ ਨੇ ਦੱਸਿਆ ਕਿ ਗਰਮੀ ਦੇ ਤਿੱਖੇ ਮੌਸਮ ਦੌਰਾਨ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਛੁੱਟੀਆਂ ਰੱਖੀਆਂ ਗਈਆਂ ਹਨ ਤਾਂ ਜੋ ਦੁਕਾਨਦਾਰ, ਕਾਰੀਗਰ ਅਤੇ ਕਰਮਚਾਰੀ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾ ਸਕਣ ਅਤੇ ਰੋਜ਼ਾਨਾ ਦੇ ਰੁਝੇਵੇਂ ਭਰੇ ਕੰਮਕਾਜ ਤੋਂ ਕੁੱਝ ਦਿਨਾਂ ਲਈ ਰਾਹਤ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮੁੱਚੀਆਂ ਵਰਕਸ਼ਾਪਾਂ ’ਤੇ ਦੁਕਾਨਾਂ ’ਤੇ ਪਹਿਲਾਂ ਤੋਂ ਹੀ ਨੋਟਿਸ ਲਗਾ ਦਿੱਤੇ ਗਏ ਹਨ ਅਤੇ ਵਾਹਨ ਚਾਲਕਾਂ ਅਤੇ ਗਾਹਕਾਂ ਨੂੰ ਆਪਣੇ ਕੰਮ ਪਹਿਲਾਂ ਤੋਂ ਯੋਜਨਾਬੱਧ ਕਰਨ ਦੀ ਸਲਾਹ ਦਿੱਤੀ ਗਈ ਹੈ। ਕਾਰੋਬਾਰੀਆਂ ’ਤੇ ਵਪਾਰੀਆਂ ਨੇ ਵਾਹਨ ਮਾਲਕਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵਾਹਨਾਂ ਦੀ ਮੁਰੰਮਤ, ਸਰਵਿਸ, ਟਾਇਰਾਂ ਦੀ ਬਦਲੀ ਜਾਂ ਸਪੇਅਰ ਪਾਰਟਸ ਨਾਲ ਸੰਬੰਧਿਤ ਜ਼ਰੂਰੀ ਕੰਮ 25 ਜੂਨ ਤੱਕ ਨਿਪਟਾ ਲੈਣ। ਛੁੱਟੀਆਂ ਦੌਰਾਨ ਕੋਈ ਵੀ ਵਰਕਸ਼ਾਪ ਜਾਂ ਦੁਕਾਨ ਖੁੱਲ੍ਹੀ ਨਾ ਹੋਣ ਕਾਰਨ ਐਮਰਜੈਂਸੀ ਹਾਲਾਤ ਵਿਚ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ 30 ਜੂਨ ਤੋਂ ਆਟੋ ਮਾਰਕੀਟ ਨਾਲ ਸਬੰਧਿਤ ਸਾਰੇ ਕਾਰੋਬਾਰ ਮੁੜ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਖੁੱਲ੍ਹ ਜਾਣਗੇ ਅਤੇ ਆਮ ਵਾਂਗ ਕੰਮਕਾਜ ਸ਼ੁਰੂ ਕਰ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਰੇਲ ਯਾਤਰੀਆਂ ਦੀ ਸਹੂਲਤ ਲਈ ਟਰੇਨਾਂ ’ਚ ਲਗਾਏ ਜਾਣਗੇ ਵਾਧੂ ਕੋਚ ਅਗਲੀ ਖ਼ਬਰ ਫ਼ਿਰੋਜ਼ਪੁਰ ’ਚ ਜਲਦ ਕਰਵਾਇਆ ਜਾਵੇਗਾ ਜੂਨੀਅਰ ਹਾਕੀ ਟੂਰਨਾਮੈਂਟ-ਡਾ. ਅਨੀਰੁੱਧ ਗੁਪਤਾ ਜੂਨੀਅਰ ਏਸ਼ੀਆ ਕੱਪ ਕਾਂਸੀ ਤਗਮਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।