16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਸਰਕਾਰੀ ਕੰਨਿਆ ਸਕੂਲ ਦੀ ਵਿਦਿਆਰਥਣ ਜਪਾਨ ਦੇ ਸ਼ਕੂਰਾ ਪ੍ਰੋਗਰਾਮ ਲਈ ਰਵਾਨਾ

ਅਜੀਤ ਡੈਸਕ 23-05-2026
ਜ਼ੀਰਾ 22 ਮਈ (ਪ੍ਰਤਾਪ ਸਿੰਘ ਹੀਰਾ)-ਐਸ.ਸੀ. ਈ. ਆਰ.ਟੀ. ਪੰਜਾਬ ਵਲੋਂ ਜਪਾਨ ਦੇ ਸਕੂਰਾ ਪ੍ਰੋਗਰਾਮ ਲਈ ਪੰਜਾਬ ਭਰ ਵਿਚੋਂ ਤਿੰਨ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਇਹਨਾਂ ਵਿਚੋਂ ਇੱਕ ਵਿਦਿਆਰਥਣ ਸ਼ਹੀਦ ਗੁਰਦਾਸ ਰਾਮ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੀ ਵਿਦਿਆਰਥਣ ਅਨਮੋਲ ਪ੍ਰੀਤ ਕੌਰ ਹੈ ਜਿਸ ਨੇ ਅੱਠਵੀਂ ਅਤੇ ਦਸਵੀਂ ਵਿਚ ਮੈਰਿਟ ਹਾਸਲ ਕੀਤੀ ਅਤੇ ਐਨ.ਐਮ.ਐਮ.ਐਸ ਦੀ ਪ੍ਰੀਖਿਆ ਪਾਸ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਅਨਮੋਲਪ੍ਰੀਤ ਕੌਰ ਸਮੇਤ ਇੱਕ ਵਿਦਿਆਰਥਣ ਅਲੀਸ਼ਾ ਰਾਣੀ ਬਰਨਾਲਾ ਤੋਂ ਅਤੇ ਮਨਮੀਤ ਸਿੰਘ ਰੂਪ ਨਗਰ ਤੋਂ ਅੱਜ ਚੰਡੀਗੜ੍ਹ ਵਿਖੇ ਸਥਿਤ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ ਦੇ ਮੁੱਖ ਦਫਤਰ ਤੋਂ ਇਹਨਾਂ ਤਿੰਨ ਵਿਦਿਆਰਥਣਾਂ ਨੂੰ ਦਿੱਲੀ ਲਈ ਰਵਾਨਾ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਐਸ.ਸੀ ਈ.ਆਰ.ਟੀ ਸ਼੍ਰੀਮਤੀ ਕਿਰਨ ਸ਼ਰਮਾ, ਅਸਿਸਟੈਂਟ ਡਾਇਰੈਕਟਰ ਸ੍ਰੀਮਤੀ ਸੀਮਾ ਖੇੜਾ, ਸਕੀਮ ਇੰਚਾਰਜ ਸ੍ਰੀਮਤੀ ਗੁਰਵੀਰ ਕੌਰ ਅਤੇ ਸਟੇਟ ਨੋਡਲ ਅਸ਼ੋਕ ਗੁਪਤਾ ਸ਼੍ਰੀਮਤੀ ਕਿਰਨ ਸ਼ਰਮਾ ਨੇ ਇਹਨਾਂ ਵਿਦਿਆਰਥਣਾਂ ਨੂੰ ਆਪਣੀਆਂ ਸ਼ੁੱਭ ਕਾਮਨਾਵਾਂ ਭੇਟ ਕੀਤੀਆਂ ਅਤੇ ਸਕੂਲ ਪਿ੍ੰਸੀਪਲ ਅਤੇ ਮਾਪਿਆਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਹਨਾਂ ਦੇ ਬੱਚੇ ਜਪਾਨ ਵਰਗੇ ਦੇਸ਼ ਦੇ ਸਕੂਰਾ ਪ੍ਰੋਗਰਾਮ ਵਿਚ ਭਾਗ ਲੈਣ ਜਾ ਰਹੇ ਹਨ | ਇਹ ਬੱਚੇ ਸੱਤ ਦਿਨ ਲਈ ਜਪਾਨ ਵਿਚ ਰਹਿ ਕੇ ਉੱਥੋਂ ਦੀਆਂ ਵਿੱਦਿਅਕ ਤਕਨੀਕਾਂ,ਟੈਕਨੋਲਜੀ ਅਤੇ ਹੋਰ ਜਾਣਕਾਰੀ ਹਾਸਿਲ ਕਰਨਗੇ | ਇਸ ਪ੍ਰਾਪਤੀ ਤੇ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਤਿੰਦਰ ਸਿੰਘ ਨੇ ਸਕੂਲ ਪਿ੍ੰਸੀਪਲ ਰਾਕੇਸ਼ ਸ਼ਰਮਾ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਲੋਕ ਪੁੱਛ ਰਹੇ ਹਨ ਕੰਮਾਂ ਦਾ ਹਿਸਾਬ ਅਗਲੀ ਖ਼ਬਰ ਫਿਰੋਜ਼ਪੁਰ ਦੀ ਤਸਵੀਰ ਬਦਲ ਦੇਵੇਗੀ ਭਾਜਪਾ, ਲੋਕ ਦੂਰੋਂ ਦੇਖਣ ਆਉਣਗੇ-ਹੀਰਾ ਸੋਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।