01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੇਵਾ ਮੁਕਤ ਸੂਬੇਦਾਰ ਨੇ ਸਫ਼ਾਈ ਸੇਵਕਾਂ ਨੂੰ ਕੱਪੜੇ ਵੰਡ ਕੇ ਮਨਾਇਆ ਆਪਣੀ ਧੀ ਦਾ ਜਨਮ

ਅਜੀਤ ਡੈਸਕ 17-05-2026
ਮੱਖੂ, 16 ਮਈ (ਮਨਚੰਦਾ)-ਸਵੱਛ ਭਾਰਤ ਮੱਖੂ ਵਿਖੇ ਸੁਪਰਵਾਈਜ਼ਰ ਤਾਇਨਾਤ ਸੇਵਾ ਮੁਕਤ ਸੂਬੇਦਾਰ ਕੁਲਵਿੰਦਰ ਸਿੰਘ ਨੇ ਅੱਜ ਆਪਣੀ ਧੀ ਰਮਨਦੀਪ ਕੌਰ ਦਾ ਜਨਮ ਦਿਨ ਵੱਖਰੇ ਢੰਗ ਨਾਲ ਮਨਾਇਆ | ਇਸ ਦੌਰਾਨ ਉਨ੍ਹਾਂ ਵਲੋਂ ਨਗਰ ਪੰਚਾਇਤ ਮੱਖੂ ਦੇ ਸਫ਼ਾਈ ਸੇਵਕਾਂ ਨੂੰ ਧਰਨੇ ਵਾਲੀ ਜਗ੍ਹਾ 'ਤੇ ਪਹੁੰਚ ਕੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਬੱਚਿਆਂ ਨੂੰ ਨਵੇਂ ਕੱਪੜੇ ਵੰਡੇ ਗਏ | ਇਸ ਮੌਕੇ ਸੇਵਾ ਮੁਕਤ ਸੂਬੇਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਧੀ ਰਮਨਦੀਪ ਕੌਰ ਦੀ ਦਿਲੀਂ ਖੁਆਇਸ਼ ਸੀ ਕਿ ਉਸ ਦਾ ਜਨਮ ਇਸ ਵਾਰ ਕਿਸੇ ਲੋੜਵੰਦ ਦੀ ਮਦਦ ਕਰਕੇ ਮਨਾਇਆ ਜਾਵੇ, ਜਿਸ ਦੌਰਾਨ ਉਨ੍ਹਾਂ ਵਲੋਂ ਇਨ੍ਹਾਂ ਸਫ਼ਾਈ ਸੇਵਕਾਂ ਨੂੰ ਕੱਪੜੇ ਵੰਡੇ ਗਏ | ਉਨ੍ਹਾਂ ਕਿਹਾ ਕਿ ਅਸੀਂ ਆਪਣੇ ਜਨਮ ਦਿਨ 'ਤੇ ਕਿੰਨੇ ਹੀ ਪੈਸੇ ਕੇਕ ਆਦਿ ਸਾਮਾਨ 'ਤੇ ਬਰਬਾਦ ਕਰ ਦਿੰਦੇ ਹਾਂ, ਪਰ ਸਾਨੂੰ ਹਮੇਸ਼ਾ ਪੈਸੇ ਦੀ ਸਹੀ ਵਰਤੋ ਕਰਦਿਆਂ ਕਿਸੇ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ | ਸੇਵਾ ਮੁਕਤ ਸੂਬੇਦਾਰ ਕੁਲਵਿੰਦਰ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਨਮ ਦਿਨ ਪਰਿਵਾਰ 'ਚੋਂ ਭਾਵੇਂ ਕਿਸੇ ਦਾ ਵੀ ਹੋਵੇ, ਫ਼ਜ਼ੂਲ ਖ਼ਰਚੀ ਨੂੰ ਛੱਡ ਕੇ ਕਿਸੇ ਲੋੜਵੰਦ ਦੀ ਮਦਦ ਕਰਨੀ ਚਾਹੀਦੀ ਹੈ |
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਾ ਦੇ ਖਿਡਾਰੀਆਂ ਦੀ ਹਾਕੀ ਟੀਮ ਲਈ ਚੋਣ ਅਗਲੀ ਖ਼ਬਰ ਪੰਜਾਬੀ ਲੋਕ ਮਰਦਮਸ਼ੁਮਾਰੀ 'ਚ ਮਾਤ ਭਾਸ਼ਾ ਨੂੰ ਦਰਜਾ ਦਿਵਾਉਣ ਲਈ ਚਲਾਉਣ ਮੁਹਿੰਮ : ਦਲਜੀਤ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।