ਤਲਵੰਡੀ ਭਾਈ ’ਚ ਨਗਰ ਕੌਂਸਲ 10 ਦਿਨਾਂ ਸਫ਼ਾਈ ਮਹਾਂ ਅਭਿਆਨ ਆਰੰਭ ਵਿਧਾਇਕ ਦਹੀਯਾ ਤੇ ਪ੍ਰਧਾਨ ਕਰਨ ਗਿੱਲ ਨੇ ਹੱਥੀਂ ਸਫ਼ਾਈ ਕਰਕੇ ਕਰਵਾਈ ਸ਼ੁਰੂਆਤ
ਤਲਵੰਡੀ ਭਾਈ, 31 ਅਗਸਤ (ਕੁਲਜਿੰਦਰ ਸਿੰਘ ਗਿੱਲ)-ਪੰਜਾਬ ਸਰਕਾਰ ਵਲੋਂ ਆਰੰਭ ਕੀਤੀ ਗਈ ਮੁਹਿੰਮ ਤਹਿਤ ਨਗਰ ਕੌਂਸਲ ਤਲਵੰਡੀ ਭਾਈ ਵਲੋਂ 10 ਦਿਨਾਂ ਸਫ਼ਾਈ ਮਹਾ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਦੀ ਸ਼ੁਰੂਆਤ ਹਲਕਾ ਫ਼ਿਰੋਜਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਯਾ ਅਤੇ ਨਗਰ ਕੌਂਸਲ ਦੇ ਪ੍ਰਧਾਨ ਕਰਨਜੋਤ ਸਿੰਘ ਗਿੱਲ ਕੀਤੀ ਗਈ।
ਅਜੀਤ ਡੈਸਕ
01-09-2026