01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੀ ਪਹਿਲ ਨਾਲ ਵਧਿਆ ਕੰਟੇਨਰ ਰੇਲ ਆਵਾਜਾਈ ਢੰਡਾਰੀ ਕਲਾਂ ਤੋਂ ਦਾਦਰੀ ਲਈ ਪਹਿਲਾ ਐਕਸਪੋਰਟ ਰੇਕ ਰਵਾਨਾ

ਫ਼ਿਰੋਜ਼ਪੁਰ, 31 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਨਿਰੰਤਰ ਯਤਨਾਂ ਨਾਲ ਮਿਤੀ 29 ਅਗਸਤ 2026 ਨੂੰ ਕੰਟੇਨਰ ਡਿਪੂ ਢੰਡਾਰੀ ਕਲਾਂ ਤੋਂ ਕੰਟੇਨਰ ਡਿਪੂ ਦਾਦਰੀ ਲਈ ਕਨਕੋਰ ਦੇ ਐਕਸਪੋਰਟ ਕੰਟੇਨਰ ਰੇਕ ਦੀ ਪਹਿਲੀ ਵਾਰ ਸਫ਼ਲਤਾਪੂਰਵਕ ਲੋਡਿੰਗ ਕੀਤੀ ਗਈ। ਇਸ ਪਹਿਲ ਨਾਲ ਫ਼ਿਰੋਜ਼ਪੁਰ ਮੰਡਲ ਨੂੰ ਪ੍ਰਤੀ ਮਹੀਨਾ 2 ਵਾਧੂ ਕੰਟੇਨਰ ਰੇਕ ਦੀ ਆਵਾਜਾਈ ਮਿਲੇਗੀ।

ਅਜੀਤ ਡੈਸਕ 01-09-2026
ਫ਼ਿਰੋਜ਼ਪੁਰ, 31 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਮੰਡਲ ਦੇ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੇ ਨਿਰੰਤਰ ਯਤਨਾਂ ਨਾਲ ਮਿਤੀ 29 ਅਗਸਤ 2026 ਨੂੰ ਕੰਟੇਨਰ ਡਿਪੂ ਢੰਡਾਰੀ ਕਲਾਂ ਤੋਂ ਕੰਟੇਨਰ ਡਿਪੂ ਦਾਦਰੀ ਲਈ ਕਨਕੋਰ ਦੇ ਐਕਸਪੋਰਟ ਕੰਟੇਨਰ ਰੇਕ ਦੀ ਪਹਿਲੀ ਵਾਰ ਸਫ਼ਲਤਾਪੂਰਵਕ ਲੋਡਿੰਗ ਕੀਤੀ ਗਈ। ਇਸ ਪਹਿਲ ਨਾਲ ਫ਼ਿਰੋਜ਼ਪੁਰ ਮੰਡਲ ਨੂੰ ਪ੍ਰਤੀ ਮਹੀਨਾ 2 ਵਾਧੂ ਕੰਟੇਨਰ ਰੇਕ ਦੀ ਆਵਾਜਾਈ ਮਿਲੇਗੀ। ਇਸ ਨਵੀਂ ਰੇਲ ਸੇਵਾ ਨਾਲ ਢੰਡਾਰੀ ਕਲਾਂ ਤੋਂ ਜਵਾਹਰਲਾਲ ਨਹਿਰੂ ਪੋਰਟ ਤੱਕ ਨਿਰਯਾਤ ਕੰਟੇਨਰਾਂ ਦੀ ਢੋਆ-ਢੁਆਈ ਵਿਚ ਲੱਗਣ ਵਾਲਾ ਸਮਾਂ ਲਗਭਗ ਅੱਧਾ ਹੋ ਜਾਵੇਗਾ। ਘੱਟ ਟਰਾਂਜ਼ਿਟ ਸਮੇਂ ਦੇ ਕਾਰਨ ਨਿਰਯਾਤਕਾਂ ਅਤੇ ਵਪਾਰੀਆਂ ਲਈ ਰੇਲ ਆਵਾਜਾਈ ਵਧੇਰੇ ਆਕਰਸ਼ਕ ਅਤੇ ਸੁਵਿਧਾਜਨਕ ਬਣੇਗੀ। ਇਸ ਨਾਲ ਸੜਕ ਮਾਰਗ ਤੋਂ ਰੇਲ ਮਾਰਗ ਵੱਲ ਮਾਲ ਆਵਾਜਾਈ ਦੇ ਤਬਾਦਲੇ ਨੂੰ ਵੀ ਉਤਸ਼ਾਹ ਮਿਲੇਗਾ। ਇਸ ਵਿਵਸਥਾ ਤਹਿਤ ਢੰਡਾਰੀ ਕਲਾਂ ਸਮੇਤ ਹੋਰ ਕੰਟੇਨਰ ਡਿਪੂਆਂ ਤੋਂ ਬੁੱਕ ਕੀਤੇ ਗਏ ਨਿਰਯਾਤ ਕੰਟੇਨਰਾਂ ਨੂੰ ਅੰਦਰੂਨੀ ਕੰਟੇਨਰ ਡਿਪੂ ਦਾਦਰੀ ਭੇਜਿਆ ਜਾਵੇਗਾ। ਇਸ ਤੋਂ ਬਾਅਦ ਇਹਨਾਂ ਨੂੰ ਡਬਲ-ਸਟੈਕ ਕੰਟੇਨਰ ਰੇਕ ਵਿਚ ਲੋਡ ਕਰਕੇ ਜਵਾਹਰ ਲਾਲ ਨਹਿਰੂ ਪੋਰਟ ਭੇਜਿਆ ਜਾਵੇਗਾ। ਡਬਲ-ਸਟੈਕ ਰੇਕ ਦੇ ਮਾਧਿਅਮ ਨਾਲ ਇਕ ਹੀ ਰੇਕ ਵਿਚ ਵਧੇਰੇ ਕੰਟੇਨਰ ਯਾਨੀ ਵਧੇਰੇ ਟੀ.ਈ.ਯੂ. ਦੀ ਢੋਆ-ਢੁਆਈ ਹੋਵੇਗੀ। ਜਿਸ ਨਾਲ ਰੇਲ ਦੀ ਮਾਲ ਢੋਆ-ਢੁਆਈ ਸਮਰੱਥਾ ਵਿਚ ਵਾਧਾ ਹੋਵੇਗਾ। ਇਸ ਸੁਵਿਧਾ ਦਾ ਲਾਭ ਅਫ਼ਰੀਕਾ, ਅਮਰੀਕਾ, ਕੈਨੇਡਾ ਅਤੇ ਯੂਰਪ ਵਰਗੇ ਅੰਤਰਰਾਸ਼ਟਰੀ ਬਾਜ਼ਾਰਾਂ ਲਈ ਨਿਰਯਾਤ ਕੀਤੇ ਜਾਣ ਵਾਲੇ ਮਾਲ ਨੂੰ ਮਿਲੇਗਾ। ਢੰਡਾਰੀ ਕਲਾਂ ਤੋਂ ਦਾਦਰੀ ਲਈ ਹਰੇਕ ਸ਼ਨੀਵਾਰ ਹਫ਼ਤਾਵਾਰੀ ਸੇਵਾ ਉਪਲਬੱਧ ਰਹੇਗੀ। ਜਿਸ ਨਾਲ ਜਵਾਹਰ ਲਾਲ ਨਹਿਰੂ ਪੋਰਟ, ਮੁੰਦਰਾ ਕੰਟੇਨਰ ਟਰਮੀਨਲ ਅਤੇ ਪਿਪਾਵਾਵ ਪੋਰਟ ਵਰਗੇ ਪ੍ਰਮੁੱਖ ਮੰਜ਼ਿਲਾਂ ਤੱਕ ਨਿਰਯਾਤ ਮਾਲ ਦੀ ਤੇਜ਼, ਸੁਚੱਜੀ ਅਤੇ ਵਧੇਰੇ ਪ੍ਰਭਾਵਸ਼ਾਲੀ ਆਵਾਜਾਈ ਯਕੀਨੀ ਹੋਵੇਗੀ। ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਵੱਲੋਂ ਕੀਤੇ ਜਾ ਰਹੇ ਯਤਨਾਂ ਨਾਲ ਨਵੇਂ ਵਪਾਰਕ ਗਾਹਕਾਂ ਨੂੰ ਰੇਲ ਆਵਾਜਾਈ ਨਾਲ ਜੋੜਨ, ਸੜਕ ਤੋਂ ਰੇਲ ਵੱਲ ਮਾਲ ਆਵਾਜਾਈ ਤਬਦੀਲ ਕਰਨ ਅਤੇ ਮੰਡਲ ਦੇ ਮਾਲ ਰਾਜਸਵ (ਆਮਦਨ) ਵਿਚ ਵਾਧਾ ਕਰਨ ਵਿਚ ਅਹਿਮ ਯੋਗਦਾਨ ਮਿਲ ਰਿਹਾ ਹੈ।
ਪਿਛਲੀ ਖ਼ਬਰ ਸੂਬੇ ਦੀਆਂ ਸਭ ਤੋਂ ਸਫਲ ਯੋਜਨਾਵਾਂ ’ਚੋਂ ‘ਆਪ’ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਮਹਿਲਾਵਾਂ ਨੂੰ ਮਿਲਿਆ ਵੱਡਾ ਲਾਭ ਵ... ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਦੀ ਬਿਜ਼ਨਸ ਡਿਵੈਲਪਮੈਂਟ ਯੂਨਿਟ ਦੀ ਪਹਿਲ ਨਾਲ ਵਧਿਆ ਕੰਟੇਨਰ ਰੇਲ ਆਵਾਜਾਈ ਢੰਡਾਰੀ ਕਲਾਂ ਤੋਂ ਦਾਦਰੀ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।