18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਜੈ ਮਾਂ ਚਿੰਤਪੁਰਨੀ ਲੰਗਰ ਸਭਾ ਅਤੇ ਰਾਧੇ ਸ਼ਾਮ ਸੇਵਾ ਸੰਘ ਵਲੋਂ ਸ਼ਰਧਾਲੂਆਂ ਦੀ ਭਰੀ ਬੱਸ ਮਾਤਾ ਚਿੰਤਪੁਰਨੀ ਲਈ ਰਵਾਨਾ

ਅਜੀਤ ਡੈਸਕ 10-05-2026
ਗੁਰੂਹਰਸਹਾਏ 9 ਮਈ (ਕਪਿਲ ਕੰਧਾਰੀ)-ਜੈ ਮਾਂ ਚਿੰਤਪੁਰਨੀ ਲੰਗਰ ਸਭਾ ਜਲਾਲਾਬਾਦ ਵਲੋਂ ਰਾਧੇ ਸ਼ਾਮ ਸੇਵਾ ਸੰਘ ਗੁਰੂਹਰਸਹਾਏ ਦੇ ਸਹਿਯੋਗ ਨਾਲ ਮਾਤਾ ਚਿੰਤਪੁਰਨੀ ਦੇ ਪਵਿੱਤਰ ਦਰਬਾਰ ਵਿਖੇ ਮੱਥਾ ਟੇਕਣ ਲਈ ਸ਼ਰਧਾਲੂਆਂ ਨਾਲ ਭਰੀ ਇਕ ਬੱਸ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਰਵਾਨਾ ਕੀਤੀ ਗਈ | ਇਸ ਮੌਕੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਅਤੇ ਧਾਰਮਿਕ ਜੋਸ਼ ਦੇਖਣ ਨੂੰ ਮਿਲਿਆ, ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਾ ਅਰੋੜਾ, ਅਨਿਲ ਹਾਂਡਾ, ਸੁਖਚੈਨ ਖੁਰਾਣਾ, ਵਿਜੇ ਗੁਲਾਟੀ, ਕਮਲਾ ਹਾਂਡਾ, ਮੀਨਾ ਗਲਹੋਤਰਾ, ਸਿ੍ਸ਼ਟੀ ਹਾਂਡਾ, ਪੰਮਾ ਬਜਾਜ, ਭਾਨਾ ਚੱਕੀ ਵਾਲਾ ਅਤੇ ਬਾਲਾ ਜੀ ਲਾਡਲੀ ਸਭਾ ਤੋਂ ਜੋਂਟੀ ਠੁਕਰਾਲ, ਰਾਜਨ ਨਾਰੰਗ ਅਤੇ ਗੁਰਪ੍ਰੀਤ ਕੰਬੋਜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਚ ਨਤਮਸਤਕ ਹੋਣ ਲਈ ਯਾਤਰਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 66 ਸੀਟਾਂ ਵਾਲੀ ਬੱਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂ ਭਗਤੀ ਭਾਵਨਾ ਨਾਲ ਯਾਤਰਾ ਲਈ ਰਵਾਨਾ ਹੋਏ ਹਨ | ਯਾਤਰਾ ਦੌਰਾਨ ਸ਼ਰਧਾਲੂ ਮਾਤਾ ਦੇ ਭਜਨ ਗਾਉਂਦੇ ਹੋਏ ਅਤੇ ਜੈਕਾਰਿਆਂ ਨਾਲ ਮਾਹੌਲ ਨੂੰ ਧਾਰਮਿਕ ਰੰਗ ਵਿਚ ਰੰਗਦੇ ਨਜ਼ਰ ਆਏ | ਪ੍ਰਬੰਧਕਾਂ ਵਲੋਂ ਯਾਤਰੀਆਂ ਲਈ ਲੰਗਰ, ਪੀਣ ਵਾਲੇ ਪਾਣੀ ਅਤੇ ਹੋਰ ਸੁਵਿਧਾਵਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ |
ਪਿਛਲੀ ਖ਼ਬਰ ਜਸਬੀਰ ਸਿੰਘ ਭੁੱਲਰ ਨੇ ਭਗਤ ਮਿਲਖਾ ਸਿੰਘ ਤੋਂ ਲਿਆ ਆਸ਼ੀਰਵਾਦ ਅਗਲੀ ਖ਼ਬਰ ਸਟਾਫ ਨਰਸਿਜ਼ ਵੈੱਲਫੇਅਰ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਨਾਲ ਵਿਸ਼ੇਸ਼ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।