17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਟਿੱਬੀ ਕਲਾਂ ਅੱਡੇ ਲਾਗੇ ਨਿੱਜੀ ਗੁਦਾਮ ਮੂਹਰੇ ਲੱਗਦੇ ਜਾਮ ਨੇ ਰਾਹਗੀਰ ਕੀਤੇ ਪ੍ਰੇਸ਼ਾਨ

ਅਜੀਤ ਡੈਸਕ 10-05-2026
ਮਮਦੋਟ, 9 ਮਈ (ਸੁਖਦੇਵ ਸਿੰਘ ਸੰਗਮ)-ਮਮਦੋਟ ਤੋਂ ਖਾਈ ਫੇਮੇ ਕੀ ਸੜਕ 'ਤੇ ਪਿੰਡ ਟਿੱਬੀ ਕਲਾਂ ਅੱਡੇ ਦੇ ਲਾਗੇ ਨਵੇਂ ਬਣੇ ਗੁਦਾਮ ਮੂਹਰੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਲੱਗਦੇ ਆ ਰਹੇ ਟਰੱਕਾਂ ਦੇ ਜਾਮ ਕਾਰਨ ਇਸ ਸੜਕ ਤੋਂ ਲੰਘਣ ਵਾਲੇ ਵਹੀਕਲ ਚਾਲਕ ਰਾਹਗੀਰਾਂ ਨੂੰ ਵੱਡੀ ਪੇ੍ਰਸ਼ਾਨੀ ਸਹਿਣੀ ਪੈ ਰਹੀ ਹੈ | ਇਸ ਬਾਬਤ ਇਲਾਕੇ ਦੇ ਲੋਕਾਂ ਨੇ ਦੱਸਿਆਂ ਕਿ ਹਾਲ ਹੀ ਵਿਚ ਉਸਾਰੇ ਗਏ ਇਸ ਖੁੱਲੇ੍ਹ ਗੁਦਾਮ ਦਾ ਮੁੱਖ ਗੇਟ ਉਕਤ ਸੜਕ ਵੱਲ ਹੋਣ ਕਾਰਨ ਮਮਦੋਟ ਖੇਤਰ ਦੀਆਂ ਮੰਡੀਆਂ ਵਿਚੋਂ ਕਣਕ ਲੈ ਕੇ ਆਉਣ ਵਾਲੇ ਟਰੱਕਾਂ ਅਤੇ ਟਰਾਲੀਆਂ ਦੀਆਂ ਲੰਬੀਆਂ ਲਾਈਨਾਂ ਦਿਨ ਰਾਤ ਲੱਗੀਆਂ ਰਹਿੰਦੀਆਂ ਹਨ ਤੇ ਸੜਕ ਦੀ ਚੌੜਾਈ ਅਤੇ ਬਰਮਾ ਘੱਟ ਹੋਣ ਕਰਕੇ ਸੜਕ ਦੇ ਦੋਨਾਂ ਪਾਸਿਆਂ ਤੋਂ ਆਉਣ ਵਾਲੇ ਵਹੀਕਲ ਚਾਲਕਾਂ ਨੂੰ ਇਕ ਦੂਸਰੇ ਨੂੰ ਪਾਸ ਕਰਨ ਲਈ ਰਸਤਾ ਨਹੀਂ ਮਿਲਦਾ ਤੇ ਮਜਬੂਰਨ ਇਕ ਪਾਸੇ ਦੀ ਟਰੈਫ਼ਿਕ ਲੰਘਣ ਤੱਕ ਦੂਜਿਆਂ ਨੂੰ ਰੁਕਣਾ ਪੈਦਾ ਹੈ ਅਤੇ ਕਈ ਇਸੇ ਵਜ੍ਹਾ ਤੋਂ ਲੋਕਾਂ ਵਿਚ ਤਕਰਾਰ ਹੰਦਾ ਵੀ ਦੇਖਿਆ ਜਾ ਸਕਦਾ ਹੈ | ਇੱਥੇ ਵੀ ਦੱਸਣਯੋਗ ਹੈ ਕਿ ਮਮਦੋਟ ਵਿਖੇ ਬਲਾਕ ਪੱਧਰ 'ਤੇ ਤਾਇਨਾਤ ਕਈ ਛੋਟੇ, ਵੱਡੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਅਤੇ ਟਰੈਫ਼ਿਕ ਵਿਭਾਗ ਦੇ ਮੁਲਾਜ਼ਮ ਵੀ ਰੋਜ਼ਾਨਾ ਇਸੇ ਸੜਕ ਤੋਂ ਲੰਘ ਕੇ ਆਉਂਦੇ ਹਨ ਪਰਤੰੂ ਕਿਸੇ ਵਲੋਂ ਵੀ ਲੋਕਾਂ ਦੀ ਪੇ੍ਰਸ਼ਾਨੀ ਦਾ ਹੱਲ ਕਰਨ ਲਈ ਗੁਦਾਮ ਦੇ ਪ੍ਰਬੰਧਕਾਂ ਜਾਂ ਜ਼ਿੰਮੇਵਾਰ ਕਰਮਚਾਰੀਆਂ ਨੂੰ ਹਦਾਇਤ ਕਰਨੀ ਜ਼ਰੂਰੀ ਨਹੀਂ ਸਮਝੀ ਜਾ ਰਹੀ | ਇਲਾਕੇ ਦੇ ਲੋਕਾਂ ਦੀ ਮੰਗ ਹੈ, ਕਿ ਮਾਲ ਲੈਕੇ ਆਉਣ ਵਾਲੇ ਟਰੱਕਾਂ ਲਈ ਪਾਰਕਿੰਗ ਗੁਦਾਮ ਦੇ ਅੰਦਰ ਬਣਾਉਣ ਨੰੂ ਤਰਜੀਹ ਦਿੱਤੀ ਜਾਵੇ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਚ ਮਾਂ ਦਿਵਸ ਸਮਾਰੋਹ ਮਨਾਇਆ ਅਗਲੀ ਖ਼ਬਰ ਹੇਮਕੁੰਟ ਸਕੂਲ ਵਿਖੇ ਮਾਂ ਦੇ ਪਿਆਰ ਨੂੰ ਸਮਰਪਿਤ ''ਮਾਤਾ ਦਿਵਸ'' ਸਮਾਗਮ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।