17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਭਾਰਤ-ਸ੍ਰੀਲੰਕਾ ਪਹਿਲਾ ਟੈਸਟ - ਤੀਜੇ ਦਿਨ ਦੇ ਪਹਿਲੇ ਸੈਸ਼ਨ ਦਾ ਖੇਡ ਸਮਾਪਤ ਹੋਣ ਤੱਕ ਸ੍ਰੀਲੰਕਾ ਪਹਿਲੀ ਪਾਰੀ 'ਚ 99/5

ਗਾਲੇ, 17 ਅਗਸਤ ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ 2 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਗਾਲੇ ਵਿਖੇ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਪਹਿਲੇ ਸੈਸ਼ਨ ਦਾ ਖੇਡ ਸਮਾਪਤ ਹੋਣ ਤੱਕ ਸ੍ਰੀਲੰਕਾ ਦੀ ਟੀਮ...

ਅਜੀਤ ਡੈਸਕ 17-08-2026

ਗਾਲੇ, 17 ਅਗਸਤ ਭਾਰਤ ਅਤੇ ਸ੍ਰੀਲੰਕਾ ਦੀਆਂ ਕ੍ਰਿਕਟ ਟੀਮਾਂ ਦਰਮਿਆਨ 2 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਗਾਲੇ ਵਿਖੇ ਖੇਡਿਆ ਜਾ ਰਿਹਾ ਹੈ। ਮੈਚ ਦੇ ਤੀਜੇ ਦਿਨ ਪਹਿਲੇ ਸੈਸ਼ਨ ਦਾ ਖੇਡ ਸਮਾਪਤ ਹੋਣ ਤੱਕ ਸ੍ਰੀਲੰਕਾ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 99 ਦੌੜਾਂ ਬਣਾ ਲਈਆਂ ਸਨ। ਸ੍ਰੀਲੰਕਾ ਅਜੇ ਵੀ ਭਾਰਤ ਤੋਂ 362 ਦੌੜਾਂ ਪਿੱਛੇ ਹੈ। ਮੈਚ ਦੇ ਤੀਜੇ ਦਿਨ ਭਾਰਤ ਦੀ ਪੂਰੀ ਟੀਮ ਆਪਣੀ ਪਹਿਲੀ ਪਾਰੀ ਵਿਚ 462 ਦੌੜਾਂ ਬਣਾ ਕੇ ਆਊਟ ਹੋ ਗਈ। ਜਵਾਬ ਵਿਚ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਦੀ ਸ਼ੁਰੂਆਤ ਖਰਾਬ ਰਹੀ। ਸਲਾਮੀ ਬੱਲੇਬਾਜ਼ ਨਿਸ਼ਾਨ ਮਦੁਸ਼ਕਾ ਬਿਨਾਂ ਕੋਈ ਦੌੜ ਬਣਾਏ ਮੁਹੰਮਦ ਸਿਰਾਜ ਦੀ ਗੇਂਦ 'ਤੇ ਆਊਟ ਹੋ ਗਏ।  ਇਸ ਤੋਂ ਬਾਅਦ ਦਿਨੇਸ਼ ਚਾਂਡੀਮਲ 4, ਲਾਹਿਰੂ ਉਦਾਰਾ 27, ਕਾਮਿੰਦੂ ਮੈਂਡਿਸ 14 ਅਤੇ ਧਨੰਜਯ ਡੀ ਸਿਲਵਾ 21 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵਲੋਂ ਆਪਣੇ ਕਰੀਅਰ ਦਾ ਦੂਜਾ ਟੈਸਟ ਖੇਡ ਰਹੇ ਖੱਬੇ ਹੱਥ ਦੇ ਸਪਿੰਨ ਗੇਂਦਬਾਜ਼ ਮਾਨਵ ਸੁਥਾਰ ਨੇ 2 ਵਿਕਟਾਂ ਹਾਸਲ ਕੀਤੀਆਂ। ਜਦਕਿ ਰਵਿੰਦਰ ਜਡੇਜਾ, ਕੁਲਦੀਪ ਯਾਦਵ ਅਤੇ ਮੁਹੰਮਦ ਸਿਰਾਜ਼ ਨੂੰ ਇਕ-ਇਕ ਵਿਕਟ ਮਿਲੀ।

ਪਿਛਲੀ ਖ਼ਬਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵਲੋਂ ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜੂ ਦੀ ਤਾਜਪੋਸ਼ੀ ਅਗਲੀ ਖ਼ਬਰ ਅੱਜ ਦੇਸ਼ ਦੀਆਂ ਸੰਸਥਾਵਾਂ ਵਿਚ ਇਕ ਵੱਡਾ ਸੰਕਟ, ਇਸ ਵੱਲ ਧਿਆਨ ਦੇਣ ਦੀ ਲੋੜ - ਮਨੀਸ਼ ਤਿਵਾੜੀ